06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਲੇਡੀਜ਼ ਜਿਮਖਾਨਾ ਵਿਖੇ ਸਰੂਚੀ ਕੱਕੜ ਦੀ ਅਗਵਾਈ ਹੇਠ ਬੰਪਰ ਤੰਬੋਲਾ <br/>

Ad Position 21
No active advertisement
ਜਲੰਧਰ ਜਿਮਖਾਨਾ ਲੇਡੀਜ਼ ਕਲੱਬ ਵਲੋਂ ਕਰਵਾਏ ਗਏ ਤੰਬੋਲਾ ਦੌਰਾਨ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਸਰੂਚੀ ਕੱਕੜ, ਪ੍ਰੀਤੀ ਬਾਜਵਾ ਤੇ ਹੋਰ | ਨਾਲ ਯਾਦਗਾਰੀ ਤਸਵੀਰ ਖਿਚਵਾਉਂਦੀਆਂ ਹੋਈਆਂ ਕਲੱਬ ਦੀਆਂ ਮੈਂਬਰ | ਤਸਵੀਰਾਂ ਮੁਨੀਸ਼ <br/> 26-05-2026
ਜਲੰਧਰ, 25 ਮਈ (ਜਸਪਾਲ ਸਿੰਘ)-ਲੇਡੀਜ਼ ਜਿਮਖਾਨਾ ਕਲੱਬ ਦੀ ਸਕੱਤਰ ਸ੍ਰੀਮਤੀ ਸਰੂਚੀ ਕੱਕੜ ਦੀ ਅਗਵਾਈ ਹੇਠ ਅੱਜ ਤੰਬੋਲਾ ਕਰਵਾਇਆ ਗਿਆ, ਜਿਸ ਵਿਚ ਕਲੱਬ ਦੀਆਂ ਮੈਂਬਰਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ | ਕੌਫੀ ਸ਼ੈਸ਼ਨ ਮੌਕੇ ਇਹ ਬੰਪਰ ਤੰਬੋਲਾ ਕਲੱਬ ਦੀ ਜੁਆਇੰਟ ਮੀਤ ਪ੍ਰਧਾਨ ਸ੍ਰੀਮਤੀ ਪ੍ਰੀਤੀ ਬਾਜਵਾ ਦੇ ਰਹਿਨੁਮਾਈ ਹੇਠ ਸਥਾਨਕ ਕਮਲ ਪੈਲੇਸ ਹੋਟਲ ਵਿਖੇ ਕਰਵਾਇਆ ਗਿਆ | ਇਸ ਸਮਾਗਮ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਪ੍ਰੀਤੀ ਬਾਜਵਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਲੱਬ ਦੀਆਂ ਮੈਂਬਰਾਂ ਵਿਚਕਾਰ ਪਿਆਰ ਤੇ ਆਤਮ ਵਿਸ਼ਵਾਸ਼ ਵਧਾਉਣ 'ਚ ਅਹਿਮ ਰੋਲ ਅਦਾ ਕਰਦੇ ਹਨ | ਇਸ ਮੌਕੇ ਸ੍ਰੀਮਤੀ ਸਰੂਚੀ ਕੱਕੜ ਨੇ ਕਲੱਬ ਦੀਆਂ ਸਮੂਹ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਲੰਧਰ ਜਿਮਖਾਨਾ ਲੇਡੀਜ਼ ਕਲੱਬ ਅੱਜ ਤੋਂ ਇਕ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ 'ਤੇ ਜਾ ਰਿਹਾ ਹੈ ਤੇ ਇਕ ਮਹੀਨੇ ਬਾਅਦ ਫਿਰ ਅਜਿਹੇ ਸਮਾਗਮ ਕਰਵਾਏ ਜਾਣਗੇ | ਇਸ ਮੌਕੇ ਕੱਢੇ ਗਏ ਲੱਕੀ ਡਰਾਅ ਦੇ ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਗਏ, ਜਿਨ੍ਹਾਂ ਵਿਚ ਪਹਿਲਾ ਫਰਿੱਜ ਦਾ ਇਨਾਮ ਸ੍ਰੀਮਤੀ ਸਰਿਤਾ ਖੰਨਾ ਨੂੰ ਦਿੱਤਾ ਗਿਆ, ਜਦਕਿ ਸ੍ਰੀਮਤੀ ਜੋਗਿੰਦਰ ਕੌਰ ਨੂੰ ਦੂਸਰਾ ਬੰਪਰ ਇਨਾਮ ਏਅਰ ਫਰਾਇਰ ਦਿੱਤਾ ਗਿਆ, ਜਦਕਿ ਰੋਟੇਟਿੰਗ ਚੇਅਰ ਦਾ ਤੀਸਰਾ ਇਨਾਮ ਸ੍ਰੀਮਤੀ ਸਵਿਤਾ ਸੱਭਰਵਾਲ ਮਿਲਿਆ | ਇਸ ਮੌਕੇ ਸ੍ਰੀਮਤੀ ਸਰੂਚੀ ਕੱਕੜ ਨੇ ਜੇਤੂਆਂ ਨੂੰ ਵਧਾਈ ਦਿੱਤੀ | ਇਸ ਮੌਕੇ ਜੁਆਇੰਟ ਸੈਕਟਰੀ ਸ੍ਰੀਮਤੀ ਮਨਿੰਦਰ ਧੀਮਾਨ, ਮਨੋਰੰਜਨ ਸੈਕਟਰੀ ਸ੍ਰੀਮਤੀ ਨੀਨਾ ਚੌਹਾਨ, ਜੁਆਇੰਟ ਐਂਟਰਟੇਨਮੈਂਟ ਸੈਕਟਰੀ ਸ੍ਰੀਮਤੀ ਵੰਦਨਾ ਕਾਲੀਆ, ਖਜ਼ਾਨਚੀ ਸ੍ਰੀਮਤੀ ਮੇਅਰ ਤੇ ਸ੍ਰੀਮਤੀ ਸੰਗੀਤਾ ਮਹਿੰਦਰੂ, ਫੂਡ ਸੈਕਟਰ ਸ੍ਰੀਮਤੀ ਨੀਲਮ ਠਾਕੁਰ, ਜੁਆਇੰਟ ਫੂਡ ਸੈਕਟਰੀ ਸ੍ਰੀਮਤੀ ਲਲਿਤਾ ਗੁਪਤਾ, ਐਗਜ਼ੈਕਟਿਵ ਮੈਂਬਰ ਸ੍ਰੀਮਤੀ ਸਾਂਵਰੀ ਢੰਡ, ਸ੍ਰੀਮਤੀ ਪੂਜਾ ਚੋਪੜਾ, ਸ੍ਰੀਮਤੀ ਰਿੱਤੂ ਕੌਰ ਤੇ ਸ੍ਰੀਮਤੀ ਅੰਸ਼ੂ ਚੋਪੜਾ ਆਦਿ ਵੀ ਮੌਜੂਦ ਸਨ | ਇਸ ਮੌਕੇ ਸ੍ਰੀਮਤੀ ਸਰੂਚੀ ਕੱਕੜ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਗਲੋਬਲ ਫਾਰਮੇਸੀ, ਆਰ. ਬੀ. ਐਲ. ਬੈਂਕ, ਗੰਗਾ ਆਰਥੋ ਕੇਅਰ, ਫਲੀ ਮਾਰਕੀਟ, ਸਾਈ ਪ੍ਰਾਪਰਟੀਜ਼, ਕ੍ਰਿਸਟਲ ਵਰਲਡ, ਜੈੱਮ ਹਾਊਸ, ਗਲੈਮ ਸਟੂਡੀਓ, ਸੀਮਾ ਸੋਨੀ ਐਫ. ਐਮ. 91.9, ਇੰਦਰਾ ਬਾਈ ਬਿਰਲਾ, ਮੀਆ ਬਾਈ ਤਨਿਸ਼ਕ, ਕ੍ਰਿਕਟ ਵਰਲਡ, ਸ੍ਰੀਮਤੀ ਅਵਤਾਰ ਕੌਰ ਤੇ ਸ੍ਰੀਮਤੀ ਅਨੂੰ ਮਾਟਾ ਸਨ |

Ad Position 22
No active advertisement
ਪਿਛਲੀ ਖ਼ਬਰ ਸੋਮਵਾਰ ਨੂੰ ਸਾਰੇ ਸਰਕਾਰੀ ਦਫ਼ਤਰਾਂ 'ਚ ਅਧਿਕਾਰੀ ਸਵੇਰੇ 7.30 ਵਜੇ ਪੁੱਜੇ, ਕੰਮ ਕਰਵਾਉਣ ਵਾਲੇ ਲੋਕਾਂ ਦੀ ਰਹੀ ਭੀੜ ਅਗਲੀ ਖ਼ਬਰ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੇ ਗੁਰਿੰਦਰਵੀਰ ਸਿੰਘ ਨੂੰ ਦਿੱਤੀ ਵਧਾਈ <br/>
Ad Position 24