04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਗੁਰੂ ਗ੍ਰੰਥ ਸਾਹਿਬ 'ਤੇ ਕਾਨੂੰਨ ਬਣਾਉਣਾ, ਸਰਕਾਰ ਵਲੋਂ ਸਿੱਖ ਧਰਮ 'ਚ ਸਿੱਧੀ ਦਖ਼ਲ ਅੰਦਾਜ਼ੀ-ਜਥੇਦਾਰ ਗੜਗੱਜ

Ad Position 21
No active advertisement
ਅਜੀਤ ਡੈਸਕ 25-05-2026
ਜਲੰਧਰ, 24 ਮਈ (ਐੱਮ.ਐੱਸ. ਲੋਹੀਆ)-ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) 2026 ਬਿੱਲ 'ਚ ਪੰਜਾਬ ਸਰਕਾਰ ਵਲੋਂ ਕਸਟੋਡੀਅਨ ਦੇ ਨਾਮ 'ਤੇ ਗੁਰੂ ਘਰ ਦੇ ਸਤਿਕਾਰਯੋਗ ਗ੍ਰੰਥੀ ਸਿੰਘ, ਰਾਗੀ ਸਿੰਘ, ਪਾਠੀ ਸਿੰਘ, ਕਥਾ ਵਾਚਕ ਪ੍ਰਚਾਰਕ ਸਹਿਬਾਨ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ, ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਿਰੁੱਧ ਅਤੇ ਗੁਰਮਤਿ ਸਿਧਾਂਤਾਂ ਤੋਂ ਉਲਟ ਕਾਨੂੰਨ ਨੂੰ ਰੱਦ ਕਰਵਾਉਣ ਲਈ ਜਲੰਧਰ ਸ਼ਹਿਰ ਦੀਆਂ ਸਿੱਖ ਸੰਸਥਾਵਾਂ ਵਲੋਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਭਰਵੀਂ ਇਕੱਤਰਤਾ ਕੀਤੀ ਗਈ, ਜਿਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਚੇਚੇ ਤੌਰ 'ਤੇ ਪਹੁੰਚੇ, ਜਥੇਦਾਰ ਗੜਗੱਜ ਨੇ ਹਾਜ਼ਰ ਸੰਗਤ ਨੂੰ ਕੀਤੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ 'ਚ ਚਿਤਾਵਨੀ ਦਿੰਦਿਆਂ ਕਿਹਾ ਕਿ 'ਪੰਜਾਬ ਸਰਕਾਰ ਵਲੋਂ ਬਣਾਏ ਨਵੇਂ ਕਾਨੂੰਨ ਨੂੰ ਨਾ ਅਸੀਂ ਮੰਨਦੇ ਹਾਂ ਤੇ ਨਾ ਹੀ ਮੰਨਾਂਗੇ' | ਉਨ੍ਹਾਂ ਕਿਹਾ ਕਿ ਸਰਕਾਰ ਧੱਕੇ ਨਾਲ ਇਹ ਕਾਨੂੰਨ ਲਾਗੂ ਕਰ ਰਹੀ ਹੈ, ਜਦਕਿ ਮਰਯਾਦਾ ਦੀ ਪਾਲਣਾ ਕਰਵਾਉਣਾ ਅਕਾਲ ਤਖ਼ਤ ਸਾਹਿਬ ਦਾ ਕੰਮ ਹੈ' | ਜਥੇਦਾਰ ਸਾਹਿਬ ਨੇ ਕਿਹਾ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ 'ਤੇ ਕੋਈ ਵੀ ਸਰਕਾਰ ਕੋਈ ਵੀ ਕਾਨੂੰਨ ਨਹੀਂ ਬਣਾ ਸਕਦੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਣਾਏ ਕਾਨੂੰਨ ਨੇ ਸਿੱਖ ਪੰਥ 'ਚ ਅਜਿਹੀ ਦੁਬਿਧਾ ਪੈਦਾ ਕਰ ਦਿੱਤੀ ਹੈ, ਜਿਸ ਦੀ ਮਿਸਾਲ ਇਤਿਹਾਸ 'ਚ ਕਿਧਰੇ ਵੀ ਨਹੀਂ ਮਿਲਦੀ | ਉਨ੍ਹਾਂ ਪੁਲਿਸ ਨੂੰ ਕਿਹਾ ਕਿ ਸਾਡੇ ਧਰਮ 'ਚ ਦਖ਼ਲ ਨਾ ਦਿਓ, ਸਿੱਖ ਸੰਗਤ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਕਾਨੂੰਨ ਤੋਂ ਡਰਨ ਦੀ ਲੋੜ ਨਹੀਂ, ਆਪਾਂ ਸਾਰੇ ਇਕਮੁੱਠ ਰਹੀਏ ਤੇ ਰੱਲ ਕੇ ਚੱਲੀਏ | ਉਨ੍ਹਾਂ ਕਿਹਾ ਕਿ ਗੁਰਬਾਣੀ ਸਾਡੀ ਰੂਹ ਹੈ, ਗੁਰਬਾਣੀ ਤੋਂ ਸੇਧ ਮਿਲਦੀ ਹੈ ਤੇ ਸਾਨੂੰ
ਸਕੂਨ ਮਿਲਦਾ ਹੈ | ਜਥੇਦਾਰ ਸਾਹਿਬ ਨੇ ਸੰਗਤ ਨੂੰ 31 ਮਈ ਵਾਲੇ ਦਿਨ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਕਾਨਫਰੰਸ 'ਚ ਪਹੁੰਚਣ ਦਾ ਦਿੱਤਾ ਸੱਦਾ, ਤਾਂ ਜੋ ਇਸ ਕਾਨੂੰਨ ਦਾ ਡੱਟ ਕੇ ਵਿਰੋਧ ਕੀਤਾ ਜਾ ਸਕੇ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਇਕਬਾਲ ਸਿੰਘ ਢੀਂਡਸਾ (ਪ੍ਰਧਾਨ, ਜ਼ਿਲ੍ਹਾ ਅਕਾਲੀ ਦਲ), ਭਾਈ ਦਿਲਬਾਗ ਸਿੰਘ (ਸਹਿਜ ਪਾਠ ਸੰਸਥਾ), ਐਡਵੋਕੇਟ ਮਨਦੀਪ ਸਿੰਘ ਸਚਦੇਵ, ਭਾਈ ਜਸਪਾਲ ਸਿੰਘ ਤੇ ਹੋਰ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਆਪਣੇ ਵਿਚਾਰ ਰੱਖੇ | ਗੁਰਦੁਆਰਾ ਦੀਵਾਨ ਅਸਥਾਨ ਵਿਖੇ ਪਹੁੰਚੇ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸਿੱਖ ਸੰਸਥਾਵਾਂ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ, ਦੁਸ਼ਾਲਾ ਤੇ 'ਸ੍ਰੀ' ਸਾਹਿਬ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਮਹਿੰਦਰ ਜੀਤ ਸਿੰਘ (ਪ੍ਰਧਾਨ ਗੁਰਦੁਆਰਾ ਮਾਡਲ ਟਾਊਨ), ਕੰਵਲਜੀਤ ਸਿੰਘ ਕੋਛੜ, ਦਵਿੰਦਰ ਸਿੰਘ ਰਹੇਜਾ, ਗੁਰਬਖ਼ਸ਼ ਸਿੰਘ ਜੁਨੇਜਾ, ਹਰਜਾਪ ਸਿੰਘ ਸੰਘਾ, ਚਰਨਜੀਵ ਸਿੰਘ ਲਾਲੀ, ਗੁਰਬਚਨ ਸਿੰਘ ਮੱਕੜ, ਮਨਿੰਦਰਪਾਲ ਸਿੰਘ ਗੁੰਬਰ, ਅੰਮਿ੍ਤ ਬੀਰ ਸਿੰਘ, ਰਾਜਬੀਰ ਸਿੰਘ ਸ਼ੰਟੀ, ਗਗਨਦੀਪ ਸਿੰਘ ਗੱਗੀ, ਮਨਪ੍ਰੀਤ ਸਿੰਘ ਗਾਬਾ, ਰਵਿੰਦਰ ਸਿੰਘ ਸਵੀਟੀ, ਮਨਬੀਰ ਸਿੰਘ ਅਕਾਲੀ, ਬੀਬੀ ਤਿ੍ਲੋਚਨ ਕੌਰ ਪ੍ਰਚਾਰਕ, ਮਨਜੀਤ ਸਿੰਘ ਪ੍ਰਚਾਰਕ, ਸਿਮਰਨਜੀਤ ਸਿੰਘ, ਕੰਵਲਜੀਤ ਸਿੰਘ ਓਬਰਾਏ, ਐਡਵੋਕੇਟ ਸਰਬਜੀਤ ਸਿੰਘ ਰਾਜਪਾਲ, ਮਨਜੀਤ ਸਿੰਘ ਠੁਕਰਾਲ, ਪਰਮਿੰਦਰ ਸਿੰਘ (ਦਸਮੇਸ਼ ਨਗਰ), ਹਰਪ੍ਰੀਤ ਸਿੰਘ ਸਚਦੇਵਾ, ਗੁਰਪ੍ਰੀਤ ਸਿੰਘ ਸਚਦੇਵਾ, ਮਨਦੀਪ ਸਿੰਘ ਮਿੱਠੂ, ਜਸਕੀਰਤ ਸਿੰਘ ਜੱਸੀ, ਨਿਰਮਲ ਸਿੰਘ ਬੇਦੀ, ਅਮਰਜੀਤ ਸਿੰਘ ਬਜਾਜ, ਦਲਜੀਤ ਸਿੰਘ ਕ੍ਰਿਸਟਲ, ਜੁਗਿੰਦਰ ਸਿੰਘ ਲਾਇਲਪੁਰੀ, ਗੁਰਮੀਤ ਸਿੰਘ ਅਰਨੇਜਾ, ਤਜਿੰਦਰ ਸਿੰਘ 'ਪਿ੍ੰਸ', ਭੁਪਿੰਦਰ ਪਾਲ ਸਿੰਘ ਗੜ੍ਹਾ, ਦਲਵਿੰਦਰ ਸਿੰਘ ਬੜਿੰਗ, ਹਰਭਜਨ ਸਿੰਘ ਸੈਣੀ, ਦਲਜੀਤ ਸਿੰਘ ਬੇਦੀ, ਜਸਬੀਰ ਸਿੰਘ ਦਕੋਹਾ, ਮਨਜੀਤ ਸਿੰਘ ਟ੍ਰਾਂਸਪੋਰਟਰ, ਬਿਕਰਮ ਜੀਤ ਸਿੰਘ ਔਲਖ, ਗੁਰਮੀਤ ਸਿੰਘ (ਹਨੀ ਕਾਲੜਾ), ਗੁਰਬਚਨ ਸਿੰਘ ਕਥੂਰੀਆ, ਸੁਰਿੰਦਰਪਾਲ ਸਿੰਘ ਗੋਲਡੀ, ਹਰਜੋਤ ਸਿੰਘ ਲੱਕੀ, ਅਮਰਜੀਤ ਸਿੰਘ ਮੰਗਾ, ਚਰਨ ਸਿੰਘ ਮਕਸੂਦਾਂ, ਕੁਲਦੀਪ ਸਿੰਘ ਬੈਂਸ, ਵਿਨੋਦ ਕੌਲ, ਆਬਿਦ ਹਸਨ ਸਲਮਾਨੀ, ਗੁਰਜੀਤ ਸਿੰਘ ਪੋਪਲੀ, ਰਜਿੰਦਰ ਸਿੰਘ ਮਿਗਲਾਨੀ, ਰਣਜੀਤ ਸਿੰਘ (ਬੇਅੰਤ ਨਗਰ), ਗੁਰਸ਼ਰਨ ਸਿੰਘ ਕੁਮਾਰ, ਗਿਆਨੀ ਛਨਬੀਰ ਸਿੰਘ, ਗੁਰਦੀਪ ਸਿੰਘ ਰਾਵੀ, ਅਮਰਜੀਤ ਸਿੰਘ ਬਸਰਾ, ਬਾਬਾ ਬਲਜੀਤ ਸਿੰਘ (ਨਿਹੰਗ ਸਿੰਘ ਜਥੇਬੰਦੀਆਂ), ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਟੱਕਰ, ਗੁਰਜੀਤ ਸਿੰਘ ਮਰਵਾਹਾ, ਪਰਮਜੀਤ ਸਿੰਘ (ਮਿੱਠਾਪੁਰ), ਪਵਿੰਦਰ ਸਿੰਘ ਪਿ੍ੰਸ, ਜੋਤ ਜੀਵਨ ਸਿੰਘ, ਜਸਦੀਪ ਸਿੰਘ ਸਿਡਾਨਾ, ਅਜੀਤ ਸਿੰਘ (ਮਿੱਠੂ ਬਸਤੀ), ਚਰਨਜੀਤ ਸਿੰਘ ਲੁਬਾਣਾ, ਜਸਵਿੰਦਰ ਸਿੰਘ (ਰਾਜਨਗਰ), ਦਿਲਬਾਗ ਸਿੰਘ (ਪ੍ਰੀਤ ਨਗਰ), ਹਰਬੰਸ ਸਿੰਘ (ਗੁਰੂ ਨਾਨਕ ਪੁਰਾ), ਗੁਰਿੰਦਰ ਸਿੰਘ ਮਝੈਲ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਭਵਜੋਤ ਸਿੰਘ, ਜਤਿੰਦਰ ਸਿੰਘ ਹਜੂਰੀਆ, ਹਰਦੀਪ ਸਿੰਘ ਰਿੰਪੀ, ਦਵਿੰਦਰ ਸਿੰਘ ਰਿਆਤ, ਹਰਵਿੰਦਰ ਸਿੰਘ ਰਾਵੀ, ਜਸਵਿੰਦਰ ਸਿੰਘ ਸਭਰਵਾਲ, ਗੌਰਵ ਭਗਤ, ਸੁਖਵਿੰਦਰ ਸਿੰਘ ਸੋਢੀ, ਨਰਿੰਦਰ ਸਿੰਘ ਸੈਣੀ, ਨਵਦੀਪ ਸਿੰਘ ਗੁਲਾਟੀ, ਮਹਿੰਦਰ ਪਾਲ ਸਿੰਘ ਬਿੱਟੂ, ਗਿਆਨੀ ਕੁਲਵਿੰਦਰ ਸਿੰਘ (ਗ੍ਰੰਥੀ ਸਿੰਘ), ਸੁਰਿੰਦਰ ਸਿੰਘ ਬਿੱਟੂ, ਠੇਕੇਦਾਰ ਰਘਬੀਰ ਸਿੰਘ, ਮਨਜੀਤ ਸਿੰਘ ਵਿਰਦੀ, ਸਤਨਾਮ ਸਿੰਘ ਲਾਇਲ, ਗੁਰਮੀਤ ਸਿੰਘ ਬਾਵਾ, ਪ੍ਰੀਤਮ ਸਿੰਘ ਖ਼ਾਲਸਾ, ਮਨਜੀਤ ਸਿੰਘ (ਮਿੱਠੂ ਬਸਤੀ), ਬਲਵਿੰਦਰ ਸਿੰਘ ਜੱਬਲ, ਸਤਨਾਮ ਸਿੰਘ (ਮਸ਼ੀਨਾਂ ਵਾਲੇ), ਦਵਿੰਦਰ ਸਿੰਘ ਕੁੱਕੂ, ਗਿਆਨ ਸਿੰਘ (ਮਿੱਠੂ ਬਸਤੀ), ਬਹਾਦਰ ਸਿੰਘ ਸੋਡਲ, ਇੰਦਰਜੀਤ ਸਿੰਘ ਬਾਂਸਲ ਦੇ ਨਾਲ-ਨਾਲ ਨਿਹੰਗ ਸਿੰਘ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਸੰਸਥਾਵਾਂ ਦੇ ਨੁਮਾਇੰਦੇ, ਗ੍ਰੰਥੀ ਸਿੰਘ, ਰਾਗੀ ਸਿੰਘ, ਪਾਠੀ ਸਿੰਘ, ਕਥਾ ਵਾਚਕ, ਪ੍ਰਚਾਰਕ, ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੁਖਪਾਲ ਸਿੰਘ ਖਹਿਰਾ ਵਿਧਾਇਕ 'ਤੇ 6 ਲੱਖ ਰੁਪਏ ਜੁਰਮਾਨਾ ਇਨਸਾਫ਼ ਦੀ ਜਿੱਤ-ਮੇਲਾ ਸਿੰਘ ਰੁੜਕਾ ਅਗਲੀ ਖ਼ਬਰ 77 ਕਰੋੜ ਵਾਲੇ ਸਪੋਰਟਸ ਹੱਬ ਦਾ ਨਿਰਮਾਣ ਜਾਰੀ, ਦਸੰਬਰ ਤੱਕ ਪੂਰਾ ਹੋਣਾ ਮੁਸ਼ਕਿਲ ਬਾਰਿਸ਼ਾਂ ਕਰਕੇ ਦੋ ਮਹੀਨੇ ਤੱਕ ਹੋ...
Ad Position 24