11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜਲੰਧਰ ਲੰਘਦੇ ਹਾਈਵੇ 'ਤੇ ਕਰਵਾਏ ਜਾ ਰਹੇ ਵਿਕਾਸ ਕੰਮ ਤੋਂ ਮੇਅਰ ਨਾਰਾਜ਼

Ad Position 21
No active advertisement
ਅਜੀਤ ਡੈਸਕ 27-05-2026
ਜਲੰਧਰ, 26 ਮਈ (ਸ਼ਿਵ)- ਮੇਅਰ ਵਨੀਤ ਧੀਰ ਵਲੋਂ ਇਕ ਸਾਲ ਪਹਿਲਾਂ ਹਾਈਵੇ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਉਨਾਂ ਨੂੰ ਜਲੰਧਰ ਲੰਘਦੇ ਹਾਈਵੇ ਦੀ ਹਾਲਤ ਵਿਚ ਸੁਧਾਰ ਲਈ ਕਈ ਹਦਾਇਤਾਂ ਦਿੱਤੀਆਂ ਸੀ ਤੇ ਉਸ ਵੇਲੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਹਾਈਵੇ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਹਾਈਵੇ ਦੇ ਇਸ ਹਿੱਸੇ ਵਿਚ ਸੁਧਾਰ ਕਰਨ ਲਈ ਹਦਾਇਤਾਂ ਜਾਰੀ ਕਰਵਾਈਆਂ ਸੀ ਪਰ ਹਾਈਵੇ ਵਲੋਂ ਕੀਤੇ ਜਾ ਰਹੇ ਕਈ ਕੰਮਾਂ ਤੋਂ ਮੇਅਰ ਵਨੀਤ ਧੀਰ ਨੇ ਅੱਜ ਮੌਕਾ ਦੇਖਣ ਉਪਰੰਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਮਾਨਸੂਨ ਆਉਣ ਤੋਂ ਪਹਿਲਾਂ ਜਿੱਥੇ ਮੇਅਰ ਵਨੀਤ ਧੀਰ ਨੇ ਅੱਜ ਉੱਤਰੀ ਹਲਕੇ ਦੇ ਕਈ ਇਲਾਕਿਆਂ ਦਾ ਦੌਰਾ ਕਰਕੇ ਉੱਥੇ ਸੁਧਾਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ | ਚੇਤੇ ਰਹੇ ਕਿ ਮੇਅਰ ਵਲੋਂ ਪਿਛਲੇ ਸਾਲ ਹਾਈਵੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਾਈਵੇ ਵਾਲੇ ਰਸਤੇ ਨੂੰ ਠੀਕ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਹਾਈਵੇ ਤੋਂ ਸ਼ਹਿਰ ਵੱਲ ਪਾਣੀ ਭਰਨ ਦਾ ਕੰਮ ਬੰਦ ਹੋਵੇ | ਮੇਅਰ ਵਨੀਤ ਧੀਰ ਨੇ ਦੱਸਿਆ ਕਿ ਉਹ ਹਾਈਵੇ ਵਲੋਂ ਕਰਵਾਏ ਜਾ ਰਹੇ ਕੰਮ ਤੋਂ ਖ਼ੁਸ਼ ਨਹੀਂ ਹਨ ਕਿਉਂਕਿ ਕਈ ਥਾਵਾਂ 'ਤੇ ਠੀਕ ਤਰਾਂ ਨਾਲ ਗਿ©ਲਾਂ ਨਹੀਂ ਲਗਾਈਆਂ ਜਾ ਰਹੀਆਂ ਹਨ ਸਗੋਂ ਵੀ ਅਜੇ ਤੱਕ ਥਾਂ-ਥਾਂ ਝਾੜੀਆਂ ਲੱਗੀਆਂ ਹਨ | ਸਫ਼ਾਈ ਦਾ ਕੰਮ ਨਹੀਂ ਹੋ ਰਿਹਾ | ਇਸ ਬਾਰੇ ਉਹ ਜਲਦੀ ਹੀ ਡੀ. ਸੀ. ਨਾਲ ਮੁਲਾਕਾਤ ਕਰਕੇ ਹਾਈਵੇ ਨੂੰ ਵੀ ਨੋਟਿਸ ਭਿਜਵਾਉਣਗੇ | ਉਨਾਂ ਨੇ ਸ਼ਹਿਰ ਵਿਚ ਪੀ. ਐਨ. ਜੀ. ਦੀਆਂ ਪੈ ਰਹੀਆਂ ਪਾਈਪਾਂ ਬਾਰੇ ਕਿਹਾ ਕਿ ਹਾਈਵੇ ਨੇ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਪੀ. ਏ. ਪੀ. ਤੱਕ ਪਾਈਪਾਂ ਪਾਉਣ ਦੀ ਮਨਜੂਰੀ ਦੇ ਦਿੱਤੀ ਹੈ ਪਰ ਪਾਈਪਾਂ ਪਾਉਣ ਦੇ ਕੰਮ ਦੌਰਾਨ ਅਤੇ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਜਿਹੜੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ | ਉਸ ਨਾਲ ਨਿਗਮ ਦੀ ਸੀਵਰੇਜ ਪਾਈਪਾਂ ਨੂੰ ਤੋੜਿਆ ਜਾ ਰਿਹਾ ਹੈ | ਉਨਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਨੂੰ ਠੀਕ ਕਰਵਾ ਕੇ ਸੜਕਾਂ ਠੀਕ ਕਰਵਾਉਣ | ਉਨਾਂ ਨੇ ਅੱਜ ਇਸ ਇਲਾਕੇ ਵਿਚ ਦੌਰਾ ਕਰਨ ਤੋਂ ਬਾਅਦ ਕੰਪਨੀ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਪਾਈਪਾਂ ਪਾਉਣ ਵਾਲੇ ਜਿਹੜੀਆਂ ਨਿਗਮ ਦੀਆਂ ਸੜਕਾਂ ਨੂੰ ਤੋੜਿਆ ਜਾ ਰਿਹਾ ਹੈ | ਉਨਾਂ ਨੂੰ ਠੀਕ ਕਰਵਾਇਆ ਜਾਵੇ |ਇਸ ਤੋਂ ਪਹਿਲਾਂ ਮੇਅਰ ਨੇ ਆਪ ਦੇ ਹਲਕਾ ਇੰਚਾਰਜ ਦਿਨੇਸ਼ ਢਲ ਨਾਲ ਲੰਬਾ ਪਿੰਡ ਚੌਕ, ਟਰਾਂਸਪੋਰਟ ਨਗਰ ਚੌਕ, ਮਕਸੂਦਾਂ ਚੌਕ, ਗਦਈਪੁਰ ਅਤੇ ਨੇੜਲੇ ਸਾਰੇ ਇਲਾਕਿਆਂ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੈਚਵਰਕ ਤੇ ਸੜਕ ਨਿਰਮਾਣ ਸਮੇਤ ਹੋਰ ਸਮੱਸਿਆਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ | ਉਨਾਂ ਨੇ ਸੀਵਰੇਜ ਬੋਰਡ ਦੇ ਐਕਸੀਅਨ ਨੂੰ ਸੀਵਰੇਜ ਦੀਆਂ ਪਾਈਪਾਂ ਜਲਦੀ ਵਿਛਾਉਣ ਦੀ ਹਦਾਇਤ ਦਿੱਤੀ | ਇਸ ਮੌਕੇ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ, ਐੱਸ. ਈ. ਰਾਹੁਲ ਧਵਨ, ਸੁਪਰਡੈਂਟ ਕੁਲਵਿੰਦਰ ਸਿੰਘ, ਐੱਸ. ਡੀ. ਓ. ਤਰੁਨ ਪ੍ਰੀਤ ਸਿੰਘ, ਜੇ. ਈ. ਕਾਰਤਿਕ ਕੁਮਾਰ, ਐਕਸੀਅਨ ਮਨਿੰਦਰ ਸਿੰਘ ਤੇ ਹੋਰ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਕੁੱਤਿਆਂ ਸੰਬੰਧੀ ਸੁਪਰੀਮ ਕੋਰਟ ਦੇ ਆਦੇਸ਼ ਨੂੰ ਤੁਰੰਤ ਲਾਗੂ ਕੀਤਾ ਜਾਵੇ-ਚੌਹਾਨ ਅਗਲੀ ਖ਼ਬਰ ਰਿਹਾਇਸ਼ੀ ਖੇਤਰ ਦੇ ਪੈਟਰੋਲ ਪੰਪ ਦੀਆਂ ਛੱਤ 'ਤੇ ਕੱਢੀਆਂ ਪਾਈਪਾਂ 'ਚ ਲੱਗੀ ਅੱਗ, ਇਲਾਕੇ 'ਚ ਫੈਲੀ ਦਹਿਸ਼ਤ
Ad Position 24