06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਾਲ ਨੌ ਦੀ ਵਿਦਿਆਰਥਣ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੀ

Ad Position 21
No active advertisement
ਅਜੀਤ ਡੈਸਕ 26-05-2026
ਅੱਪਰਾ, 25 ਮਈ (ਦਲਵਿੰਦਰ ਸਿੰਘ ਅੱਪਰਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਪੰਜਵੀ ਜਮਾਤ ਦੀ ਵਿਦਿਆਰਥਣ ਜੈਸਮੀਨ ਪੁੱਤਰੀ ਇਕਬਾਲਜੀਤ ਰਾਮ ਤੇ ਪਿੰਕੀ ਰਾਣੀ ਨੇ ਜਵਾਹਰ ਨਵੋਦਿਆ ਵਿਦਿਆਲਿਆ ਲਈ ਹੋਈ ਪ੍ਰੀਖਿਆ ਨੂੰ ਪਾਸ ਕਰਕੇ ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖਲ ਹੋਚ 'ਚ ਸਫ਼ਲਤਾ ਹਾਸਲ ਕੀਤੀ ਹੈ | ਸਕੂਲ ਮੈਨੇਜਮੈਂਟ ਕਮੇਟੀ, ਗ੍ਰਾਮ ਪੰਚਾਇਤ ਅਤੇ ਸਕੂਲ ਸਟਾਫ਼ ਵਲੋਂ ਜੈਸਮੀਨ ਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਤੇ ਜੈਸਮੀਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਜਤਿੰਦਰ ਕੌਰ, ਜਰਨੈਲ ਸਿੰਘ ਸਰਪੰਚ ਗ੍ਰਾਮ ਪੰਚਾਇਤ ਪਾਲ ਨੌ, ਕੁਲਦੀਪ ਸਿੰਘ ਮੈਂਬਰ ਪੰਚਾਇਤ, ਸੁਰਿੰਦਰ ਸਿੰਘ ਥਾਂਦੀ ਮੈਂਬਰ ਪੰਚਾਇਤ, ਅਮਰੀਕ ਸਿੰਘ ਸੈਂਹਬੀ, ਪਰਮਜੀਤ ਸਿੰਘ ਸੈਂਹਬੀ, ਗੁਰਨਾਮ ਸਿੰਘ ਥਾਂਦੀ, ਕਸ਼ਮੀਰ ਕੌਰ, ਰਿੰਕੂ, ਪਿੰਕੀ ਰਾਣੀ, ਮਨਜੀਤ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਕ੍ਰਿਕਟ ਅੰਡਰ 19 ਸਾਲ ਵਰਗ ਦੇ ਮੈਚ 'ਚੋਂ ਜਲੰਧਰ ਟੀਮ ਜੇਤੂ <br/> ਅਗਲੀ ਖ਼ਬਰ ਸੋਮਵਾਰ ਨੂੰ ਸਾਰੇ ਸਰਕਾਰੀ ਦਫ਼ਤਰਾਂ 'ਚ ਅਧਿਕਾਰੀ ਸਵੇਰੇ 7.30 ਵਜੇ ਪੁੱਜੇ, ਕੰਮ ਕਰਵਾਉਣ ਵਾਲੇ ਲੋਕਾਂ ਦੀ ਰਹੀ ਭੀੜ
Ad Position 24