06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਸਕੇਟਿੰਗ ਰਿੰਕ ਦਾ ਹੋਇਆ ਉਦਘਾਟਨ <br/>

Ad Position 21
No active advertisement
ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਐਮ ਐਫ ਫਾਰੂਕੀ ਨਾਲ ਹਨ ਰਾਜਪਾਲ ਸਿੰਘ ਸੰਧੂ ਤੇ ਪਿ੍ੰਸੀਪਲ ਡਾ. ਰਸ਼ਮੀ ਵਿਜ | ਤਸਵੀਰਾਂ-ਮੁਨੀਸ਼ <br/> 26-05-2026
ਜਲੰਧਰ, 25 ਮਈ (ਪਵਨ ਖਰਬੰਦਾ)-ਨਵੇਂ ਬਣੇ ਸਕੇਟਿੰਗ ਰਿੰਕ ਦਾ ਉਦਘਾਟਨ ਸਮਾਰੋਹ ਅੱਜ ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਜਲੰਧਰ ਕੈਂਟ ਵਿਖੇ ਹੋਇਆ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਐਮ.ਐਫ. ਫਾਰੂਕੀ, ਆਈਪੀਐਸ, ਏਡੀਜੀਪੀ, ਐਸਏਪੀ, ਪੀਏਪੀ ਕੈਂਪਸ ਸ਼ਾਮਲ ਹੋਏ ਤੇ ਉਨ੍ਹਾਂ ਦੇ ਨਾਲ ਰਾਜਪਾਲ ਸਿੰਘ ਸੰਧੂ, ਆਈਪੀਐਸ, ਆਈਜੀਪੀ ਵੀ ਮੌਜੂਦ ਸਨ | ਸਕੂਲ ਦੀ ਪਿ੍ੰਸੀਪਲ ਡਾ. ਰਸ਼ਮੀ ਵਿਜ ਵਲੋਂ ਉਨ੍ਹਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ | ਰੋਲਰ ਸਕੇਟਿੰਗ ਰਿੰਕ ਦੇ ਉਦਘਾਟਨ ਤੋਂ ਬਾਅਦ ਸਕੂਲ ਦੇ ਰੋਲਰ ਸਕੇਟਿੰਗ ਐਥਲੀਟਾਂ ਨੇ ਰੋਲਰ ਸਕੇਟਿੰਗ ਪ੍ਰਦਰਸ਼ਨ ਕੀਤਾ ਅਤੇ ਰੋਲਰ ਹਾਕੀ ਦਾ ਦੋਸਤਾਨਾ ਮੈਚ ਵੀ ਕਰਵਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਕੇਟਿੰਗ ਰਿੰਕ ਵਿੱਚ 75 ਮੀਟਰ ਦਾ ਸਪੀਡ ਦਾ ਟਰੈਕ ਹੈ ਅਤੇ ਰੋਲਰ ਹਾਕੀ ਦੀ ਗਰਾਊਾਡ ਹੈ | ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ 'ਤੇ ਸਕੇਟਾਂ 'ਤੇ ਡਾਂਸ ਪ੍ਰਦਰਸ਼ਨ ਕੀਤਾ, ਜਿਸ ਨੇ ਸਾਰਿਆਂ ਨੂੰ ਮੋਹ ਲਿਆ | ਮੁੱਖ ਮਹਿਮਾਨ ਨੇ ਸਕੂਲ ਦੇ 30 ਸ਼ਾਨਦਾਰ ਸਾਲਾਂ ਦੇ ਧੰਨਵਾਦ ਦੀ ਯਾਦ ਵਿੱਚ ਇੱਕ ਯਾਦਗਾਰੀ ਚਿੰਨ੍ਹ ਦਾ ਵੀ ਉਦਘਾਟਨ ਕੀਤਾ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ | ਇਸ ਦੌਰਾਨ ਸਕੂਲ ਸਕੇਟਿੰਗ ਕੋਚ ਦਿਲਬਾਗ ਸਿੰਘ ਕਾਹਲੋਂ ਅਤੇ ਬਲਰਾਮ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕਰ ਰਹੀ ਆਪ ਸਰਕਾਰ-ਕੇ.ਡੀ. ਭੰਡਾਰੀ ਮੁਲਾਜ਼ਮਾਂ ਨਾਲ ਕੀਤੇ ਗਏ ਵਾਅਦੇ... ਅਗਲੀ ਖ਼ਬਰ ਭਿਆਨਕ ਗਰਮੀ ਨੇ ਕਾਰੋਬਾਰ 'ਤੇ ਲਾਈ ਬ੍ਰੇਕ, ਸ਼ਹਿਰ ਦੇ ਬਾਜ਼ਾਰਾਂ ਵਿੱਚ ਪਈ ਸੁੰਨ
Ad Position 24