07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਤੋਂ ਸਜਾਏ ਅਲੌਕਿਕ ਨਗਰ ਕੀਰਤਨ

Ad Position 21
No active advertisement
ਅਜੀਤ ਡੈਸਕ 22-06-2026

 ਐੱਮ. ਐੱਸ. ਲੋਹੀਆ
ਜਲੰਧਰ, 21 ਜੂਨ - ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੀ ਪ੍ਰਬੰਧਕ ਕਮੇਟੀ ਵਲੋਂ ਛੇਵੇਂ ਪਾਤਿਸ਼ਾਹ ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ 431ਵੇਂ ਪ੍ਰਕਾਸ਼ ਪੁਰਬ ਸਬੰਧੀ ਅਲੌਕਿਕ ਨਗਰ ਕੀਰਤਨ ਸਜਾਏ ਗਏ। ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਚਰਨਆਂ ’ਚ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਅਰੰਭ ਹੋ ਕੇ ਇਹ ਨਗਰ ਕੀਰਤਨ ਦੁਸਹਿਰਾ ਗਰਾਊਂਡ, ਚੁੰਗੀ ਵਾਲਾ ਗੇਟ, ਘਾਹ ਮੰਡੀ ਚੌਕ, ਗੁਰਦੁਆਰਾ ਗੁਰੂ ਹਰਿਗੋਬਿੰਦ ਕੋਟ ਮੁਹੱਲਾ, ਨਿਹੰਗ ਨਿਵਾਸ, ਗੁਰਦੁਆਰਾ ਕਲਗੀਧਰ ਮੁਹੱਲਾ ਚਾਹਿਆਮ, ਅੱਡਾ ਬਸਤੀ ਸ਼ੇਖ, ਵੱਡਾ ਬਜ਼ਾਰ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੌਰਮਿੰਟ ਸਕੂਲ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤੀ ਹੋਈ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ, ਜਿਨ੍ਹਾਂ ’ਚ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਸੰਗਤ ਲਈ ਗੁਰਮੁੱਖ ਪਰਿਵਾਰਾਂ ਵਲੋਂ ਵੱਖ-ਵੱਖ ਪਦਾਰਥਾਂ ਦੇ ਲਗਾਏ ਲੰਗਰ ਅਤੇ ਛਬੀਲਾਂ ਲਗਾ ਕੇ ਆਪਣੀ ਸ਼ਰਧਾ ਅਤੇ ਸੇਵਾ ਭਾਵਨਾ ਪ੍ਰਗਟ ਕੀਤੀ। ਬਹੁਰੰਗੀ ਫੁੱਲਾਂ ਨਾਲ ਸਜਾਈ ਗਈ ਸੁੰਦਰ ਪਾਲਕੀ ਸਾਹਿਬ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਹੈੱਡ ਗ੍ਰੰਥੀ ਗਿਆਨੀ ਤਰਸੇਮ ਸਿੰਘ ਅਤੇ ਸਾਹਿਬ ਸਿੰਘ ਲੱਖਣਾ ਵਲੋਂ ਸੇਵਾ ਨਿਭਾਈ ਗਈ। ਪਾਲਕੀ ਸਾਹਿਬ ਦੇ ਅੱਗੇ ਰਣਜੀਤ ਨਗਾਰਾ ਨਗਰ ਕੀਰਤਨ ਦੀ ਆਮਦ ਸਬੰਧੀ ਇਲਾਕਾ ਵਾਸੀਆਂ ਨੂੰ ਸੂਚਿਤ ਕਰਦਾ ਹੋਇਆ ਚੱਲਿਆ, ਜਦਕਿ ਫੌਜੀ ਬੈਂਡ ਗੁਰਬਾਣੀ ਦੀਆਂ ਧੁਨਾਂ ਵਜਾ ਕੇ ਗੁਰੂ ਸਾਹਿਬ ਦੀ ਉਸਤੱਤ ਕਰ ਰਿਹਾ ਸੀ। ਪਾਲਕੀ ਸਾਹਿਬ ਦੇ ਅੱਗੇ ਨਰਸਿੰਗਾ ਵਜਾਉਣ ਦੀ ਸੇਵਾ ਗਿਆਨੀ ਸੁਰਿੰਦਰ ਸਿੰਘ (ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ) ਨਿਭਾ ਰਹੇ ਸਨ, ਜਿਸ ਦੇ ਪ੍ਰਬੰਧ ਮਨਜੀਤ ਸਿੰਘ ਜੌਲੀ ਅਤੇ ਰਿਪੂਦਮਨ ਸਿੰਘ ਜੌਲੀ ਪਰਿਵਾਰ ਵਲੋਂ ਕੀਤੇ ਗਏ। ਸ਼ਹਿਰ ਦੀਆਂ ਸਮੂਹ ਸੇਵਾ ਸੁਸਾਇਟੀਆਂ, ਧਾਰਮਿਕ ਜੱਥੇਬੰਦੀਆਂ, ਰਾਜਨੀਤਕ ਅਤੇ ਧਾਰਮਿਕ ਆਗੂ, ਸਕੂਲਾਂ ਦੇ ਬੱਚੇ ਸ਼ਬਦੀ ਜੱਥਿਆਂ ਸਮੇਤ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾ ਰਹੇ ਸਨ। ਸਾਰਾ ਇਲਾਕਾ ਗੁਰੂ ਹਰਗੋਬਿੰਦ ਸਾਹਿਬ ਦੀ ਉਸਤਤ ’ਚ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਨਗਰ ਕੀਰਤਨ ਨੂੰ ਸੁਚਾਰੀ ਢੰਗ ਨਾਲ ਚਲਾਉਣ ਲਈ ਸਮੁੱਚੀ ਪ੍ਰਬੰਧਕ ਕਮੇਟੀ ਦੇ ਮੈਂਬਰ ਪੂਰੀ ਸਰਗਰਮੀ ਨਾਲ ਉਪਰਾਲਾ ਕਰ ਰਹੇ ਸਨ। ਗੁਰੂ ਗ੍ਰੰਥ ਸਾਹਿਬ ਸ਼ਬਦੀ ਜੱਥਾ ਵਲੋਂ ਆਸਾ ਦੀ ਵਾਰ ਦੇ ਕੀਰਤਨ ਦੁਆਰਾ ਹਾਜ਼ਰੀ ਲਗਵਾਈ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜ਼ਾਰ ਬਾਂਸਾਂ ਵਾਲਾ ਨੇ ਵੀ ਆਪਣੀ ਹਾਜ਼ਰੀ ਲਗਵਾ ਕੇ ਗੁਰੂ ਸਾਹਿਬ ਅਤੇ ਸੰਗਤ ਦੀ ਅਸੀਸ ਪ੍ਰਾਪਤ ਕੀਤੀ। ਅੰਮ੍ਰਿਤ ਵੇਲਾ ਕੀਰਤਨ ਸੇਵਾ ਸੁਸਾਇਟੀ ਜਲੰਧਰ ਆਪਣੇ ਜੱਥੇ ਸਮੇਤ ਸ਼ਮੂਲੀਅਤ ਕਰਕੇ ਕੀਰਤਨ ਦੀ ਅੰਮ੍ਰਿਤ ਰੂਪੀ ਵਰਖਾ ਨਾਲ ਸੰਗਤ ਨੂੰ ਸਰਸ਼ਾਰ ਕੀਤਾ। ਨਗਰ ਕੀਰਤਨ ’ਚ ਛੋਟੇ ਬਚਿਆਂ ਦੇ ਜਥੇ ਰਵਾਇਤੀ ਸਿੱਖ ਬਾਣੇ ਪਹਿਨ ਕੇ ਸ਼ਾਮਲ ਹੋਏ, ਜੋ ਸੰਗਤ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਸਨ। ਇਸਤਰੀ ਸਤਿਸੰਗ ਸਭਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਜਥਾ ਪ੍ਰਧਾਨ ਬੀਬੀ ਮਹਿੰਦਰ ਕੌਰ ਕਾਲੜਾ ਦੀ ਅਗਵਾਈ ਹੇਠ ਸਾਰੇ ਰਸਤੇ ਗੁਰੂ ਜੱਸ ਗਾਇਣ ਕਰਦਾ ਨਗਰ ਕੀਰਤਨ ’ਚ ਸ਼ਾਮਲ ਹੋਇਆ। ਬੇਅੰਤ ਸਿੰਘ ਸਰਹੱਦੀ ਨੇ ਅੱਜ ਦੇ ਪਵਿੱਤਰ ਦਿਹਾੜੇ ਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਵਧਾਈ ਦਿੱਤੀ। ਪ੍ਰਧਾਨ ਗੁਰਕ੍ਰਿਪਾਲ ਸਿੰਘ, ਗੁਰੂ ਹਰਿਗੋਬਿੰਦ ਹਸਪਤਾਲ ਕਮੇਟੀ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਕਾਲੜਾ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਬੀਰ ਸਿੰਘ ਕਾਲੜਾ, ਦਵਿੰਦਰ ਸਿੰਘ ਰਹੇਜਾ, ਪ੍ਰਚਾਰ ਸਕੱਤਰ ਪਰਮਜੀਤ ਸਿੰਘ ਨੈਨਾ, ਅਮਰੀਕ ਸਿੰਘ, ਸਤਿੰਦਰਪਾਲ ਸਿੰਘ ਛਾਬੜਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਕੱਤਰ ਇੰਦਰਪਾਲ ਸਿੰਘ, ਜਗਜੀਤ ਸਿੰਘ ਖਜ਼ਾਨਚੀ, ਜਗਮੋਹਨ ਸਿੰਘ ਛਾਬੜਾ, ਤਰਲੋਚਨ ਸਿੰਘ ਛਾਬੜਾ, ਅਮਨਜੀਤ ਸਿੰਘ (ਭੋਲਾ ਛਾਬੜਾ), ਬਲਵਿੰਦਰ ਸਿੰਘ ਸਰਾਫ਼, ਬਲਵਿੰਦਰ ਸਿੰਘ ਹੇਅਰ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਬਵੇਜਾ, ਸੁਖਵਿੰਦਰ ਸਿੰਘ ਟੋਨੀ, ਚਰਨਜੀਤ ਸਿੰਘ ਲੱਕੀ, ਅਕਾਲੀ ਰਛਪਾਲ ਸਿੰਘ, ਜਸਬੀਰ ਸਿੰਘ ਸੇਠੀ, ਬਿਸ਼ਨ ਸਿੰਘ, ਅੰਮ੍ਰਿਤਪਾਲ ਸਿੰਘ ਸੁਪਰਡੈਂਟ, ਹਰਬੰਸ ਸਿੰਘ, ਇਸ਼ਟਪ੍ਰੀਤ ਸਿੰਘ ਅਤੇ ਹੋਰਾਂ ਦਾ ਨਗਰ ਕੀਰਤਨ ਦੀ ਚੜ੍ਹਦੀਕਲਾ ’ਚ ਵਿਸ਼ੇਸ਼ ਸਹਿਯੋਗ ਰਿਹਾ।
ਜਥੇਬੰਦੀਆਂ ਅਤੇ ਸੰਸਥਾਵਾਂ ਨੇ ਨਗਰ ਕੀਰਤਨ ਨੂੰ ਦਿੱਤਾ ਵਿਸ਼ਾਲ ਰੂਪ
ਨਗਰ ਕੀਰਤਨ ਨੂੰ ਵਿਸ਼ਾਲ ਰੂਪ ਦੇਣ ’ਚ ਪੁਨਰ ਸੁਰਜੀਤ ਅਕਾਲੀ ਦੱਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸਾਥੀ, ਜ਼ਿਲ੍ਹਾ ਅਕਾਲੀ ਜੱਥਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ, ਅਕਾਲੀ ਮਨਬੀਰ ਸਿੰਘ, ਗੁਰਦੀਪ ਸਿੰਘ ਠੁਕਰਾਲ, ਜਥੇਦਾਰ ਜਗਜੀਤ ਸਿੰਘ ਗਾਬਾ (ਪ੍ਰਧਾਨ ਸਮੂਹ ਸਿੰਘ ਸਭਾਵਾਂ), ਹਰਜੋਤ ਸਿੰਘ ਲੱਕੀ, ਸਿੱਖ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ, ਗੁਰਦੁਆਰਾ ਕਲਗੀਧਰ ਤੋਂ ਪ੍ਰਧਾਨ ਬਚਨ ਸਿੰਘ ਕਾਦੀਆਂ, ਜਸਬੀਰ ਸਿੰਘ ਸਚਦੇਵਾ, ਹਰਬੰਸ ਸਿੰਘ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਤੋਂ ਰੇਸ਼ਮ ਸਿੰਘ, ਰਜਿੰਦਰ ਸਿੰਘ ਭਾਟੀਆ, ਗੁਰਦੇਵ ਸਿੰਘ (ਗੋਲਡੀ ਭਾਟੀਆ), ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਘਈ ਨਗਰ, ਮਾਤਾ ਗੁਜਰੀ ਜੀ ਸੇਵਾ ਸੁਸਾਇਟੀ, ਪ੍ਰਿੰਸੀਪਲ ਗੁਰਮੀਤ ਕੌਰ, ਸਟਾਫ਼ ਅਤੇ ਵਿਦਿਆਰਥੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਬਸਤੀ ਸ਼ੇਖ, ਗੁਰਦੁਆਰਾ ਡਿਫੈਂਸ ਕਾਲੋਨੀ ਤੋਂ ਜਸਬੀਰ ਸਿੰਘ ਰੰਧਾਵਾ, ਭਾਈ ਪਰਮਿੰਦਰ ਸਿੰਘ, ਸੰਗਤ ਗੁਰਦੁਆਰਾ ਹੋਤੀ ਮਰਦਾਨ, ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਤੋਂ ਪ੍ਰਧਾਨ ਕੰਵਲਜੀਤ ਸਿੰਘ ਉਬਰਾਏ, ਪਰਮਜੀਤ ਸਿੰਘ ਕਾਨਪੁਰੀ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਤੋਂ ਪ੍ਰਧਾਨ ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਹੈੱਡ ਗ੍ਰੰਥੀ ਭਾਈ ਪਰਮਜੀਤ ਸਿੰਘ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਤੋਂ ਗੁਰਬਖ਼ਸ਼ ਸਿੰਘ ਜੁਨੇਜਾ, ਸੁਖਦੇਵ ਸਿੰਘ ਗਾਂਧੀ, ਗੁਰਦੁਆਰਾ ਦਸਮੇਸ਼ ਨਗਰ ਤੋਂ ਪ੍ਰਧਾਨ ਪਰਿਮੰਦਰ ਸਿੰਘ (ਦਸਮੇਸ਼ ਨਗਰ), ਜਸਵੰਤ ਸਿੰਘ ਕਾਹਲੋਂ, ਹਰਸ਼ਰਨ ਸਿੰਘ ਚੀਮਾ, ਜਸਵਿੰਦਰ ਸਿੰਘ ਧੋਗੜ੍ਹੀ, ਪਰਮਜੀਤ ਸਿੰਘ ਬੱਬਲਾ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ ਤੋਂ ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਖ ਖ਼ਾਲਸਾ, ਦਵਿੰਦਰ ਸਿੰਘ (ਸੈਂਟਰਲ ਟਾਊਨ), ਮਨਵਿੰਦਰ ਸਿੰਘ ਸਹਿਗਲ, ਦੀਵਾਨ ਅਸਥਾਨ ਸੈਂਟਰਲ ਟਾਊਨ ਤੋਂ ਗੁਰਮੀਤ ਸਿੰਘ ਬਿੱਟੂ, ਗੁਰਜੀਤ ਸਿੰਘ ਟੱਕਰ, ਜੇ.ਐੱਸ. ਬਾਵਾ ਗਾਬਾ, ਹਰਪ੍ਰੀਤ ਸਿੰਘ (ਫਗਵਾੜਾ ਗੇਟ), ਗੁਰਵਿੰਦਰ ਸਿੰਘ ਮਝੈਲ, ਜਤਿੰਦਰ ਸਿੰਘ ਮਝੈਲ, ਬਲਦੇਵ ਸਿੰਘ (ਗਤਕਾ ਮਾਸਟਰ),ਗੁਰਦੁਆਰਾ ਆਸਾ ਪੂਰਨ, ਗੁਰਦੁਆਰਾ ਈਸ਼ਵਰ ਨਗਰ ਤੋਂ ਮਾਸਟਰ ਮਹਿੰਦਰ ਸਿੰਘ ਅਨੇਜਾ, ਪੰਕਜ ਢੀਂਗਰਾ, ਬੀਬੀ ਮਨਮੀਤ ਕੌਰ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗਰੀਨ ਐਵੀਨਿਊ, ਗੁਰਦੁਆਰਾ ਗੁਰਦੇਵ ਨਗਰ ਤੋਂ ਰਜਿੰਦਰ ਸਿੰਘ ਮਿਗਲਾਨੀ, ਹਰਪ੍ਰੀਤ ਸਿੰਘ ਨੀਟੂ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਹਾਊਸ ਤੋਂ ਸੰਗਤ, ਅਕਾਲੀ ਦਲ ਪੁਨਰ ਸੁਰਜੀਤ ਦੇ ਸਰਕਲ ਪ੍ਰਧਾਨ ਅਤੇ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਮੁਹੱਲਾ ਕੋਟ ਦੇ ਪ੍ਰਧਾਨ ਜੱਥੇਦਾਰ ਕੁਲਵਿੰਦਰ ਸਿੰਘ ਚੀਮਾ, ਗੁਰਦੁਆਰਾ ਹਰਕੀਰਤ ਸਾਧ ਸੰਗਤ ਅਤੇ ਨਿਹੰਗ ਸਿੰਘ ਸਭਾ ਬਸਤੀ ਸ਼ੇਖ ਦੇ ਪ੍ਰਧਾਨ ਜੱਥੇਦਾਰ ਕੁਲਵੰਤ ਸਿੰਘ ਨਿਹੰਗ ਅਤੇ ਸਮੂਹ ਪ੍ਰਬੰਧਕ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਘਈ ਨਗਰ ਦੇ ਪ੍ਰਧਾਨ ਰਜਿੰਦਰ ਸਿੰਘ ਮੁਲਤਾਨੀ ਅਤੇ ਸਮੂਹ ਮੈਂਬਰ, ਨਿਹੰਗ ਸਿੰਘ ਜੱਥੇਬੰਦੀ ਤਰਨਾ ਦਲ ਦੇ ਜੱਥੇਦਾਰ ਗੁਰਚਰਨ ਸਿੰਘ, ਗੁਰੂ ਹਰਿਗੋਬਿੰਦ ਸੇਵਕ ਸਭਾ ਬਸਤੀ ਸ਼ੇਖ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਬਿੰਦ ਨਗਰ, ਜੋਗਾ ਸਿੰਘ ਗੁਰਦੁਆਰਾ ਉਦੈ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਕਾਸਪੁਰੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਨੌ, ਗੁਰਦੁਆਰਾ ਸਿੰਘ ਸਭਾ ਮਾਡਲ ਹਾਊਸ, ਜਗਮੋਹਣ ਸਿੰਘ ਕੋਹਲੀ ਨਿਰੰਕਾਰੀ ਜੋਤ ਪੱਕਾ ਬਾਗ਼, ਗੁਰਮੁੱਖ ਸੇਵਕ ਦਲ ਹਰਪ੍ਰੀਤ ਸਿੰਘ (ਅੰਮ੍ਰਿਤ ਕੰਪਿਊਟਰ), ਭਾਈ ਘਨ੍ਹਈਆ ਜੀ ਸੇਵਕ ਦਲ ਤੋਂ ਸਤਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ, ਹਰਮੀਕ ਸਿੰਘ, ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਗੁਰੂ ਨਾਨਕ ਗਤਕਾ ਪਾਰਟੀ, ਸ਼ਬਦੀ ਜੱਥਾ ਬਸਤੀ ਦਾਨਿਸ਼ਮੰਦਾਂ ਦਾ ਭਰਪੂਰ ਸਹਿਯੋਗ ਰਿਹਾ। ਨਗਰ ਕੀਰਤਨ ਦੌਰਾਨ ਜੱਲ ਛਿੜਕਾਓਣ ਦੀ ਸੇਵਾ ਗੁਰੂ ਰਾਮਦਾਸ ਸੇਵਾ ਸੁਸਾਇਟੀ, ਠੰਡੇ-ਮਿੱਠੇ ਜਲ ਵਰਤਾਉਣ ਦੀ ਸੇਵਾ ਭਾਈ ਘਨ੍ਹਈਆ ਜੀ ਸੇਵਕ ਦੱਲ ਵਲੋਂ ਅਤੇ ਜੋੜਿਆਂ ਦੀ ਸੇਵਾ ਗੁਰਮੁੱਖ ਸੇਵਕ ਦੱਲ ਵਲੋਂ, ਫੁਲਾਂ ਦੀ ਸੇਵਾ ਸ੍ਰੀ ਗੁਰੂ ਹਰਿਗੋਬਿੰਦ ਸੇਵਾ ਸੁਸਾਇਟੀ ਵਲੋਂ ਕੀਤੀ ਗਈ।
