ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਇਨਕਮ ਟੈਕਸ ਬਾਰ ਐਸੋਸੀਏਸ਼ਨ ਦੀ ਚੋਣ, ਸਤਿੰਦਰ ਪਾਲ ਸਿੰਘ ਛਾਬੜਾ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 20-06-2026
ਜਲੰਧਰ, 19 ਜੂਨ (ਸ਼ਿਵ)- ਇਨਕਮ ਟੈਕਸ ਬਾਰ, ਜਲੰਧਰ ਦੀ ਇੱਕ ਮਹੱਤਵਪੂਰਨ ਮੀਟਿੰਗ ਸਥਾਨਕ ਹੋਟਲ ਵਿਚ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਟੈਕਸ ਮਾਹਿਰ ਸੀ.ਏ. ਜਤਿੰਦਰ ਮਲਿਕ ਅਤੇ ਸੀ.ਏ. ਰਾਜੇਸ਼ ਮਦਾਨ ਗੁਪਤਾ ਨੇ ਸਾਂਝੇ ਤੌਰ ’ਤੇ ਕੀਤੀ। ਮੀਟਿੰਗ ਦੌਰਾਨ ਸੀਏ ਅਤਿੰਦਰ ਪਾਲ ਸਿੰਘ ਨੇ ਹਾਲ ਹੀ ਵਿਚ ਗਠਿਤ ਜੀ.ਐੱਸ.ਟੀ. ਅਪੀਲੀਅਤ ਅਥਾਰਿਟੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਮੈਂਬਰਾਂ ਨੂੰ ਅਥਾਰਿਟੀ ਵਿਚ ਅਪੀਲ ਦਾਇਰ ਕਰਨ ਦੀ ਪ੍ਰਕਿਰਿਆ, ਲੋੜੀਂਦੇ ਦਸਤਾਵੇਜ਼ਾਂ, ਸਮਾਂ-ਸੀਮਾਵਾਂ ਅਤੇ ਵਿਹਾਰਕ ਪੱਖਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਹਾਜ਼ਰ ਮੈਂਬਰਾਂ ਦੀਆਂ ਸ਼ੰਕਾਵਾਂ ਦਾ ਵੀ ਨਿਵਾਰਨ ਕੀਤਾ ਗਿਆ। ਇਸ ਮੌਕੇ ਐਡਵੋਕੇਟ ਸਤਿੰਦਰ ਪਾਲ ਸਿੰਘ ਛਾਬੜਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਸੀਏ ਅਤਿੰਦਰ ਪਾਲ ਸਿੰਘ ਨੂੰ ਸਰਬਸੰਮਤੀ ਨਾਲ ਸਕੱਤਰ ਚੁਣਿਆ ਗਿਆ ਐਲਾਨਿਆ। ਇਨਕਮ ਟੈਕਸ ਬਾਰ ਦੀ ਬਾਕੀ ਕਾਰਜਕਾਰਨੀ ਦਾ ਵੀ ਸਰਬਸੰਮਤੀ ਨਾਲ ਗਠਨ ਕੀਤਾ ਗਿਆ। ਐਡਵੋਕੇਟ ਸੰਜੀਵ ਪੁਰੀ ਨੂੰ ਖ਼ਜ਼ਾਨਚੀ, ਐਡਵੋਕੇਟ ਸੁਰੇਸ਼ ਬੰਸਲ, ਐਡਵੋਕੇਟ ਕੇਵਲ ਕ੍ਰਿਸ਼ਨ ਗੁੰਬਰ, ਐਡਵੋਕੇਟ ਐੱਸ. ਕੇ. ਵਰਮਾ ਅਤੇ ਐਡਵੋਕੇਟ ਰਾਕੇਸ਼ ਪੁਰੀ ਨੂੰ ਉਪ ਪ੍ਰਧਾਨ, ਸੀ.ਏ. ਅਮਰ ਲਖਨਪਾਲ ਨੂੰ ਸਾਂਝਾ ਸਕੱਤਰ ਅਤੇ ਐਡਵੋਕੇਟ ਐੱਸ. ਕੇ. ਕੁਮਾਰ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਸਲਾਹਕਾਰ ਕਮੇਟੀ ਵਿਚ ਸੀਏ ਜਤਿੰਦਰ ਭਾਟੀਆ, ਸੀ.ਏ. ਰਾਜੇਸ਼ ਮਦਾਨ ਗੁਪਤਾ ਅਤੇ ਸੀ.ਏ. ਜਤਿੰਦਰ ਮਲਿਕ, ਅਕਾਦਮਿਕ ਕਮੇਟੀ ਵਿਚ ਐਡਵੋਕੇਟ ਵਿਵੇਕ ਬਤਰਾ ਅਤੇ ਐਡਵੋਕੇਟ ਗੌਰਵ ਸ਼ਰਮਾ, ਜਦਕਿ ਕਾਰਜਕਾਰਨੀ ਮੈਂਬਰਾਂ ਵਜੋਂ ਐਡਵੋਕੇਟ ਗੁਲਸ਼ਨ ਛਾਬੜਾ, ਐਡਵੋਕੇਟ ਪੁਨੀਤ ਮਿਗਲਾਨੀ, ਐਡਵੋਕੇਟ ਰਾਜੀਵ ਪੁਰੀ, ਸੀ.ਐੱਸ. ਅੰਕਿਤ ਜੈਨ, ਐਡਵੋਕੇਟ ਰਾਮ ਛਾਬੜਾ ਅਤੇ ਐਡਵੋਕੇਟ ਸ਼ਿਵ ਵਰਮਾ ਦੀ ਚੋਣ ਕੀਤੀ ਗਈ। ਇਸ ਮੌਕੇ ਐਡਵੋਕੇਟ ਸੰਦੀਪ ਕਾਲੀਆ, ਐਡਵੋਕੇਟ ਅਦਿੱਤਿਆ ਜੈਨ, ਐਡਵੋਕੇਟ ਰਤਨ ਦੁਆ, ਸਾਗਰ ਸੂਰੀ, ਅੰਮ੍ਰਿਤਪਾਲ ਸਿੰਘ ਭਰਾਜ, ਅਮਰਿੰਦਰ ਥਿੰਦ, ਰੌਬਿਨ ਸੇਠੀ, ਜਗਜੀਤ ਸਿੰਘ ਵਿਰਦੀ, ਜਤਿੰਦਰ ਸ਼ਰਮਾ, ਐਡਵੋਕੇਟ ਅੰਜੂ, ਮੰਜੂ, ਰਵੀਨਾ, ਮਾਨਸੀ, ਐਡਵੋਕੇਟ ਕ੍ਰਿਸ਼ਨ ਕੁਮਾਰ ਅਤੇ ਕੇਵਲ ਗੋਇਲ ਸਮੇਤ ਵੱਡੀ ਗਿਣਤੀ ਵਿਚ ਬਾਰ ਮੈਂਬਰ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਵਲੋਂ ਨੰਗਲ ਸ਼ਾਮਾਂ ਕੰਪਲੈਕਸ ਦਾ ਦੌਰਾ, ਕੰਮ ਤੇਜ਼ ਕਰਨ ਦੀ ਹਦਾਇਤ ਅਗਲੀ ਖ਼ਬਰ ਪ੍ਰਸ਼ਾਸਨ ਦੀ ਢਿੱਲ ਕਾਰਨ ਦਿਨੋਂ-ਦਿਨ ਬਦ ਤੋਂ ਬਦਤਰ ਹੋ ਰਹੇ ਹਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਹਾਲ
Ad Position 24
No active advertisement