14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸੀਨੀਅਰ ਡਿਪਟੀ ਮੇਅਰ ਵਲੋਂ ਨੰਗਲ ਸ਼ਾਮਾਂ ਕੰਪਲੈਕਸ ਦਾ ਦੌਰਾ, ਕੰਮ ਤੇਜ਼ ਕਰਨ ਦੀ ਹਦਾਇਤ

Ad Position 21
repet_subhas-goyals [Copy P29]
ਅਜੀਤ ਡੈਸਕ 20-06-2026
ਜਲੰਧਰ, 19 ਜੂਨ (ਸ਼ਿਵ)- ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ ਵਲੋਂ ਅੱਜ ਸਟਾਫ਼ ਮੈਂਬਰਾਂ ਦੇ ਨਾਲ ਨੰਗਲ ਸ਼ਾਮਾਂ ਸਥਿਤ ਡੌਗ ਕੰਪਲੈਕਸ ਦਾ ਦੌਰਾ ਕੀਤਾ ਤੇ ਉੱਥੇ ਲਾਵਾਰਸ ਕੁੱਤਿਆਂ ਨੂੰ ਰੱਖਣ ਲਈ ਕੀਤੀ ਜਾ ਰਹੀ ਉਸਾਰੀ ਦਾ ਜਾਇਜ਼ਾ ਲਿਆ। ਉਨਾਂ ਦੇ ਨਾਲ ਡਾ. ਸਿਮਰਨਜੀਤ ਸਿੰਘ ਸਮੇਤ ਹੋਰ ਵੀ ਲੋਕ ਹਾਜਰ ਸਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਨੇ ਲਾਵਾਰਸ ਕੁੱਤਿਆਂ ਨੂੰ ਰੱਖਣ ਲਈ ਸ਼ੈਲਟਰ ਹੋਮ ਦੀ ਨਵੀਂ ਉਸਾਰੀ ਦੇ ਧੀਮੀ ਗਤੀ ਨਾਲ ਚੱਲ ਰਹੇ ਕੰਮ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਇਸ ਕੰਮ ਲਈ ਕਾਫੀ ਸਮਾਂ ਪਹਿਲਾਂ ਟੈਂਡਰ ਜਾਰੀ ਕੀਤਾ ਗਿਆ ਸੀ ਪਰ ਅਜੇ ਤੱਕ ਸਿਰਫ਼ ਪਿੱਲਰ ਹੀ ਖੜੇ ਕੀਤੇ ਗਏ ਹਨ। ਉਨਾਂ ਕਿਹਾ ਕਿ ਸੁਪਰੀਮ ਕੋਰਟ ਦੀ ਹਦਾਇਤਾਂ ’ਤੇ ਅਮਲ ਕਰਨ ਲਈ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਤਾਂ ਜੋ ਸ਼ਹਿਰ ਵਿਚ ਫੜ ਕੇ ਲਿਆਂਦੇ ਲਾਵਾਰਸ ਕੁੱਤਿਆਂ ਨੂੰ ਇਸ ਥਾਂ ’ਤੇ ਰੱਖਿਆ ਜਾਵੇ। ਚੇਤੇ ਰਹੇ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਲਾਵਾਰਸ ਕੁੱਤਿਆਂ ਨੂੰ ਫੜ ਕੇ ਡੌਗ ਸ਼ੈਲਟਰ ਵਿਚ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸ. ਢਿਲੋਂ ਨੇ ਨਸਬੰਦੀ ਕਰਨ ਲਈ ਲਿਆਂਦੇ ਗਏ ਲਾਵਾਰਸ ਕੁੱਤਿਆਂ ਲਈ ਨਵੇਂ ਇੰਤਜ਼ਾਮ ਦਾ ਕੰਮ ਵੀ ਤੇਜ਼ ਕਰਨ ਲਈ ਕਿਹਾ ਤਾਂ ਜੋ ਨਵੇਂ ਨਿਰਮਾਣ ਵਿਚ ਜ਼ਿਆਦਾ ਲਾਵਾਰਸ ਕੁੱਤਿਆਂ ਨੂੰ ਰੱਖਿਆ ਜਾ ਸਕੇ। ਨਸਬੰਦੀ ਕਰਨ ਤੋਂ ਬਾਅਦ ਲਾਵਾਰਸ ਕੁੱਤਿਆਂ ਨੂੰ ਚੈਨਲਾਂ ਵਿਚ ਰੱਖਿਆ ਜਾਂਦਾ ਹੈ। ਇਸ ਮੌਕੇ ਲਾਵਾਰਸ ਕੁੱਤਿਆਂ ਦੇ ਕੱਢੇ ਗਏ ਅੰਗਾਂ ਦੀ ਗਿਣਤੀ ਕਰਨ ਲਈ ਵੀ ਕਮੇਟੀ ਦੇ ਮੈਂਬਰ ਮੌਜੂਦ ਸਨ। ਸੀਨੀਅਰ ਡਿਪਟੀ ਮੇਅਰ ਦਾ ਕਹਿਣਾ ਸੀ ਕਿ ਉਸਾਰੀ ਕਰਨ ਵਾਲਿਆਂ ਨੂੰ ਆਪਣਾ ਕੰਮ ਤੇਜ਼ੀ ਨਾਲ ਕਰਨ ਲਈ ਕਿਹਾ ਗਿਆ ਸਗੋਂ ਉਨਾਂ ਨੇ ਨਸਬੰਦੀ ਕਰਨ ਵਾਲੇ ਡਾਕਟਰਾਂ ਦੇ ਕੰਮ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਦਾ ਤਿੰਨ ਦਿਨਾ ਸ਼ਹੀਦੀ ਜੋੜ ਮੇਲਾ ਸ਼ੁਰੂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ-ਰ... ਅਗਲੀ ਖ਼ਬਰ ਇਨਕਮ ਟੈਕਸ ਬਾਰ ਐਸੋਸੀਏਸ਼ਨ ਦੀ ਚੋਣ, ਸਤਿੰਦਰ ਪਾਲ ਸਿੰਘ ਛਾਬੜਾ ਪ੍ਰਧਾਨ ਬਣੇ
Ad Position 24