06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸ਼ਿਮਲਾ ਤੋਂ ਆਏ ਵਿਅਕਤੀ ਨਾਲ ਲੁੱਟ ਦੀ ਵਾਰਦਾਤ ਕਰਨ ਵਾਲੇ ਦੋ ਮੁਲਜ਼ਮ ਗਿਫ਼੍ਰਤਾਰ

Ad Position 21
No active advertisement
ਅਜੀਤ ਡੈਸਕ 22-06-2026


ਚੰਡੀਗੜ੍ਹ, 21 ਜੂਨ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਨਕਦੀ ਲੁੱਟ ਦੇ ਮਾਮਲੇ ਵਿਚ ਸ਼ਾਮਲ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਡੀ.ਐੱਸ.ਪੀ. ਡੀ.ਸੀ.ਸੀ. ਪੀ. ਅਭਿਨੰਦਨ ਦੀ ਨਿਗਰਾਨੀ ਹੇਠ ਇੰਸਪੈਕਟਰ ਚਿਰੰਜੀ ਲਾਲ ਦੀ ਅਗਵਾਈ ਵਿਚ ਪੁਲਿਸ ਪਾਰਟੀ ਵਲੋਂ ਕੀਤੀ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ 19 ਜੂਨ ਨੂੰ ਬੀ. ਐਨ. ਐਸ. ਦੀ ਧਾਰਾ 309(6), 126(2), 3(5) ਅਤੇ 317(2) ਤਹਿਤ ਥਾਣਾ ਸੈਕਟਰ-26 ਵਿਖੇ ਇਹ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਹੀਮਰਾਜ ਵਾਸੀ ਸ਼ਿਮਲਾ (ਹਿਮਾਚਲ ਪ੍ਰਦੇਸ਼) ਨੇ ਦੱਸਿਆ ਸੀ ਕਿ 18-19 ਜੂਨ ਦੀ ਦਰਮਿਆਨੀ ਰਾਤ ਨੂੰ ਉਹ ਸ਼ਿਮਲਾ ਤੋਂ ਚੰਡੀਗੜ੍ਹ ਟਰਾਂਸਪੋਰਟ ਲਾਈਟ ਪਹੁੰਚਿਆ ਸੀ। ਉਸ ਨੇ ਟਰਾਂਸਪੋਰਟ ਲਾਈਟ ਤੋਂ ਹੱਲੋ ਮਾਜਰਾ ਜਾਣ ਲਈ ਆਟੋ ਲਿਆ, ਜਿਸ ਵਿਚ ਆਟੋ ਚਾਲਕ ਅਤੇ ਉਸ ਦੇ ਦੋ ਸਾਥੀਆਂ ਨੇ ਉਸ ਨਾਲ ਝਗੜਾ ਕਰਕੇ ਉਸ ਕੋਲੋਂ 36,000 ਰੁਪਏ ਨਕਦ, ਪੈਨ ਕਾਰਡ ਅਤੇ ਆਧਾਰ ਕਾਰਡ ਲੁੱਟ ਲਏ ਅਤੇ ਉਸ ਨੂੰ ਆਟੋ ਤੋਂ ਬਾਹਰ ਸੁੱਟ ਕੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਦੌਰਾਨ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ ਤੁਰੰਤ ਕਾਰਵਾਈ ਕਰਦਿਆਂ ਗੁਪਤ ਸੂਚਨਾ ਦੇ ਆਧਾਰ ’ਤੇ 20 ਜੂਨ ਨੂੰ ਰਵੀ ਵਾਸੀ ਸੈਕਟਰ-38 ਵੈਸਟ ਨੂੰ ਸੈਕਟਰ-25 ਰੈਲੀ ਗਰਾਊਂਡ ਨੇੜੇ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ 3,150 ਰੁਪਏ ਬਰਾਮਦ ਕੀਤੇ। ਉਸ ਦੀ ਪੁੱਛਗਿੱਛ ਦੇ ਆਧਾਰ ’ਤੇ ਉਸ ਦੇ ਸਾਥੀ ਅਸ਼ੋਕ ਉਰਫ਼ ਸ਼ੋਕੀ ਵਾਸੀ ਭਾਸਕਰ ਕਲੋਨੀ ਸੈਕਟਰ-25 ਨੂੰ ਸੈਕਟਰ-25 ਪ੍ਰੋਸੈਸਿੰਗ ਪਲਾਂਟ ਪਿੱਛੇ ਜੰਗਲ ਦੇ ਇਲਾਕੇ ਤੋਂ ਕਾਬੂ ਕੀਤਾ ਗਿਆ, ਜਿਸ ਕੋਲੋਂ 2,600 ਰੁਪਏ ਬਰਾਮਦ ਹੋਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਅਪਰਾਧ ਕਰਦੇ ਸਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਪੁਲਿਸ ਤੋਂ ਬਚਣ ਲਈ ਯੋਜਨਾਬੱਧ ਤਰੀਕੇ ਨਾਲ ਸੈਕਟਰ-41 ਮਾਰਕੀਟ ਤੋਂ ਆਟੋ ਚੋਰੀ ਕਰਕੇ ਉਸ ਦਾ ਇਸਤੇਮਾਲ ਲੁੱਟ ਲਈ ਕੀਤਾ ਅਤੇ ਬਾਅਦ ਵਿਚ ਆਟੋ ਨੂੰ ਲਾਵਾਰਿਸ ਛੱਡ ਦਿੱਤਾ। ਮਾਮਲੇ ਵਿਚ ਤੀਜੇ ਸਾਥੀ ਦੀ ਭਾਲ ਜਾਰੀ ਹੈ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

 

Ad Position 22
No active advertisement
ਪਿਛਲੀ ਖ਼ਬਰ ਸਟਰੀਟ ਲਾਈਟ ਦੀ ਸਾਲਾਂ ਤੋਂ ਬਕਾਇਆ ਪਈ 27 ਕਰੋੜ ਦੀ ਅਦਾਇਗੀ ਦਾ ਸੁਲਝਣ ਲੱਗਾ ਮਸਲਾ ਅਗਲੀ ਖ਼ਬਰ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਦੇ ਸ਼ਹੀਦੀ ਜੋੜ ਮੇਲੇ ’ਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ-ਢਾਡੀ ਦਰਬਾਰ ਦਾ ਮਾਣਿਆ ਆਨ...
Ad Position 24
No active advertisement