05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਰੋਜ਼ 1 ਘੰਟਾ ਫੀਲਡ ਵਿਚ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣਗੇ ਨਿਗਮ ਅਫ਼ਸਰ ਸੜਕਾਂ ਦੇ ਖੱਡੇ, ਸਟਰੀਟ ਲਾਈਟਾਂ, ਕੂੜੇ ਵਰਗੀਆਂ ਹੱਲ ਕਰਨੀਆਂ ਪੈਣਗੀਆਂ ਸਮੱਸਿਆਵਾਂ <br/>

Ad Position 21
repet_subhas-goyals [Copy P29]
ਸ਼ਾਸਤਰੀ ਮਾਰਕੀਟ ਚੌਕ ਦੇ ਕੋਲ ਸੜਕ ਵਿਚ ਪਿਆ ਖੱਡਾ | ਤਸਵੀਰ: ਜੀ. ਪੀ. ਸਿੰਘ <br/> ਸੰਦੀਪ ਰਿਸ਼ੀ <br/> 07-06-2026
ਸ਼ਿਵ ਸ਼ਰਮਾ
ਜਲੰਧਰ, 6 ਜੂਨ-ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਲੰਧਰ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ | ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋੇਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਾਰੇ ਨਿਗਮ ਅਫ਼ਸਰ ਸੋਮਵਾਰ ਤੋਂ ਰੋਜ਼ਾਨਾ ਸਵੇਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣੇ -ਆਪਣੇ ਇਲਾਕਿਆਂ ਵਿਚ ਰਹਿਣ ਦੀਆਂ ਹਦਾਇਤਾਂ ਜਾਰੀ ਕਰਦੇ ਹੋਏ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ | ਸਮੱਸਿਆਵਾਂ ਬਾਰੇ ਸਮੇਂ-ਸਮੇਂ ਸਿਰ ਮੁੱਖ ਮੰਤਰੀ, ਵਿਭਾਗੀ ਮੰਤਰੀ ਅਤੇ ਅਧਿਕਾਰੀਆਂ ਵਲੋਂ ਮੌਕੇ 'ਤੇ ਜਾ ਕੇ ਜਾਂਚ ਕੀਤੀ ਜਾਵੇਗੀ | ਨਿਗਮ ਅਫ਼ਸਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਜਿਨਾਂ ਵਿਚ ਸਫ਼ਾਈ, ਸਟਰੀਟ ਲਾਈਟ, ਸੀਵਰੇਜ ਜਾਮ, ਸੜਕਾਂ 'ਤੇ ਪਏ ਟੋਏ, ਵਾਟਰ ਸਪਲਾਈ ਦੀ ਲੀਕੇਜ, ਪੀਣ ਵਾਲੇ ਪਾਣੀ ਦੀ ਸਮੱਸਿਆ ਆਦਿ ਦਾ ਨਿਪਟਾਰਾ ਤੁਰੰਤ ਕਰਨਾ ਪਵੇਗਾ | ਨਿਗਮ ਕਮਿਸ਼ਨਰ ਵਲੋਂ ਜਾਰੀ ਆਦੇਸ਼ਾਂ ਮੁਤਾਬਕ ਉਕਤ ਅਧਿਕਾਰੀ ਆਪਣੇ ਇਲਾਕੇ ਵਿਚ ਰੋਜ਼ਾਨਾ ਚੈਕਿੰਗ ਕਰਨਗੇ ਕਿ ਉਨਾਂ ਦੇ ਏਰੀਏ ਵਿਚ ਸਫ਼ਾਈ ਹੋ ਰਹੀ ਹੈ ਜਾਂ ਫਿਰ ਸੜਕਾਂ 'ਤੇ ਕੂੜੇ ਦੇ ਢੇਰ, ਬਾਗ਼ਬਾਨੀ ਕੂੜਾ, ਮਿੱਟੀ, ਮਲਬਾ ਆਦਿ ਤਾਂ ਨਹੀਂ ਪਿਆ ਹੈ ਤੇ ਜੇਕਰ ਪਿਆ ਹੈ ਤਾਂ ਉਸ ਨੂੰ ਹਟਾਉਣ ਲਈ ਤੁਰੰਤ ਵਿਭਾਗੀ ਅਫ਼ਸਰਾਂ ਨੂੰ ਨਿਪਟਾਰਾ ਕਰਨ ਦੀ ਹਦਾਇਤ ਦਿੱਤੀ ਜਾਵੇਗੀ | ਸੜਕਾਂ 'ਤੇ ਪਏ ਟੋਏ ਠੀਕ ਕਰਨ, ਸੀਵਰੇਜ ਦੇ ਟੁੱਟੇ ਢੱਕਣਾਂ ਨੂੰ ਬਦਲਣ, ਸੀਵਰੇਜ ਜਾਮ, ਵਾਟਰ ਸਪਲਾਈ ਦੀ ਲੀਕੇਜ ਅਤੇ ਸਟਰੀਟ ਲਾਈਟਾਂ ਦੀਆਂ ਸ਼ਿਕਾਇਤਾਂ ਵੀ ਤੇਜ਼ੀ ਨਾਲ ਹੱਲ ਕਰਵਾਉਣੀਆਂ ਪੈਣਗੀਆਂ | ਸਫ਼ਾਈ ਸਿਹਤ ਅਫ਼ਸਰ1 ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਉਨਾਂ ਦੇ ਅਧੀਨ ਆਉਂਦੇ ਸੀ. ਐੱਸ. ਓ.,ਚੀਫ਼ ਸੈਨੇਟਰੀ ਇੰਸਪੈਕਟਰ, ਸਾਰੇ ਸੈਨੇਟਰੀ ਇੰਸਪੈਕਟਰ , ਸਾਰੇ ਸੈਨੇਟਰੀ ਸੁਪਰਵਾਈਜ਼ਰ ਅਤੇ ਸਫ਼ਾਈ ਸੇਵਕਾਂ ਦੀ ਫ਼ੀਲਡ ਵਿਚ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ | ਮੁੱਖ ਸੜਕਾਂ ਵਾਲੇ ਸੈਕੰਡਰੀ ਕਲੈਕਸ਼ਨ ਪੁਆਇੰਟ ਸਵੇਰੇ 9:30 ਵਜੇ ਤੋਂ ਪਹਿਲਾਂ-ਪਹਿਲਾਂ ਅਤੇ ਬਾਕੀ ਦੇ ਸੈਕੰਡਰੀ ਕਲੈਕਸ਼ਨ ਪੁਆਇੰਟ ਦੁਪਹਿਰ 12 ਵਜੇ ਤੋਂ ਪਹਿਲਾਂ ਸਾਫ਼ ਕਰਨ ਲਈ ਕਿਹਾ ਗਿਆ ਹੈ | ਕਮਿਸ਼ਨਰ ਨੇ ਹਦਾਇਤ ਦਿੱਤੀ ਹੈ ਕਿ ਡਿਊਟੀ ਦੌਰਾਨ ਕਿਸੇ ਅਫ਼ਸਰ ਜਾਂ ਕਰਮਚਾਰੀ ਦਾ ਫ਼ੋਨ ਬੰਦ ਨਹੀਂ ਹੋਣਾ ਚਾਹੀਦਾ ਹੈ | ਨਿਗਮ ਕਮਿਸ਼ਨਰ ਵਲੋੇਂ ਜਾਰੀ ਕੀਤੀਆਂ ਹਦਾਇਤਾਂ ਤੋਂ ਬਾਅਦ ਸ਼ਹਿਰ ਵਿਚ ਸੁਧਾਰ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੇ ਮੌਜੂਦਾ ਹਾਲਾਤ 'ਤੇ ਬੁੱਧੀਜੀਵੀਆਂ ਤੇ ਚਿੰਤਕਾਂ ਨੇ ਪ੍ਰਗਟਾਈ ਗਹਿਰੀ ਚਿੰਤਾ ਐਡਵੋਕੇਟ ਕਾਮਰੇਡ ਗੁਰਮੀਤ ਸ਼ੁਗਲ... ਅਗਲੀ ਖ਼ਬਰ ਇੰਦਰਾਪੁਰਮ ਦੇ ਅਲਾਟੀ ਨੂੰ 15 ਲੱਖ ਦੇਣ ਦੇ ਆਦੇਸ਼
Ad Position 24