07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਲੰਧਰ ਵਿੱਚ ਵਿਦਿਆਰਥੀਆਂ ਨੇ ਮੁੜ ਦਿੱਤਾ ਨੀਟ ਦਾ ਪੇਪਰ

Ad Position 21
No active advertisement
ਅਜੀਤ ਡੈਸਕ 22-06-2026

ਜਲੰਧਰ, 21 ਜੂਨ (ਪਵਨ ਖਰਬੰਦਾ)-ਬੀਤੇ ਕਰੀਬ ਇੱਕ ਮਹੀਨੇ ਪਹਿਲਾਂ ਨੀਟ ਦਾ ਪੇਪਰ ਲੀਕ ਆਊਟ ਹੋਣ ਕਾਰਨ ਰੱਦ ਕੀਤੀ ਗਈ ਪ੍ਰੀਖਿਆ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਅੱਜ 21 ਜੂਨ ਨੂੰ ਮੁੜ ਇਸ ਪ੍ਰੀਖਿਆ ਨੂੰ ਜਲੰਧਰ ਦੇ ਵੱਖ ਵੱਖ ਕੇਂਦਰੀ ਵਿੱਦਿਆਲਾ ਸਕੂਲਾਂ ਵਿੱਚ ਲਿਆ ਗਿਆ, ਜਿਸ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਬਹੁਤ ਹੀ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ ਤੇ ਐਂਟਰੀ ਗੇਟ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਤੇ ਸੰਬਧਿਤ ਸਕੂਲ ਦੇ ਸਟਾਫ਼ ਮੈਂਬਰਾਂ ਵਲੋਂ ਹਰੇਕ ਵਿਦਿਆਰਥੀ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਸੰਬੰਧੀ ਸਥਾਨਕ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪ੍ਰੀਖਿਆ ਕੇਂਦਰਾਂ ਦੇ ਨੇੜੇ ਕਿਸੇ ਵੀ ਆਮ ਵਿਅਕਤੀ ਦੇ ਖੜ੍ਹੇ ਹੋਣ ਤੇ ਪੂਰੀ ਤਰ੍ਹਾਂ ਮਨਾਹੀ ਰੱਖੀ ਗਈ ਸੀ। ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਪਹਿਲਾਂ ਵਾਂਗ ਹੀ ਜਲੰਧਰ ਛਾਉਣੀ ’ਚ ਸਥਿਤ ਕੇਂਦਰੀ ਵਿੱਦਿਆਲਾ ਨੰਬਰ 1, 2 ਅਤੇ 3 ਸਮੇਤ ਬੀਐੱਸ ਐਫ ਸਕੂਲ, ਸੂਰਾਨਸੀ ’ਚ ਸਥਿਤ ਕੇਂਦਰੀ ਵਿਦਿਆਲਾ ਸਕੂਲ ਤੇ ਆਦਮਪੁਰ ’ਚ ਸਥਿਤ ਕੇਂਦਰੀ ਵਿਦਿਆਲਾ ਸਕੂਲ ਨੂੰ ਵੀ ਸੈਂਟਰ ਬਣਾਇਆ ਗਿਆ। ਇਹ ਪੇਪਰ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਲਿਆ ਗਿਆ ਤੇ ਵਿਦਿਆਰਥੀਆਂ ਦੀ ਐਂਟਰੀ ਕਰੀਬ 12 ਵਜੇ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਇਸ ਦੌਰਾਨ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੇ ਬੈਠਣ ਲਈ ਕੁਰਸੀਆਂ ਅਤੇ ਟੈਂਟ ਆਦਿ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ, ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ।ਭਰੋਸੇਯਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਕੁਝ ਬੱਚਿਆਂ ਨੇ ਨਿਰਾਸ਼ ਹੋ ਕੇ ਨੀਟ ਦਾ ਪੇਪਰ ਨਹੀਂ ਦਿੱਤਾ ਤੇ ਉਨ੍ਹਾਂ ਨੇ ਵਿਦੇਸ਼ ਜਾਣ ਜਾ ਕਿਸੇ ਹੋਰ ਵਿਸ਼ੇ ਵਿੱਚ ਆਪਣਾ ਭਵਿੱਖ ਬਨਾਉਣ ਦਾ ਫੈਸਲਾ ਕਰ ਲਿਆ। ਪੇਪਰ ਦੀ ਸਮਾਪਤੀ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ਤੇ ਪ੍ਰੇਸ਼ਾਨੀ ਸਾਫ਼ ਦਿਖ ਰਹੀ ਸੀ , ਕਿਉਂਕਿ ਪੇਪਰ ਲੀਕ ਹੋਣ ਕਾਰਨ ਅੱਜ ਵਿਦਿਆਰਥੀਆਂ ਨੂੰ ਦੁਬਾਰਾ ਮਿਹਨਤ ਕਰਕੇ ਮੁੜ ਪੇਪਰ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ ਅਗਲੀ ਖ਼ਬਰ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਤੋਂ ਸਜਾਏ ਅਲੌਕਿਕ ਨਗਰ ਕੀਰਤਨ
Ad Position 24
No active advertisement