04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੁਖਪਾਲ ਸਿੰਘ ਖਹਿਰਾ ਵਿਧਾਇਕ 'ਤੇ 6 ਲੱਖ ਰੁਪਏ ਜੁਰਮਾਨਾ ਇਨਸਾਫ਼ ਦੀ ਜਿੱਤ-ਮੇਲਾ ਸਿੰਘ ਰੁੜਕਾ

Ad Position 21
No active advertisement
ਅਜੀਤ ਡੈਸਕ 25-05-2026
ਗੁਰਾਇਆ, 24 ਮਈ (ਬਲਵਿੰਦਰ ਸਿੰਘ)-ਮਾਨਯੋਗ ਹਾਈਕੋਰਟ ਵਲੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਉੱਤੇ 6ਲੱਖ ਦਾ ਜੁਰਮਾਨਾ ਲਗਾਉਂਦਿਆਂ ਉਨ੍ਹਾਂ ਵਲੋਂ ਪਿੰਡ ਰਾਮਗੜ੍ਹ ਦੀ ਗਲੀ ਵਿਚ ਕਬਜ਼ੇ ਸਬੰਧੀ ਦਾਇਰ ਕੀਤੀ ਪਟੀਸ਼ਨ ਨੂੰ ਝੂਠੀ ਸਾਬਤ ਕੀਤਾ ਗਿਆ ਹੈ | ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ ਦੇ ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾ ਨੇ ਕਿਹਾ ਕਿ ਇਹ ਫ਼ੈਸਲਾ ਇਨਸਾਫ਼ ਦੀ ਜਿੱਤ ਹੈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਅਦਾਲਤ ਝੂਠੀਆਂ ਅਰਜ਼ੀਆਂ ਤੇ ਭਰਪੂਰ ਰੋਸ ਰੱਖਦੀ ਹੈ | ਮੇਲਾ ਸਿੰਘ ਰੁੜਕਾ ਨੇ ਕਿਹਾ ਕਿ ਜਿਹੜੇ ਲੋਕ ਰਾਜਨੀਤੀ ਦੀ ਆੜ ਵਿਚ ਆਪ ਝੂਠੇ ਹੁੰਦੇ ਹੋਏ ਸਹੀ ਸਾਬਤ ਕਰਨ ਲਈ ਝੂਠੀਆਂ ਪਟੀਸ਼ਨਾਂ ਦਾਇਰ ਕਰਦੇ ਹਨ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਦਾਲਤ ਵਲੋਂ ਲਗਾਇਆ ਗਿਆ 6 ਲੱਖ ਰੁਪਏ ਦਾ ਜੁਰਮਾਨਾ ਇਕ ਚਿਤਾਵਨੀ ਹੈ | ਇਸ ਤਰ੍ਹਾਂ ਦੀਆ ਝੂਠੀਆਂ ਅਰਜ਼ੀਆਂ ਨਾਲ ਅਦਾਲਤੀ ਸਮਾਂ ਅਤੇ ਰਾਜ ਦੇ ਖਜਾਨੇ ਦੀ ਬਰਬਾਦੀ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਪ੍ਰਬੰਧ ਹੋਣੇ ਚਾਹੀਦੇ ਹਨ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੁਖਮਿੰਦਰ ਸਿੰਘ ਰਾਜਪਾਲ ਦੇ ਗ੍ਰਹਿ ਵਿਖੇ ਸਿੱਖ ਚਿੰਤਕਾਂ ਅਤੇ ਸਿੰਘ ਸਭਾਵਾਂ ਨਾਲ ਕੀਤ... ਅਗਲੀ ਖ਼ਬਰ ਗੁਰੂ ਗ੍ਰੰਥ ਸਾਹਿਬ 'ਤੇ ਕਾਨੂੰਨ ਬਣਾਉਣਾ, ਸਰਕਾਰ ਵਲੋਂ ਸਿੱਖ ਧਰਮ 'ਚ ਸਿੱਧੀ ਦਖ਼ਲ ਅੰਦਾਜ਼ੀ-ਜਥੇਦਾਰ ਗੜਗੱਜ
Ad Position 24