ਪ੍ਰਧਾਨ ਗੁਰਕਿ੍ਪਾਲ ਸਿੰਘ ਅਤੇ ਪ੍ਰਬੰਧਕਾਂ ਨੇ ਸੰਗਤ ਅਤੇ ਸੁਸਾਇਟੀਆਂ ਦਾ ਕੀਤਾ ਧੰਨਵਾਦ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕਿ੍ਪਾਲ ਸਿੰਘ ਅਤੇ ਪ੍ਰਬੰਧਕਾਂ ਨੇ ਨੇ ਨਗਰ ਕੀਰਤਨ ਦੀ ਚੜ੍ਹਦੀ ਕਲਾ ’ਚ ਹੋਈ ਸੰਪੂਰਨਤਾ ’ਤੇ ਜਿੱਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਉੱਥੇ ਉਨ੍ਹਾਂ ਨਗਰ ਕੀਰਤਨ ’ਚ ਸ਼ਾਮਲ ਸੰਗਤ, ਸੰਗਤ ਲਈ ਲੰਗਰ ਲਗਾਉਣ ਵਾਲੇ ਪਰਿਵਾਰਾਂ ਅਤੇ ਸੰਸਥਾਵਾਂ ਦੇ ਨਾਲ-ਨਾਲ ਸੇਵਾਵਾਂ ਨਿਭਾਉਣ ਵਾਲੀਆਂ ਸੰਸਥਾਵਾਂ ਅਤੇ ਸੁਸਾਇਟੀਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਅਤੇ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਮਾਤਾ ਗੰਗਾ ਜੀ ਦੀ ਮਰਿਆਦਾ ਅਨੁਸਾਰ ਮਿੱਸੇ ਪ੍ਰਸ਼ਾਦਿਆਂ ਦਾ ਲੰਗਰ ਘਰਾਂ ਤੋਂ ਤਿਆਰ ਕਰਕੇ ਲਿਆਉਣ ਦੀ ਬੇਨਤੀ ਕੀਤੀ।
ਪ੍ਰਕਾਸ਼ ਪੁਰਬ ਸਬੰਧੀ 22 ਤੋਂ 30 ਜੂਨ ਤੱਕ ਰੋਜ਼ਾਨਾ ਚੱਲਣਗੇ ਸਮਾਗਮ
ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪ੍ਰਬੰਧਕ ਕਮੇਟੀ ਵਲੋਂ 22 ਜੂਨ ਤੋਂ 30 ਜੂਨ ਤੱਕ ਰੋਜ਼ਾਨਾ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤਹਿਤ 22 ਜੂਨ ਸਾਰਾ ਦਿਨ ਇਸਤਰੀ ਸਤਿਸੰਗ ਸਭਾ ਵਲੋਂ ਸਮਾਗਮ ਹੋਣਗੇ, 23 ਜੂਨ ਸਵੇਰ ਅਤੇ ਸ਼ਾਮ ਦੋਨੋਂ ਸਮੇਂ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, 24 ਜੂਨ ਸਵੇਰੇ ਅੰਮ੍ਰਿਤ ਵੇਲਾ ਸਮਾਗਮ ਅਤੇ ਰਾਤ ਨੂੰ ਇਨਾਮੀ ਬਾਲ ਕਵੀ ਦਰਬਾਰ ਦੇ ਦੀਵਾਨ ਸਜਣਗੇ।25 ਜੂਨ ਰਾਤ ਨੂੰ ਵਿਸ਼ੇਸ਼ ਕਵੀ ਦਰਬਾਰ 26 ਰਾਤ ਨੂੰ ਗੁਰਮਤਿ ਸਿੱਖਿਆ ਸਭਾ ਵਲੋਂ ਗੁਰਮਤਿ ਸਮਾਗਮ ਹੋਣਗੇ। ਇਸੇ ਤਰ੍ਹਾਂ 27 ਜੂਨ ਨੂੰ ਢਾਡੀ ਦਰਬਾਰ, 28 ਜੂਨ ਰਾਤ ਕਵੀ ਦਰਬਾਰ, 29 ਜੂਨ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਉਪਰੰਤ ਖੁਲ੍ਹੇ ਪੰਡਾਲ ’ਚ ਦੁਪਹਿਰ 2 ਵਜੇ ਤੱਕ ਦੀਵਾਨ ਸਜਾਏ ਜਾਣਗੇ ਅਤੇ ਰਾਤ ਨੂੰ ਕਥਾ ਦਰਬਾਰ ਹੋਵੇਗਾ। 