06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸਟਰੀਟ ਲਾਈਟ ਦੀ ਸਾਲਾਂ ਤੋਂ ਬਕਾਇਆ ਪਈ 27 ਕਰੋੜ ਦੀ ਅਦਾਇਗੀ ਦਾ ਸੁਲਝਣ ਲੱਗਾ ਮਸਲਾ

Ad Position 21
No active advertisement
ਅਜੀਤ ਡੈਸਕ 22-06-2026

274 ਕਰੋੜ ਦੇ ਪ੍ਰਾਜੈਕਟ ਨੂੰ ਕੀਤਾ ਗਿਆ ਸੀ ਰੱਦ, ਕੰਪਨੀ ਅਦਾਇਗੀ ਲਈ ਗਈ ਸੀ ਸਾਲਸ ’ਚ
ਜਲੰਧਰ, 21 ਜੂਨ (ਸ਼ਿਵ)-ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਪੀ. ਸੀ. ਪੀ. ਕੰਪਨੀ ਵਲੋਂ 5500 ਐਲ. ਈ. ਡੀ. ਲਾਈਟਾਂ ਲਗਾਈਆਂ ਗਈਆਂ ਸੀ ਤਾਂ ਉਸ ਵੇਲੇ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਦੇ ਕਾਰਜਕਾਲ ਵਿਚ ਉਕਤ ਕੰਪਨੀ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ। ਇਹ ਕੰਪਨੀ ਬਾਅਦ ਵਿਚ ਆਪਣੀ ਕਰੀਬ 27 ਕਰੋੜ ਦੀ ਵਸੂਲੀ ਲੈਣ ਲਈ ਆਰਬ੍ਰੀਟੇਸ਼ਨ (ਸਾਲਸ) ਵਿਚ ਚਲੀ ਗਈ ਸੀ ਪਰ ਹੁਣ ਇਸ ਮਾਮਲੇ ਵਿਚ ਨਿਗਮ ਨਾਲ ਕੰਪਨੀ ਦਾ ਮਾਮਲਾ ਸੁਲਝਣ ਦੇ ਆਸਾਰ ਨਜ਼ਰ ਆ ਰਹੇ ਹਨ। ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ਵੀ ਕੰਪਨੀ ਨੂੰ ਅਦਾਇਗੀ ਕਰਨ ਲਈ ਤਿਆਰ ਹੋ ਗਈ ਹੈ। ਜਿਹੜੀ 27 ਕਰੋੜ ਰੁਪਏ ਦੀ ਅਦਾਇਗੀ ਦਾ ਦਾਅਵਾ ਕੀਤਾ ਗਿਆ ਹੈ। ਉਸ ਵਿਚ ਵਿਆਜ ਮੁਆਫ਼ ਕਰਕੇ ਕੰਪਨੀ ਨੂੰ ਅਦਾਇਗੀ ਕੀਤੀ ਜਾ ਸਕਦੀ ਹੈ। ਇਸ ਵਿਚ ਬੈਂਕ ਗਾਰੰਟੀ ਵੀ ਸ਼ਾਮਿਲ ਹੈ। ਨਗਰ ਨਿਗਮ ਪ੍ਰਸ਼ਾਸਨ ਵਲੋਂ ਇਸ ਦਾ ਜਲਦੀ ਹੀ ਫ਼ੈਸਲਾ ਕੀਤੇ ਜਾਣ ਦੀ ਸੰਭਾਵਨਾ ਹੈ।ਕੰਪਨੀ ਦੀ ਅਦਾਇਗੀ ਕਰਨ ਲਈ ਵਿੱਤ ਅਤੇ ਠੇਕਾ ਕਮੇਟੀ ਵਿਚ ਇਸ ਬਾਰੇ ਮਤਾ ਲਿਆਉਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਸੀ। ਇਸ ਕੰਪਨੀ ਤੋਂ ਇਲਾਵਾ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਸਵੀਪਿੰਗ ਮਸ਼ੀਨਾਂ ਨਾਲ ਸੜਕਾਂ ਸਾਫ਼ ਕਰਨ ਵਾਲੀ ਕੰਪਨੀ ਦਾ ਕੰਮ ਬੰਦ ਕੀਤਾ ਗਿਆ ਤਾਂ ਉਹ ਵੀ ਬਾਅਦ ਵਿਚ ਆਪਣੀ ਵਸੂਲੀ ਲੈਣ ਲਈ ਕਾਫ਼ੀ ਯਤਨ ਕਰਦੀ ਰਹੀ ਹੈ। ਪੀ. ਸੀ. ਪੀ. ਕੰਪਨੀ ਦੀ ਹੁਣ 17 ਕਰੋੜ ਦੀ ਵਸੂਲੀ ਦਾ ਫ਼ੈਸਲਾ ਹੋਣਾ ਹੈ ਜਦਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਉਸ ਨੇ 274 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ ਕਰਨਾ ਸੀ।ਕੰਪਨੀ ਵਲੋਂ ਸ਼ਹਿਰ ਵਿਚ 5500 ਦੇ ਕਰੀਬ ਨਵੀਆਂ ਐਲ. ਈ. ਡੀ. ਲਾਈਟਾਂ ਲਗਾਈਆਂ ਗਈਆਂ ਸੀ ਪਰ ਬਾਅਦ ਵਿਚ ਨਗਰ ਨਿਗਮ ਨੇ ਇਸ ਪ੍ਰਾਜੈਕਟ ਵਿਚ ਘੋਟਾਲਾ ਦੱਸ ਕੇ ਇਸ ਨੂੰ ਬੰਦ ਕਰ ਦਿੱਤਾ ਸੀ ਜਦਕਿ ਕਈ ਲੋਕਾਂ ਵਲੋਂ ਕੰਪਨੀ ਦੇ ਉਸ ਪ੍ਰਾਜੈਕਟ ਨੂੰ ਵਧੀਆ ਕਰਾਰ ਦਿੱਤਾ ਗਿਆ ਸੀ। ਉਸ ਵੇਲੇ ਇਸ ਕੰਪਨੀ ਨੇ ਸ਼ਹਿਰ ਵਿਚ 60ਹਜ਼ਾਰ ਦੇ ਕਰੀਬ ਪੁਰਾਣੀਆਂ ਲੱਗੀਆਂ ਸੋਡੀਅਮ ਲਾਈਟਾਂ ਨੂੰ ਬਦਲ ਕੇ ਐਲ. ਈ. ਡੀ. ਲਾਈਟਾਂ ਲਗਾਉਣੀਆਂ ਸੀ। ਕੰਪਨੀ ਵਲੋਂ ਇਨ੍ਹਾਂ ਲਾਈਟਾਂ ਦੀ ਦੱਸ ਸਾਲ ਤੱਕ ਸੰਭਾਲ ਕਰਨੀ ਸੀ ਤਾਂ ਦੱਸ ਸਾਲ ਬਾਅਦ ਨਿਗਮ ਨੂੰ ਚੱਲਦੀਆਂ ਲਾਈਟਾਂ ਦੇ ਕੇ ਜਾਣਾ ਸੀ। ਇਸ ਤੋਂ ਇਲਾਵਾ ਕੰਪਨੀ ਨੇ ਹੀ ਸਾਰੀਆਂ ਲਾਈਟਾਂ ਲਗਾਉਣੀਆਂ ਸੀ ਤੇ ਉਸ ਨੇ ਆਪਣੀ ਫ਼ੀਸ ਐਲ. ਈ. ਡੀ. ਲਾਈਟਾਂ ਲੱਗਣ ਤੋਂ ਬਾਅਦ ਬਿਜਲੀ ਬਿੱਲ ਵਿਚ ਆਈ ਕਮੀ ਦੀ ਸੇਵਿੰਗ ਵਿਚੋਂ ਲੈਣੀ ਸੀ ਪਰ ਇਸ ਪ੍ਰਾਜੈਕਟ ਨੂੰ ਘੋਟਾਲਾ ਦੱਸ ਕੇ ਬੰਦ ਕਰਵਾ ਦਿੱਤਾ ਗਿਆ ਸੀ।ਅੱਜ ਵੀ ਇਨ੍ਹਾਂ ਵਿਚ ਕਈ ਲਾਈਟਾਂ ਬੰਦ ਹਨ ਤੇ ਹੁਣ ਨਵੀਂ ਕੰਪਨੀ ਨੂੰ ਇਨ੍ਹਾਂ ਲਾਈਟਾਂ ਦੀ ਸੰਭਾਲ ਦਾ ਕੰਮ ਸੌਂਪਿਆ ਗਿਆ ਹੈ। ਮੌਜੂਦਾ ਕੰਪਨੀ ਐੱਚ. ਪੀ ਐਲ. 5500 ਬੰਦ ਪਈਆਂ ਲਾਈਟਾਂ ਸਮੇਤ ਕਰੀਬ 7500 ਹੋਰ ਬੰਦ ਪਈਆਂ ਲਾਈਟਾਂ ਨੂੰ ਠੀਕ ਕਰਨ ਦਾ ਕੰਮ ਕਰ ਰਹੀ ਹੈ।
