ਜਲੰਧਰ, 8 ਜੂਨ (ਐੱਮ. ਐੱਸ. ਲੋਹੀਆ)-ਮਸੀਹੀ ਜਥੇਬੰਦੀਆਂ ਦੇ ਆਗੂਆਂ ਨੇ ਪੱਤਰਕਾਰ ਸੰਮੇਲਨ ਕਰਕੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਬੰਦਗੀ ਕਰ ਰਹੇ ਪਰਿਵਾਰ ਦੀ ਬੰਦਗੀ 'ਚ ਵਿਘਨ ਪਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਵਰਲਬ ਕ੍ਰਿਸਚਨ ਫੋਕਸ ਕਮੇਟੀ ਦੇ ਪ੍ਰਧਾਨ ਜੌਨ ਕੋਟਰੀ, ਕ੍ਰਿਸਚਨ ਯੁਨਾਈਟਿਡ ਫੈਡਰੋਸ਼ਨ ਦੇ ਪ੍ਰਧਾਨ ਅਲਵਰਡ ਦੂਆ, ਕ੍ਰਿਸਚਨ ਪ੍ਰੀਸਟ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਬਿਸ਼ਪ ਬਲਵਿੰਦਰ ਮਸੀਹ ਅਤੇ ਆਲ ਇੰਡੀਆ ਕਿ੍ਸਚਨ ਸਮਾਜ ਮੋਰਚਾ ਦੇ ਪ੍ਰਧਾਨ ਸੁਰਜੀਤ ਸਿੰਘ ਥਾਪਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬਸਤੀ ਮਿੱਠੂ 'ਚ ਗੁਰਦਿਆਲ ਸਿੰਘ ਦੇ ਘਰ 'ਚ ਚੱਲ ਰਹੀ ਬੰਦਗੀ ਮੌਕੇ ਹਾਜ਼ਰ ਵਿਅਕਤੀਆਂ ਨਾਲ ਮਾੜਾ ਵਿਹਾਰ ਕਰਨ ਵਾਲੇ ਅਤੇ ਬੰਦਗੀ 'ਚ ਵਿਘਨ ਪਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਜੇਕਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਦੇ ਹੋਏ 10 ਜੂਨ ਨੂੰ ਜਲੰਧਰ ਦੇ ਅਧਿਕਾਰੀਆਂ ਦੇ ਦਫ਼ਤਰਾਂ ਦਾ ਸ਼ਾਂਤ ਮਈ ਢੰਗ ਨਾਲ ਘਿਰਾਓ ਕਰਨਗੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਕਾਰਵਾਈ ਨਾ ਹੋਈ ਤਾਂ ਉਹ ਆਪਣਾ ਸੰਘਰਸ਼ ਸੂਬਾ ਪੱਧਰ 'ਤੇ ਲੈ ਕੇ ਜਾਣਗੇ |