ਜਲੰਧਰ, 25 ਮਈ (ਡਾ. ਜਤਿੰਦਰ ਸਾਬੀ)-ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ ) ਗੌਰਵ ਯਾਦਵ ਵੱਲੋਂ ਵੀ ਗੁਰਿੰਦਰਵੀਰ ਸਿੰਘ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ ਗਈ ਹੈ ਅਤੇ ਉਸ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਜੀਆਂ ਗਈਆਂ ਹਨ ਤੇ ਉਮੀਦ ਜਤਾਈ ਗਈ ਹੈ, ਕਿ ਗੁਰਿੰਦਰਵੀਰ ਆਉਣ ਵਾਲੇ ਸਮੇਂ ਵਿੱਚ ਹੋਰ ਉੱਚੀਆਂ ਉਡਾਣਾਂ ਭਰੇਗਾ ਅਤੇ ਦੇਸ਼ ਭਰ ਦੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਬਣੇਗਾ | ਗੁਰਿੰਦਰਵੀਰ ਸਿੰਘ ਦੀ ਇਹ ਪ੍ਰਾਪਤੀ ਪੰਜਾਬ ਅਤੇ ਭਾਰਤ ਦੇ ਖੇਡ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੀ ਜਾਵੇਗੀ | ਯਾਦ ਰਹੇ ਪੰਜਾਬ ਪੁਲਿਸ ਦੇ ਸਾਬਕਾ ਏਐੱਸਆਈ ਕਮਲਜੀਤ ਸਿੰਘ ਦੇ ਪੁੱਤ ਗੁਰਿੰਦਰਵੀਰ ਸਿੰਘ ਨੇ ਭਾਰਤੀ ਅਥਲੈਟਿਕਸ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ | ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ 10.09 ਸਕਿੰਟ ਦਾ ਸ਼ਾਨਦਾਰ ਸਮਾਂ ਕੱਢ ਕੇ ਗੁਰਿੰਦਰਵੀਰ ਸਿੰਘ 10.10 ਸਕਿੰਟ ਦੀ ਕੰਧ ਤੋੜਣ ਵਾਲਾ ਪਹਿਲਾ ਭਾਰਤੀ ਦੌੜਾਕ ਬਣ ਗਿਆ ਹੈ | ਇਹ ਮਾਣਮੱਤੀ ਪ੍ਰਾਪਤੀ ਸਿਰਫ਼ ਇੱਕ ਰਿਕਾਰਡ ਨਹੀਂ, ਸਗੋਂ ਉਸ ਦੀ ਕਰੜੀ ਮਿਹਨਤ, ਅਨੁਸ਼ਾਸਨ ਅਤੇ ਅਟੱਲ ਵਿਸ਼ਵਾਸ ਦਾ ਪ੍ਰਤੀਕ ਹੈ | ਗੁਰਿੰਦਰਵੀਰ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਹੌਸਲਾ ਮਜ਼ਬੂਤ ਹੋਵੇ ਤਾਂ ਕੋਈ ਵੀ ਰੁਕਾਵਟ ਮਨੁੱਖ ਨੂੰ ਉਸ ਦੀ ਮੰਜਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ | ਉਸ ਦੀ ਇਹ ਇਤਿਹਾਸਕ ਕਾਮਯਾਬੀ ਨਾ ਸਿਰਫ਼ ਉਸ ਦੇ ਪ੍ਰੀਵਾਰ ਲਈ, ਸਗੋਂ ਪੂਰੇ ਪੰਜਾਬ ਪੁਲਿਸ ਪ੍ਰੀਵਾਰ ਲਈ ਮਾਣ ਵਾਲਾ ਪਲ ਹੈ | ਖ਼ਾਸ ਤੌਰ 'ਤੇ ਇਹ ਗੱਲ ਹੋਰ ਵੀ ਪ੍ਰੇਰਣਾਦਾਇਕ ਹੈ ਕਿ ਪੰਜਾਬ ਪੁਲਿਸ ਦੇ ਇੱਕ ਸਾਬਕਾ ਅਧਿਕਾਰੀ ਦੇ ਪੁੱਤ ਨੇ ਪੂਰੇ ਦੇਸ਼ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਸੀਮਾਵਾਂ ਸਿਰਫ਼ ਤੋੜਨ ਲਈ ਹੁੰਦੀਆਂ ਹਨ | ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ) ਵੱਲੋਂ ਵੀ ਗੁਰਿੰਦਰਵੀਰ ਸਿੰਘ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ ਗਈ ਹੈ ਅਤੇ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਹਨ | ਉਮੀਦ ਜਤਾਈ ਗਈ ਹੈ ਕਿ ਗੁਰਿੰਦਰਵੀਰ ਸਿੰਘ ਆਉਣ ਵਾਲੇ ਸਮੇਂ ਵਿੱਚ ਹੋਰ ਉੱਚੀਆਂ ਉਡਾਣਾਂ ਭਰੇਗਾ ਅਤੇ ਦੇਸ਼ ਭਰ ਦੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਬਣੇਗਾ | ਗੁਰਿੰਦਰਵੀਰ ਸਿੰਘ ਦੀ ਇਹ ਪ੍ਰਾਪਤੀ ਪੰਜਾਬ ਅਤੇ ਭਾਰਤ ਦੇ ਖੇਡ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੀ ਜਾਵੇਗੀ |