ਨਕੋਦਰ, 19 ਜੂਨ (ਗੁਰਵਿੰਦਰ ਸਿੰਘ)- ਸਾਂਝਾ ਅਧਿਆਪਕ ਮੋਰਚਾ ਅਤੇ ਸਮੂਹ ਅਧਿਆਪਕ ਜਥਬੰਦੀਆਂ ਜਿਲ੍ਹਾ ਜਲੰਧਰ ਵਲੋਂ ਪੰਜਾਬ ਸਰਕਾਰ ਵੱਲੋਂ ਆਪਣੀ ਮਸ਼ਹੂਰੀ ਲਈ ਕੀਤੇ ਜਾ ਰਹੇ ਡਰੱਗ ਸਰਵੇ ਵਿੱਚ ਅਧਿਆਪਕਾਂ ਦੀਆਂ ਜ਼ਬਰੀ ਤੇ ਦੋਹਰੀਆਂ ਡਿਊਟੀਆਂ ਲਗਵਾਉਣ ਅਤੇ ਡਿਊਟੀ ਤੇ ਹਾਜ਼ਰ ਨਾ ਹੋਣ ਵਾਲ਼ੇ ਮੁਲਾਜਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਾਰਨ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਕੰਪਲੈਕਸ ਵਿੱਚ ਭਾਰੀ ਨਾਅਰੇਬਾਜ਼ੀ ਕੀਤੀ ਗਈ ਜਿਸ ਦੀ ਅਗਵਾਈ ਕੰਵਲਜੀਤ ਸੰਗੋਵਾਲ, ਕੇਵਲ ਸਿੰਘ ਹੁੰਦਲ, ਬਲਜੀਤ ਸਿੰਘ ਕੁਲਾਰ, ਦਿਲਬਾਗ ਸਿੰਘ ਨੇ ਕੀਤੀ। ਇਸ ਮੌਕੇ ਅਧਿਆਪਕਾਂ ਵਲੋਂ ਐੱਸ ਡੀ ਐਮ ਸਾਬ੍ਹ ਦੀ ਗੈਰ ਹਾਜ਼ਰੀ ਵਿੱਚ ਮੰਗ ਪੱਤਰ ਸਟੈਨੋ ਐੱਸ ਡੀ ਐਮ ਦਲਜੀਤ ਸਿੰਘ ਤੇਜੀ ਨੂੰ ਦਿੱਤਾ ਗਿਆ।ਆਗੂਆਂ ਨੇ ਕਿਹਾ ਕਿ ਪਹਿਲਾਂ ਅਧਿਆਪਕਾਂ ਨੇ ਜਨਗਣਨਾ ਵਿੱਚ ਡਿਊਟੀਆਂ ਦਿਤੀਆਂ ਅਤੇ ਨਾਲ਼ ਹੀ ਪੰਜਾਬ ਸਰਕਾਰ ਵਲੋਂ ਡਰੱਗ ਜਨਗਣਨਾ ਵਿੱਚ ਧੱਕੇ ਨਾਲ ਦੋਹਰੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਅਤੇ ਡਿਊਟੀ ਨਾ ਜੁਆਇੰਨ ਕਰਨ ਤੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਤਨਖ਼ਾਹ ਰੋਕਣ ਅਤੇ ਕਾਰਵਾਈ ਕਰਨ ਲਈ ਧਮਕਾਇਆ ਜਾ ਰਿਹਾ ਹੈ। ਇਸ ਮੌਕੇਸ੍ਰੀ ਰਾਕੇਸ਼ ਕੁਮਾਰ ਬੰਟੀ,ਵਰਿੰਦਰ ਸਿੰਘ, ਜਸਵੀਰ ਸਿੰਘ ਸ਼ਾਇਰ ਰਸ਼ਮਿੰਦਰਪਾਲ ,ਰੁਘਵੀਰਪਾਲ, ਸੁਭਾਸ਼ ਚੰਦਰ,ਕਮਲਦੇਵ ਸਿੰਘ, ਰਾਮਲਾਲ, ਪ੍ਰਦੀਪ ਕੁਮਾਰ,ਆਦਿ ਆਗੂਆਂ ਨੇ ਮੰਗ ਕੀਤੀ ਕਿ , ਡਰੱਗ ਜਨਗਣਨਾ ਵਿੱਚ ਡਿਊਟੀਆਂ ਮੁਲਾਜਮਾਂ ਦੀ ਸਹਿਮਤੀ ਨਾਲ ਲਗਾਈਆਂ ਜਾਣ ਅਤੇ ਜ਼ਬਰੀ ਲਾਈਆਂ ਡਿਊਟੀਆਂ ਤੇ ਹਾਜ਼ਰ ਨਾ ਹੋਣ ਵਾਲ਼ੇ ਮੁਲਾਜਮਾਂ ਨੂੰ ਜਾਰੀ ਕਾਰਨ ਦੱਸੋ ਨੋਟਿਸ ਵਾਪਿਸ ਲਏ ਜਾਣ, ਜਨਗਣਨਾ ਵਿੱਚ ਪਹਿਲਾਂ ਡਿਊਟੀ ਕਰ ਚੁੱਕੇ ਅਧਿਆਪਕਾਂ ਅਤੇ BLO ਦੀ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਦੀ ਦੁਬਾਰਾ ਡਿਊਟੀ ਨਾਂ ਲਗਾਈ ਜਾਵੇ, ਸਿੱਖਿਆ ਵਿਭਾਗ ਤੋਂ ਇਲਾਵਾ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਅਨੁਪਾਤ ਅਨੁਸਾਰ ਲਗਾਈਆਂ ਜਾਣ, ਅੰਮ੍ਰਿਤਸਰ ਵਾਂਗ ਬੇਰੁਜ਼ਗਾਰ ਤੋਂ ਮਿਹਨਤਾਨੇ ਤੇ ਕੰਮ ਕਰਵਾਇਆ ਜਾਵੇ।ਇਸ ਮੌਕੇ ਅਗੁਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਕਾਰਨ ਦੱਸੋ ਨੋਟਿਸ ਵਾਪਿਸ ਨਾ ਹੋਏ ਤਾਂ ਹੋਵੇਗਾ ਵੱਡਾ ਅੰਦੋਲਨ। ਇਸ ਮੌਕੇ ਵਰਿੰਦਰ ਪਾਲ,ਰਵਿੰਦਰ ਸਿੰਘ ਕੰਗ,ਸੌਰਵ ਭਗਤ,ਅਜੈ ਕੁਮਾਰ, ਗੁਰਬਚਨ ਸਿੰਘ,ਬਲਵੰਤ ਸਿੰਘ,ਮੋਹਿਤ ਕੁਮਾਰ, ਰਣਜੀਤ ਕੌਰ,ਸੰਦੀਪ ਕੌਰ, ਰੇਨੂੰ, ਅਰਵਿੰਦਰ ਕੌਰ, ਰਜਿੰਦਰ ਕੌਰ, ਹਰਪ੍ਰੀਤ, ਗੁਰਪ੍ਰੀਤ ਕੌਰ,ਅੰਜਲੀ, ਸੁਨੀਤਾ ਦੇਵੀ, ਪੂਜਾ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।