ਜਲੰਧਰ, 21 ਮਈ (ਜਤਿੰਦਰ ਪੰਮੀ)-ਸਾਬਕਾ ਕਾਂਗਰਸੀ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੀ ਬਰਸੀ ਮੌਕੇ ਕਾਂਗਰਸੀਆਂ ਵਲੋਂ ਕਾਂਗਰਸ ਭਵਨ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਸ਼ਰਧਾਂਜਲੀ ਭੇਟ ਕਰਦਿਆਂ ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਨੇਤਾਵਾਂ ਨੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ | ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਲੋਂ ਦੇਸ਼ ਲਈ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਰਾਜੀਵ ਗਾਂਧੀ ਨੇ ਆਪਣੇ ਕਾਰਜਕਾਲ ਦੌਰਾਨ ਕੰਪਿਊਟਰ ਯੁੱਗ ਦੀ ਸ਼ੁਰੂਆਤ ਕੀਤੀ ਸੀ | ਇਹੋ ਜਿਹੇ ਮਹਾਨ ਸ਼ਹੀਦਾਂ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ, ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਇਸ ਮੌਕੇ ਸਾਬਕਾ ਮੰਤਰੀ ਤੇ ਵਿਧਾਇਕ ਪਰਗਟ ਸਿੰਘ, ਪਵਨ ਕੁਮਾਰ, ਕਰਨ ਸੁਮਨ, ਬੰਟੀ ਨੀਲਕੰਠ, ਡਾ. ਜਸਲੀਨ ਸੇਠੀ, ਮੁਕੇਸ਼ ਗਰੋਵਰ , ਬ੍ਰਹਮ ਦੇਵ ਸਹੋਤਾ, ਜਗਦੀਪ ਸੋਨੂੰ ਸੰਧਰ, ਹੁਸਨ ਲਾਲ, ਸੁਧੀਰ ਘੁੱਗੀ, ਪ੍ਰੇਮ ਨਾਥ ਦਕੋਹਾ, ਅਸ਼ੋਕ ਖੰਨਾ, ਅਸ਼ੋਕ ਹੰਸ, ਮਨਜੀਤ ਸਿਮਰਨ, ਸੌਰਵ ਭਾਰਦਵਾਜ, ਅਸ਼ਵਨੀ ਸ਼ਰਮਾ, ਜਗਮੋਹਨ ਛਾਬੜਾ, ਯਸ਼ ਪਾਲ ਸਫਰੀ, ਸਤਿੰਦਰ ਪਾਲ ਲੱਕੀ ਬਿੰਦਰਾ, ਪਰਦੀਪ ਸ਼ਰਮਾ, ਟੋਨੂੰ ਜਿੰਦਲ, ਹਰਮੀਤ ਸਿੰਘ, ਭਾਰਤ ਭੂਸ਼ਣ, ਜਤਿੰਦਰ ਸਿੰਘ, ਕਰਨ ਵਰਮਾ, ਅਰੁਣ ਸਹਿਗਲ, ਜਗਜੀਤ ਜੀਤਾ, ਮੁਨੀਸ਼ ਪਾਹਵਾ, ਨਿਸ਼ਾਂਤ ਘਈ, ਜਰਨੈਲ ਨਾਗਰਾ, ਪ੍ਰਭਦਿਆਲ ਭਗਤ, ਸੰਜੇ ਸੋਨਕਰ, ਅਜੇ ਦੱਤਾ, ਅਸ਼ਵਨੀ ਸੋਂਧੀ, ਰਵੀ ਬੱਗਾ, ਗੁਲਸ਼ਨ ਮਿੱਢਾ, ਸ਼ਬਨਮ, ਵੀਨਾ, ਗੁਰਮੀਤ ਜੱਸੀ ਆਦਿ ਮੌਜੂਦ ਸਨ |