04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

77 ਕਰੋੜ ਵਾਲੇ ਸਪੋਰਟਸ ਹੱਬ ਦਾ ਨਿਰਮਾਣ ਜਾਰੀ, ਦਸੰਬਰ ਤੱਕ ਪੂਰਾ ਹੋਣਾ ਮੁਸ਼ਕਿਲ ਬਾਰਿਸ਼ਾਂ ਕਰਕੇ ਦੋ ਮਹੀਨੇ ਤੱਕ ਹੋ ਸਕਦੀ ਹੈ ਦੇਰੀ <br/>

Ad Position 21
No active advertisement
ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦੇ ਨਿਰਮਾਣ ਦਾ ਚੱਲ ਰਿਹਾ ਕੰਮ | ਤਸਵੀਰਾਂ : ਜੀ. ਪੀ. ਸਿੰਘ <br/> 25-05-2026
ਜਲੰਧਰ, 24 ਮਈ (ਸ਼ਿਵ)-ਮੇਅਰ ਵਨੀਤ ਧੀਰ ਦਾ ਡਰੀਮ ਪ੍ਰਾਜੈਕਟ ਦੱਸੇ ਜਾਂਦੇ ਬਰਲਟਨ ਪਾਰਕ ਵਿਚ ਚਾਹੇ 77 ਕਰੋੜ ਦੀ ਲਾਗਤ ਨਾਲ ਸਪੋਰਟਸ ਹੱਬ ਨੂੰ ਬਣਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਪਰ ਬਰਸਾਤਾਂ ਕਾਰਨ ਇਸ ਦੇ ਪੂਰੇ ਹੋਣ ਦੇ ਕੰਮ ਵਿਚ ਦੇਰੀ ਲੱਗਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਸਮਾਰਟ ਸਿਟੀ ਕੰਪਨੀ ਦੇ ਫ਼ੰਡ ਨਾਲ ਇਸ ਸਪੋਰਟਸ ਹੱਬ ਨੂੰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ | ਪਹਿਲਾਂ ਤਾਂ ਇਸ ਦੇ ਪਿਛਲੇ ਸਾਲ ਪੂਰੇ ਹੋਣ ਦਾ ਟੀਚਾ ਰੱਖਿਆ ਗਿਆ ਸੀ ਪਰ ਇਸ ਦੇ ਨਿਰਮਾਣ ਲਈ ਸਮੇਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ | ਠੇਕੇਦਾਰ ਨੇ ਦਸੰਬਰ 2026 ਤੱਕ ਪੂਰਾ ਹੋਣ ਦਾ ਸਮਾਂ ਮੰਗਿਆ ਹੈ ਪਰ ਬਰਸਾਤਾਂ ਕਾਰਨ ਇਸ ਦੇ ਨਿਰਮਾਣ ਵਿਚ ਦੇਰੀ ਹੋਣ ਕਾਰਨ ਇਸ ਦਾ ਕੰਮ ਜਨਵਰੀ 2027 ਵਿਚ ਹੀ ਪੂਰਾ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਇਸ ਪ੍ਰਾਜੈਕਟ ਦਾ ਕੰਮ 15 ਸਾਲ ਤੋਂ ਜ਼ਿਆਦਾ ਸਮੇਂ ਤੱਕ ਲਟਕਿਆ ਰਿਹਾ ਸੀ ਤਾਂ ਬਾਅਦ ਵਿਚ ਮੇਅਰ ਵਨੀਤ ਧੀਰ ਸਮੇਤ ਹੋਰ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਹ ਮਸਲਾ ਉਠਾ ਕੇ ਦੁਬਾਰਾ ਕੰਮ ਸ਼ੁਰੂ ਕਰਵਾਇਆ ਸੀ ਤਾਂ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੱੁਖ ਮੰਤਰੀ ਵਲੋਂ ਸਾਂਝੇ ਤੌਰ 