30 ਜੂਨ ਨੂੰ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਅੰਮ੍ਰਿਤ ਵੇਲੇ 4.45 ਵਜੇ ਪਾਵਨ ਥੜ੍ਹਾ ਸਾਹਿਬ ਤੇ ਸੰਗਤੀ ਰੂਪ ’ਚ ਸਹਿਜ ਪਾਠਾਂ ਦੀ ਸੰਪੂਰਨਤਾ ਹੋਵੇਗੀ ਅਤੇ 5 ਵਜੇ ਤੋਂ 6 ਵਜੇ ਤੱਕ ਕੀਰਤਨ ਰੂਪੀ ਅੰਮ੍ਰਿਤ ਦੀ ਵਰਖਾ ਹੋਵੇਗੀ। ਉਪਰੰਤ ਸਾਰਾ ਦਿਨ ਖੁਲ੍ਹੇ ਪੰਡਾਲ ’ਚ ਦੀਵਾਨ ਸਜਾਏ ਜਾਣਗੇ ਅਤੇ ਰਾਤ ਨੂੰ ਅੰਤਿਮ ਦੀਵਾਨ ਕੀਰਤਨ ਦਰਬਾਰ ਦੇ ਰੂਪ ’ਚ ਹੋਵੇਗਾ। ਪ੍ਰਧਾਨ ਗੁਰਕ੍ਰਿਪਾਲ ਸਿੰਘ ਜੀ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਨ੍ਹਾਂ ਸਾਰੇ ਪ੍ਰੋਗਰਾਮਾਂ ’ਚ ਹਾਜ਼ਰੀਆਂ ਭਰਨ ਅਤੇ ਤਨ-ਮਨ-ਧਨ ਨਾਲ ਸੇਵਾ ਕਰਨ ਲਈ ਬੇਨਤੀ ਕੀਤੀ ਹੈ।
ਬੂਟਿਆਂ ਦਾ ਲੰਗਰ ਲਗਾਇਆ
ਜੁਆਇੰਟ ਐਕਸ਼ਨ ਕਮੇਟੀ, ਮਾਡਲ ਟਾਊਨ (ਰਜਿ.) ਵਲੋਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਲੱਖਣ ਅਤੇ ਵਾਤਾਵਰਨ ਪੱਖੀ ਉਪਰਾਲਾ ਕੀਤਾ ਗਿਆ, ਜਿਸ ਤਹਿਤ ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ਦੀ ਅਗਵਾਈ ਹੇਠ ‘ਬੂਟਿਆਂ ਦਾ ਲੰਗਰ’ ਲਗਾਇਆ ਗਿਆ। ਇਸ ਉਪਰਾਲੇ ’ਚ ਜਗਦੀਪ ਸਿੰਘ ਨੰਦਾ, ਵਿਵੇਕ ਭਾਰਦਵਾਜ, ਸ੍ਰਿਸ਼ਟੀ ਧੀਮਾਨ, ਸਤਪਾਲ ਸਿੰਘ, ਮਨਕੀਰਤ ਸਿੰਘ ਸਾਹਨੀ, ਹਰਸੀਰਤ ਸਿੰਘ ਸਾਹਨੀ ਅਤੇ ਹੋਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।

Ad Position 22
No active advertisement
ਪਿਛਲੀ ਖ਼ਬਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਲੰਧਰ ਵਿੱਚ ਵਿਦਿਆਰਥੀਆਂ ਨੇ ਮੁੜ ਦਿੱਤਾ ਨੀਟ ਦਾ ਪੇਪਰ ਅਗਲੀ ਖ਼ਬਰ ਚੰਡੀਗੜ੍ਹ ਵਿਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਸੈਕਟਰ 17 ਤੇ ਹੋਰ ਥਾਵਾਂ ’ਤੇ ਉਤਸ਼ਾਹਪੂਰਵਕ ਮਨਾਇਆ
Ad Position 24
No active advertisement