06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸੋਮਵਾਰ ਨੂੰ ਸਾਰੇ ਸਰਕਾਰੀ ਦਫ਼ਤਰਾਂ 'ਚ ਅਧਿਕਾਰੀ ਸਵੇਰੇ 7.30 ਵਜੇ ਪੁੱਜੇ, ਕੰਮ ਕਰਵਾਉਣ ਵਾਲੇ ਲੋਕਾਂ ਦੀ ਰਹੀ ਭੀੜ

Ad Position 21
No active advertisement
ਅਜੀਤ ਡੈਸਕ 26-05-2026
ਜਲੰਧਰ, 25 ਮਈ (ਜਤਿੰਦਰ ਪੰਮੀ)-ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਕਾਰਨ ਪੰਜਾਬ ਸਰਕਾਰ ਵਲੋਂ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7.30 ਵਜੇ ਕਰ ਦਿੱਤਾ ਗਿਆ ਸੀ | ਦੋ ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਸਾਰੇ ਸਰਕਾਰੀ ਦਫਤਰਾਂ 'ਚ ਅਧਿਕਾਰੀ ਸਵੇਰੇ ਸਾਢੇ ਵਜੇ ਪੁੱਜ ਗਏ ਅਤੇ ਸਰਕਾਰੀ ਕੰਮ ਕਰਵਾਉਣ ਲਈ ਲੋਕ ਵੀ ਸਵੱਖਤੇ ਹੀ ਪੁੱਜਣੇ ਸ਼ੁਰੂ ਹੋ ਗਏ | ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਸਥਿਤ ਸਰਕਾਰੀ ਦਫਤਰਾਂ ਦੇ ਬਾਬੂ ਤੇ ਅਧਿਕਾਰੀ ਸਵੇਰੇ ਦਫਤਰਾਂ 'ਚ ਕੰਮ ਕਰਦੇ ਦੇਖੇ ਗਏ | ਇਸੇ ਤਰ੍ਹਾਂ ਸਬ-ਰਜਿਸਟਰਾਰ-1 ਤੇ 2 ਦੇ ਦਫਤਰਾਂ 'ਚ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਵਾਉਣ ਤੇ ਹੋਰ ਜ਼ਮੀਨ-ਜਾਇਦਾਦ ਨਾਲ ਸੰਬੰਧਤ ਕੰਮ ਕਰਵਾਉਣ ਵਾਲੇ ਲੋਕ ਵੀ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ | ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਅੰਪੁਆਇੰਟਮੈਂਟਾਂ ਲਈਆਂ ਸਨ, ਉਹ ਸਵੇਰੇ 7.30 ਵਜੇ ਪੁੱਜ ਗਏ ਸਨ ਅਤੇ ਗਰਮੀ ਵਧਣ ਤੋਂ ਪਹਿਲਾਂ-ਪਹਿਲਾਂ ਹੀ ਆਪਣੇ ਕੰਮ ਕਰਵਾ ਕੇ ਚਲੇ ਗਏ | ਓਧਰ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਤੇ ਐੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਵੀ ਸਵੇਰੇ ਆਪਣੇ ਦਫਤਰ 'ਚ ਪੁੱਜੇ ਅਤੇ ਸਰਕਾਰੀ ਕੰਮਕਾਜ ਸ਼ੁਰੂ ਕਰ ਦਿੱਤਾ | ਉਕਤ ਅਧਿਕਾਰੀਆਂ ਨੇ ਕਿਹਾ ਕਿ ਗਰਮੀ ਕਾਰਨ ਲੋਕਾਂ ਨੂੰ ਕਾਫੀ ਸਮੱਸਿਆ ਆ ਰਹੀ ਸੀ ਪਰ ਹੁਣ ਸਵੇਰੇ ਜਲਦ ਦਫਤਰ ਖੁੱਲ੍ਹਣ ਨਾਲ ਲੋਕ ਆਪਣੇ ਕੰਮ ਕਰਵਾ ਕੇ ਗਰਮੀ ਪੈਣ ਤੋਂ ਪਹਿਲਾਂ ਹੀ ਵਾਪਸ ਮੁੜ ਗਏ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਾਲ ਨੌ ਦੀ ਵਿਦਿਆਰਥਣ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੀ ਅਗਲੀ ਖ਼ਬਰ ਲੇਡੀਜ਼ ਜਿਮਖਾਨਾ ਵਿਖੇ ਸਰੂਚੀ ਕੱਕੜ ਦੀ ਅਗਵਾਈ ਹੇਠ ਬੰਪਰ ਤੰਬੋਲਾ <br/>
Ad Position 24