19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਠੇਕੇਦਾਰ 'ਤੇ ਛਾਪੇ ਦੇ ਮਾਮਲੇ 'ਚ ਈ. ਡੀ. ਵਲੋਂ ਜਾਂਚ ਜਾਰੀ

Ad Position 21
No active advertisement
ਅਜੀਤ ਡੈਸਕ 11-06-2026

ਜਲੰਧਰ, 10 ਜੂਨ (ਸ਼ਿਵ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਬਾਹਰੋਂ ਆਈਆਂ ਟੀਮਾਂ ਵਲੋਂ ਠੇਕੇਦਾਰ ਅਮਿੱਤ ਬਜਾਜ ਦੀ ਰਿਹਾਇਸ਼ ਤੇ ਦਫ਼ਤਰ ਵਿਚ ਛਾਪੇਮਾਰੀ ਕੀਤੀ ਗਈ | ਉਹ ਅੱਜ ਵੀ ਜਾਰੀ ਰਹੀ | ਈ. ਡੀ. ਵਲੋਂ ਬੁੱਧਵਾਰ ਸਵੇਰੇ 9 ਵਜੇ ਉਕਤ ਠੇਕੇਦਾਰ ਦੇ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕੀਤੀ ਗਈ ਸੀ | ਇਸ ਛਾਪੇਮਾਰੀ ਦੌਰਾਨ ਟੀਮਾਂ ਵਲੋਂ ਕਈ ਦਸਤਾਵੇਜ਼ਾਂ ਦੀ ਜਾਂਚ ਦਾ ਕੰਮ ਜਾਰੀ ਰਿਹਾ ਤੇ ਟੀਮਾਂ ਵਲੋਂ ਕਾਫੀ ਗੰਭੀਰਤਾ ਨਾਲ ਦਸਤਾਵੇਜ਼ਾਂ ਦੀ ਜਾਂਚ ਦਾ ਕੰਮ ਦੇਰ ਸ਼ਾਮ ਤੱਕ ਚੱਲਦਾ ਰਿਹਾ | ਇਹ ਜਾਂਚ ਦੀ ਕਾਰਵਾਈ ਅੱਜ ਜਾਰੀ ਰਹੀ | ਈ. ਡੀ. ਦੇ ਅਧਿਕਾਰੀਆਂ ਵਲੋਂ ਇਸ ਬਾਰੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਵਿਭਾਗ ਵਲੋਂ ਆਉਂਦੇ ਦਿਨਾਂ ਵਿਚ ਇਸ ਬਾਰੇ ਕੋਈ ਜਾਣਕਾਰੀ ਦਿੱਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਠੇਕੇਦਾਰ ਵਲੋਂ ਨਗਰ ਨਿਗਮਾਂ ਸਮੇਤ ਹੋਰ ਵੀ ਸਰਕਾਰੀ ਵਿਭਾਗਾਂ ਵਿਚ ਕੰਮ ਕੀਤਾ ਜਾਂਦਾ ਰਿਹਾ ਹੈ | ਈ. ਡੀ. ਵਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ | ਉਸ ਵਿਚ ਇਹ ਸਾਹਮਣੇ ਨਹੀਂ ਆ ਸਕਿਆ ਹੈ ਕਿ ਇਨ੍ਹਾਂ ਵਿਚ ਸਰਕਾਰੀ ਵਿਭਾਗਾਂ ਦੇ ਕੀਤੇ ਗਏ ਕੰਮਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ | ਬੀਤੇ ਦਿਨੀਂ ਜਦੋਂ ਠੇਕੇਦਾਰ ਦੀ ਰਿਹਾਇਸ਼ 'ਤੇ ਜਾਂਚ ਦੀ ਕਾਰਵਾਈ ਚੱਲ ਰਹੀ ਸੀ ਤਾਂ ਉਸ ਵੇਲੇ ਇਕ ਵਾਇਰਲ ਹੋਏ ਵੀਡੀਓ ਵਿਚ ਉਹ ਰਿਹਾਇਸ਼ ਵਿਚ ਜਾ ਰਹੇ ਦਿਖਾਈ ਦੇ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਕੱਚੇ ਬੱਸ ਡਰਾਈਵਰ ਤੇ ਕੰਡਕਟਰਾਂ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਨ ਵਾਲੀ ਮਾਜਰੀ ਘਾਟ-ਸੀਸਵਾਂ ਟੀ-ਪੁਆਇੰਟ ਸੜਕ ਪਿਛਲੇ 2 ਸਾਲਾਂ 'ਚ ਵੀ ਨਹੀਂ ਹ...
Ad Position 24