ਰਾਮ ਨਗਰ ਤੇ ਗਾਂਧੀ ਕੈਂਪ ’ਚ ਪਾਣੀ ਦੀ ਸਮੱਸਿਆ ਹੋਵੇਗੀ ਹੱਲ
ਜਲੰਧਰ, 3 ਅਕਤੂਬਰ (ਸ਼ਿਵ)-ਵਾਰਡ ਨੰਬਰ 81 ਦੇ ਰਾਮ ਨਗਰ ਅਤੇ ਗਾਂਧੀ ਕੈਂਪ ਇਲਾਕੇ ਵਿਚ ਪਾਣੀ ਦੀ ਕਿੱਲਤ ਦੀ ਸਮੱਸਿਆ ਨੂੰ ਦੇਖਦਿਆਂ ਨਵਾਂ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਵਾਰਡ ਨੰਬਰ 81 ਤੋਂ ਕੌਂਸਲਰ ਪਤੀ ਚਰਨਜੀਤ ਬਧਨ ਨੇ ਦਿੱਤੀ।
ਜਲੰਧਰ, 3 ਅਕਤੂਬਰ (ਸ਼ਿਵ)-ਵਾਰਡ ਨੰਬਰ 81 ਦੇ ਰਾਮ ਨਗਰ ਅਤੇ ਗਾਂਧੀ ਕੈਂਪ ਇਲਾਕੇ ਵਿਚ ਪਾਣੀ ਦੀ ਕਿੱਲਤ ਦੀ ਸਮੱਸਿਆ ਨੂੰ ਦੇਖਦਿਆਂ ਨਵਾਂ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਵਾਰਡ ਨੰਬਰ 81 ਤੋਂ ਕੌਂਸਲਰ ਪਤੀ ਚਰਨਜੀਤ ਬਧਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਲਾਕਾ ਵਾਸੀਆਂ ਨੂੰ ਪਿਛਲੇ ਸਮੇਂ ਤੋਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਵੇਂ ਟਿਊਬਵੈੱਲ ਦੇ ਲੱਗਣ ਨਾਲ ਰਾਮ ਨਗਰ ਅਤੇ ਗਾਂਧੀ ਕੈਂਪ ਦੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕਰੀਬ ਦਸ ਦਿਨਾਂ ਦੇ ਅੰਦਰ ਟਿਊਬਵੈੱਲ ਦਾ ਕੰਮ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਲੋਕਾਂ ਨੂੰ ਪਾਣੀ ਦੀ ਕਿੱਲਤ ਨਹੀਂ ਰਹੇਗੀ। ਚਰਨਜੀਤ ਬਧਨ ਨੇ ਦੱਸਿਆ ਕਿ ਹਲਕਾ ਵਿਧਾਨ ਸਭਾ ਉੱਤਰੀ ਦੇ ਇੰਚਾਰਜ ਵਨੀਤ ਧੀਰ ਵਲੋਂ ਵੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਕਾਰਵਾਈ ਕੀਤੀ ਗਈ। ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਨਵੇਂ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਲਾਕਾ ਵਾਸੀਆਂ ਨੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਕੀਤੇ ਜਾ ਰਹੇ ਇਸ ਉਪਰਾਲੇ ਦਾ ਸਵਾਗਤ ਕੀਤਾ ਹੈ।