'ਤੇ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ ਸੀ | ਇਸ ਸਪੋਰਟਸ ਹੱਬ ਵਿਚ ਕ੍ਰਿਕਟ ਮੈਦਾਨ, ਹਾਕੀ ਮੈਦਾਨ, ਯੋਗਾ ਸੈਂਟਰ ਅਤੇ ਹੋਰ ਵੀ ਖੇਡ ਸਰਗਰਮੀਆਂ ਲਈ ਨਿਰਮਾਣ ਕੀਤੇ ਜਾ ਰਹੇ ਹਨ | ਸਭ ਤੋਂ ਪਹਿਲਾਂ ਸਪੋਰਟਸ ਹੱਬ ਦਾ ਪ੍ਰਾਜੈਕਟ 550 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਸੀ ਤਾਂ ਉਸ ਵੇਲੇ ਨਿਗਮ ਅਤੇ ਸਮਾਰਟ ਸਿਟੀ ਕੰਪਨੀ ਦੇ ਅਫ਼ਸਰ ਗੁਜਰਾਤ ਵਿਚ ਸਟੇਡੀਅਮ ਦੇਖਣ ਲਈ ਗਏ ਸੀ ਪਰ ਬਾਅਦ ਵਿਚ ਇਸ ਪ੍ਰਾਜੈਕਟ ਦੀ ਲਾਗਤ ਲਗਾਤਾਰ ਘਟਦੀ ਰਹੀ ਸੀ ਤਾਂ ਹੁਣ ਸਿਰਫ਼ 77 ਕਰੋੜ ਰਹਿ ਗਈ ਸੀ | ਕੁੱਝ ਮਹੀਨੇ ਪਹਿਲਾਂ ਇਸ ਪ੍ਰਾਜੈਕਟ ਦੇ ਨਿਰਮਾਣ ਵਾਲੀ ਜਗਾ 'ਤੇ ਦਰਖ਼ਤ ਵੀ ਘੇਰੇ ਵਿਚ ਆਉਂਦੇ ਸੀ ਤਾਂ ਇਸ ਮਾਮਲੇ ਦੇ ਹਾਈਕੋਰਟ ਵਿਚ ਜਾਣ ਤੋਂ ਬਾਅਦ ਇਸ ਦਾ ਕੰਮ ਪ੍ਰਭਾਵਿਤ ਹੋਇਆ ਸੀ ਤਾਂ ਨਗਰ ਨਿਗਮ ਵਲੋਂ ਅਦਾਲਤ ਵਿਚ ਕਿਸੇ ਤਰਾਂ ਦੇ ਕੋਈ ਸਾਲਾਂ ਪੁਰਾਣੇ ਦਰਖਤਾਂ ਨੂੰ ਨਾ ਕੱਟਣ ਦਾ ਭਰੋਸਾ ਦੇ ਕੇ ਕੰਮ ਦੁਬਾਰਾ ਸ਼ੁਰੂ ਕਰਵਾਇਆ ਗਿਆ ਸੀ | ਠੇਕੇਦਾਰ ਵਲੋਂ 70 ਫ਼ੀਸਦੀ ਕੰਮ ਕੀਤਾ ਜਾ ਚੁੱਕਾ ਹੈ ਤੇ ਉਸ ਨੂੰ ਕਰੀਬ 30 ਕਰੋੜ ਦੀ ਰਕਮ ਦੀ ਅਦਾਇਗੀ ਹੋ ਚੁੱਕੀ ਹੈ | ਚਾਹੇ ਠੇਕੇਦਾਰ ਨੇ ਦਸੰਬਰ 2026 ਤੱਕ ਕੰਮ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ ਪਰ ਦਸੰਬਰ ਤੱਕ ਕੰਮ ਪੂਰਾ ਹੋਣ ਦੀ ਸੰਭਾਵਨਾ ਨਹੀਂ ਹੈ | ਨਗਰ ਨਿਗਮ ਦੇ ਬੀ. ਐਂਡ. ਆਰ. ਵਿਭਾਗ ਦੇ ਐਸ. ਈ. ਇੰਜ. ਰਾਹੁਲ ਧਵਨ ਦਾ ਕਹਿਣਾ ਸੀ ਕਿ ਇਸ ਪ੍ਰਾਜੈਕਟ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਤੇ ਇਹ ਜਲਦੀ ਹੀ ਪੂਰਾ ਹੋ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗ੍ਰੰਥ ਸਾਹਿਬ 'ਤੇ ਕਾਨੂੰਨ ਬਣਾਉਣਾ, ਸਰਕਾਰ ਵਲੋਂ ਸਿੱਖ ਧਰਮ 'ਚ ਸਿੱਧੀ ਦਖ਼ਲ ਅੰਦਾਜ਼ੀ-ਜਥੇਦਾਰ ਗੜਗੱਜ ਅਗਲੀ ਖ਼ਬਰ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਚੋਣ ਪ੍ਰਚਾਰ ਬੰਦ, ਅੱਜ ਰਵਾਨਾ ਹੋਣਗੀਆਂ ਪੋਲਿੰਗ ਪਾਰਟੀਆਂ
Ad Position 24