10 ਹਜ਼ਾਰ ਵਿਚੋਂ ਅਜੇ 2500 ਦੇ ਕਰੀਬ ਠੀਕ ਹੋਈਆਂ ਲਾਈਟਾਂ
ਨਗਰ ਨਿਗਮ ਨੇ ਐੱਚ.ਪੀ. ਐਲ. ਕੰਪਨੀ ਨੂੰ 70 ਹਜ਼ਾਰ ਲਾਈਟਾਂ ਤੋਂ ਇਲਾਵਾ 30ਹਜ਼ਾਰ ਹੋਰ ਲਾਈਟਾਂ ਦੀ ਸੰਭਾਲ ਦਾ ਕੰਮ ਅਲਾਟ ਕਰ ਦਿੱਤਾ ਹੈ। ਕੰਪਨੀ ਵਲੋਂ ਜਿਹੜੀਆਂ 10 ਹਜ਼ਾਰ ਲਾਈਟਾਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਉਸ ਵਿਚੋਂ ਅਜੇ ਤੱਕ 2500 ਦੇ ਕਰੀਬ ਐਲ. ਈ. ਡੀ. ਲਾਈਟਾਂ ਠੀਕ ਕੀਤੀਆਂ ਜਾ ਸਕੀਆਂ ਹਨ। ਕੰਪਨੀ ਸੂਤਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲਾਈਟਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਦਕਿ ਬਾਕੀ ਐਲ. ਈ. ਡੀ. ਲਾਈਟਾਂ ਨੂੰ ਬਦਲਣ ਦਾ ਕੰਮ ਕੀਤਾ ਜਾਵੇਗਾ। ਐੱਚ. ਪੀ. ਐਲ. ਕੰਪਨੀ ਵਲੋਂ ਕਈ ਐਲ. ਈ. ਡੀ. ਲਾਈਟਾਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਅਜੇ ਮੁੱਖ ਸੜਕਾਂ ’ਤੇ ਲਾਈਟਾਂ ਬੰਦ ਹਨ। ਲੋਕਾਂ ਦਾ ਕਹਿਣਾ ਸੀ ਕਿ ਡੀ. ਏ. ਵੀ. ਪੁਲ ਤੋਂ ਇਲਾਵਾ ਕਈ ਸੜਕਾਂ ’ਤੇ ਲਾਈਟਾਂ ਬੰਦ ਪਈਆਂ ਹਨ। ਕੰਪਨੀ ਦੇ ਪ੍ਰਾਜੈਕਟ ਮੈਨੇਜਰ ਰਾਮ ਦਾਹੀਆ ਦਾ ਕਹਿਣਾ ਸੀ ਕਿ ਬਾਕੀ ਬੰਦ ਲਾਈਟਾਂ ਨੂੰ ਠੀਕ ਕਰਨ ਦਾ ਕੰਮ ਚੱਲ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਸਵਿਮਿੰਗ ਪੂਲ ’ਚ ਡੁੱਬਣ ਕਾਰਨ ਪੰਜਾਬ ਦੇ ਨੌਜਵਾਨ ਦੀ ਮੌਤ ਅਗਲੀ ਖ਼ਬਰ ਸ਼ਿਮਲਾ ਤੋਂ ਆਏ ਵਿਅਕਤੀ ਨਾਲ ਲੁੱਟ ਦੀ ਵਾਰਦਾਤ ਕਰਨ ਵਾਲੇ ਦੋ ਮੁਲਜ਼ਮ ਗਿਫ਼੍ਰਤਾਰ
Ad Position 24
No active advertisement