14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪ੍ਰਸ਼ਾਸਨ ਦੀ ਢਿੱਲ ਕਾਰਨ ਦਿਨੋਂ-ਦਿਨ ਬਦ ਤੋਂ ਬਦਤਰ ਹੋ ਰਹੇ ਹਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਹਾਲ

Ad Position 21
repet_subhas-goyals [Copy P29]
ਅਜੀਤ ਡੈਸਕ 20-06-2026
ਜਲਧਰ, 19 ਜੂਨ (ਪਵਨ ਖਰਬੰਦਾ)-ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਦਾ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਦੇ ਪ੍ਰਸ਼ਾਸਿਨਕ ਅਧਿਕਾਰੀਆਂ ਦੀ ਢਿੱਲੀ ਕਾਰਗੁਜਾਰੀ ਕਾਰਨ ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਜਲੰਧਰ ਸ਼ਹਿਰ ਦੀ ਸ਼ਾਨ ਮੰਨੇ ਜਾਣ ਵਾਲੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਹਾਲਤ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਤੇ ਇੱਥੇ ਸੈਰ ਕਰਨ ਆਉਣ ਵਾਲੇ ਲੋਕਾਂ ਅਤੇ ਖੇਡਾਂ ਖੇਡਣ ਵਾਲੇ ਖਿਡਾਰੀਆਂ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਅਜੀਤ ਦੇ ਪਾਠਕਾਂ ਵਲੋਂ ਦਿੱਤੀ ਗਈ ਜਾਣਕਾਰੀ ਉਪਰੰਤ ਜਦੋਂ ਉਕਤ ਸਟੇਡੀਅਮ ਦਾ ਦੌਰਾ ਕੀਤਾ ਗਿਆ ਤਾਂ ਦੇਖਣ ’ਚ ਆਇਆ ਕਿ ਉਕਤ ਸਟੇਡੀਅਮ ’ਚ ਬਣੇ ਹੋਏ ਸੈਰ ਕਰਨ ਵਾਲੇ ਟਰੈਕ ਦਾ ਪੂਰਾ ਰਸਤਾ ਟੁੱਟਿਆ ਪਿਆ ਹੈ ਤੇ ਸਾਰੇ ਹੀ ਟਰੈਕ ਵਿਚਕਾਰ ਵੱਡਾ ਵੱਡਾ ਘਾਹ ਉੱਘਿਆ ਪਿਆ ਸੀ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਜੋ ਹਾਲਾਤ ਇਸ ਸਮੇਂ ਸੈਰ ਕਰਨ ਵਾਲੇ ਟਰੈਕ ਦੇ ਬਣੇ ਹੋਏ ਹਨ, ਉੱਤੇ ਸੈਰ ਕਰਨਾ ਜਾ ਦੌੜਨਾ ਤਾਂ ਦੂਰ ਪੈਦਲ ਚਲਨਾ ਵੀ ਹਾਦਸਿਆਂ ਨੂੰ ਦਾਅਵਤ ਦੇਣਾ ਹੈ। ਇੱਸ ਦੌਰਾਨ ਇਹ ਵੀ ਦੇਖਣ ’ਚ ਆਇਆ ਕਿ ਲੋਕਾਂ ਦੇ ਬੈਠਣ ਲਈ ਬਣਾਈਆਂ ਗਈ ਪੌੜੀਆਂ ਦੇ ਉੱਪਰ ਦੀ ਛੱਤ ਵੀ ਦਿਨੋਂ ਦਿਨ ਟੁੱਟਦੀ ਜਾ ਰਹੀ ਹੈ, ਜਿਸ ਕਾਰਨ ਇਸ ਹੇਠਾਂ ਬੈਠਣ ਵਾਲੇ ਵਿਅਕਤੀਆਂ ਨੂੰ ਜਾਨੀ ਨੁਕਸਾਨ ਵੀ ਪਹੁੰਚ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਸੈਰ ਕਰਨ ਵਾਲੇ ਲੋਕਾਂ ਤੇ ਖਿਡਾਰੀਆਂ ਨੇ ਦੱਸਿਆ ਕਿ ਥਾਂ ਥਾਂ ’ਤੇ ਉੱਘੀ ਘਾਹ ਅਤੇ ਟੂੱਟੇ ਭੱਜੇ ਟਰੈਕ ਕਾਰਨ ਉਨ੍ਹਾਂ ਨੂੰ ਰੋਜ਼ਾਨਾਂ ਹੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਥਾਂ ਥਾਂ ’ਤੇ ਘਾਹ ਹੋਣ ਕਾਰਨ ਇੱਥੇ ਕਿਸੇ ਵੀ ਸਮੇਂ ਸੱਪ ਜਾ ਹੋਰ ਜਹਿਰੀਲੇ ਜਾਨਵਰ ਦੇ ਕੱਟਣ ਦਾ ਡੱਰ ਲੱਗਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਇਸ ਦੇ ਹਾਲਾਤ ਹੋਰ ਵੱਧ ਸਕਦੇ ਹਨ ਤੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਉਹ ਇਸ ਵੱਲ ਧਿਆਨ ਦਿੰਦੇ ਹੋਏ ਇਸ ਦਾ ਪਹਿਲ ਦੇ ਆਧਾਰ ’ਤੇ ਹੱਲ ਕਰੇ।
15 ਅਗਸਤ ਤੇ 26 ਜਨਵਰੀ ਦੇ ਸਮਾਗਮਾਂ ਦੌਰਾਨ ਹੁੰਦੀ ਹੈ ਸਫਾਈ
ਖੇਤਰ ਵਾਸੀਆਂ ਤੇ ਖਿਡਾਰੀਆਂ ਨੇ ਦੱਸਿਆ ਕਿ ਇਸ ਸਟੇਡੀਅਮ ਦੀ ਸਾਫ਼ ਸਫਾਈ ਤੇ ਸਾਂਭ ਸੰਭਾਲ ਵੱਲ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੇਵਲ 15 ਅਗਸਤ ਤੇ 26 ਜਨਵਰੀ ਨੂੰ ਹੋਣ ਵਾਲੇ ਸਮਾਗਮਾਂ ਦੌਰਾਨ ਹੀ ਧਿਆਨ ਦਿੱਤਾ ਜਾਂਦਾ ਹੈ ਜਦੋਂ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਚਾਹੀਦਾ ਹੈ ਕਿ ਉਹ ਇਸ ਦੀ ਸਾਂਭ ਸੰਭਾਲ ਲਈ ਕੁਝ ਕਰਮਚਾਰੀਆਂ ਦੀ ਡਿਊਟੀ ਲਾਉਣ ਤਾਂ ਜੋ ਇਸ ਦੀ ਹਾਲਤ ’ਚ ਸੁਧਾਰ ਹੋ ਸਕੇ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਇਨਕਮ ਟੈਕਸ ਬਾਰ ਐਸੋਸੀਏਸ਼ਨ ਦੀ ਚੋਣ, ਸਤਿੰਦਰ ਪਾਲ ਸਿੰਘ ਛਾਬੜਾ ਪ੍ਰਧਾਨ ਬਣੇ ਅਗਲੀ ਖ਼ਬਰ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ’ਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ
Ad Position 24