23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨਿਗਮ ਵਲੋਂ 2 ਹੋਰ ਠੇਕੇਦਾਰਾਂ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਤਿਆਰੀ ਲੰਬੇ ਸਮੇਂ ਤੋਂ ਵਿਕਾਸ ਦੇ ਕੰਮ ਲੈ ਕੇ ਵੀ ਨਹੀਂ ਕਰ ਰਹੇ ਸਨ ਪੂਰੇ

Ad Position 21
No active advertisement
ਵਨੀਤ ਧੀਰ <br/> 09-06-2026
ਜਲੰਧਰ, 8 ਜੂਨ (ਸ਼ਿਵ)-ਮੇਅਰ ਵਨੀਤ ਧੀਰ ਦੀ ਸਿਫ਼ਾਰਸ਼ 'ਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਵਿਕਾਸ ਦੇ ਕੰਮ ਪੂਰੇ ਨਾ ਕਰਨ ਕਰਕੇ ਤਿੰਨ ਠੇਕੇਦਾਰਾਂ ਨੂੰ ਕਾਲੀ ਸੂਚੀ ਵਿਚ ਪਾਇਆ ਸੀ | ਇਸ ਸਖ਼ਤ ਕਾਰਵਾਈ ਨਾਲ ਉਨਾਂ ਠੇਕੇਦਾਰਾਂ ਵਿਚ ਕਾਫੀ ਹਲਚਲ ਹੋ ਗਈ ਸੀ ਜਿਨਾਂ ਵਲਾੋਂ ਕੰਮ ਲੈ ਕੇ ਵੀ ਜਾਂ ਤਾਂ ਉਨਾਂ ਨੂੰ ਸ਼ੁਰੂ ਨਹੀਂ ਕੀਤਾ ਜਾ ਰਿਹਾ ਸੀ ਜਾਂ ਫਿਰ ਕੰਮ ਅਧੂਰੇ ਛੱਡ ਦਿੱਤੇ ਗਏ ਸਨ | ਇਸ ਕਾਰਵਾਈ ਤੋਂ ਬਾਅਦ ਹੁਣ ਨਿਗਮ ਪ੍ਰਸ਼ਾਸਨ ਨੇ ਇਸ ਤਰਾਂ ਦੇ ਹੋਰ ਕੰਮਾਂ ਬਾਰੇ ਵੀ ਜਾਣਕਾਰੀ ਲੈਣ ਲਈ ਅਫ਼ਸਰਾਂ ਨੂੰ ਕਹਿ ਦਿੱਤਾ ਹੈ | ਦੱਸਿਆ ਜਾਂਦਾ ਹੈ ਕਿ ਮੇਅਰ ਵਨੀਤ ਧੀਰ ਕੋਲ ਇਸ ਤਰਾਂ ਦੇ 2 ਹੋਰ ਮਾਮਲੇ ਪੁੱਜੇ ਹਨ ਜਿਨਾਂ ਵਿਚ ਠੇਕੇਦਾਰਾਂ ਨੇ ਕਰੋੜਾਂ ਦੇ ਕੰਮ ਤਾਂ ਲੈ ਲਏ ਹਨ ਪਰ ਉਨਾਂ ਨੂੰ ਪੂਰੇ ਨਹੀਂ ਕੀਤਾ ਹੈ | ਮੇਅਰ ਵਨੀਤ ਧੀਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਕੋਲ 2 ਹੋਰ ਠੇਕੇਦਾਰਾਂ ਬਾਰੇ ਜਾਣਕਾਰੀ ਆਈ ਹੈ | ਇਨ੍ਹਾਂ ਵਿਚ ਇਕ ਠੇਕੇਦਾਰ ਬੀ. ਐਂਡ. ਆਰ. ਵਿਭਾਗ ਦੇ ਕੰਮ ਨਾਲ ਸਬੰਧਿਤ ਹੈ ਜਿਨਾਂ ਵਲੋਂ ਕੰਮ ਲੈ ਕੇ ਪੂਰਾ ਨਹੀਂ ਕੀਤਾ ਜਾ ਰਿਹਾ ਹੈ | ਉਨਾਂ ਕਿਹਾ ਕਿ ਇਸ ਮਾਮਲੇ ਵਿਚ ਜਲਦੀ ਹੀ ਕਾਰਵਾਈ ਕੀਤੀ ਜਾ ਰਹੀ ਹੈ | ਮੇਅਰ ਨੇ 2 ਪਹਿਲੇ ਕਾਲੀ ਸੂਚੀ ਵਿਚ ਪਾਏ ਠੇਕੇਦਾਰਾਂ ਵਲੋਂ ਕੰਮ ਕਰਨ ਦੀ ਕੀਤੀ ਗਈ ਪੇਸ਼ਕਸ਼ ਬਾਰੇ ਪੁੱਛੇ ਸਵਾਲ 'ਤੇ ਕਿਹਾ ਕਿ ਜੇਕਰ ਠੇਕੇਦਾਰ ਵਲੋਂ ਕੰਮ ਸਮੇਂ ਸਿਰ ਪੂਰਾ ਕਰਨ ਦਾ ਭਰੋਸਾ ਦਿੱਤਾ ਜਾਵੇਗਾ ਤਾਂ ਨਿਗਮ ਪ੍ਰਸ਼ਾਸਨ ਉਨਾਂ ਦੀ ਬੇਨਤੀ 'ਤੇ ਵਿਚਾਰ ਕਰੇਗੀ | ਉਨਾਂ ਕਿਹਾ ਕਿ ਠੇਕੇਦਾਰਾਂ ਨੂੰ ਅਦਾਇਗੀ ਬਾਰੇ ਬਾਅਦ ਵਿਚ ਫ਼ੈਸਲਾ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਿਗਮ ਵਲੋਂ 2 ਹੋਰ ਠੇਕੇਦਾਰਾਂ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਤਿਆਰੀ ਲੰਬੇ ਸਮੇਂ ਤੋਂ ਵਿਕਾਸ ਦੇ ਕੰਮ ਲੈ ਕੇ ਵੀ ਨਹੀ... ਅਗਲੀ ਖ਼ਬਰ ਠੇਕਾ ਆਧਾਰਿਤ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਨੇ ਸਿਵਲ ਸਰਜਨ ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ ਕੋਰਸ ਕੇਸਾਂ...
Ad Position 24