06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਲੁਟੇਰਿਆਂ ਵਲੋਂ ਪ੍ਰਵਾਸੀ ਮਜ਼ਦੂਰ ਨੂੰ ਬੰਦੀ ਬਣਾ ਕੇ ਰਿਵਾਲਵਰਾਂ ਦੀ ਨੋਕ ਤੇ 6 ਪਸ਼ੂ ਚੋਰੀ

Ad Position 21
No active advertisement
ਅਜੀਤ ਡੈਸਕ 05-07-2026
ਲਾਂਬੜਾ, 4 ਜੁਲਾਈ (ਗੁਰਮੇਲ ਸਿੰਘ)-ਬੀਤੀ ਰਾਤ ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਲੱਲੀਆਂ ਖੁਰਦ ਵਿਚ 3 ਘਰਾਂ ਦੇ 6 ਪਸ਼ੂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੀੜਤ ਕਿਸਾਨ ਨਰਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਲੱਲੀਆਂ ਖੁਰਦ ਨੇ ਦੱਸਿਆ ਰਾਤ ਕਰੀਬ 8 ਵਜੇ ਉਹ ਆਪਣੇ ਪਸ਼ੂ ਰੋਜਾਨਾ ਦੀ ਤਰ੍ਹਾਂ ਹਵੇਲੀ ਦੇ ਨੇੜੇ ਬਣ ਕੇ ਘਰ ਚਲੇ ਗਏ। ਉਨ੍ਹਾਂ ਦੇ ਪਸ਼ੂ ਚੋਰੀ ਹੋਣ ਦੀ ਜਾਣਕਾਰੀ ਤੜਕੇ ਸਵੇਰੇ 4 ਵਜੇ ਮਿਲੀ। ਕਿਸਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਦੇ ਨੇੜੇ ਹੀ ਕਿਸਾਨ ਅਮਨਦੀਪ ਸਿੰਘ ਦਾ ਖੂਹ ਹੈ। ਉਨ੍ਹਾਂ ਦੇ ਖੂਹ ’ਤੇ ਪ੍ਰਵਾਸੀ ਮਜ਼ਦੂਰ ਰਾਜੂ ਰਹਿੰਦਾ ਹੈ। ਪ੍ਰਵਾਸੀ ਮਜ਼ਦੂਰ ਰਾਜੂ ਵਲੋਂ ਉਨ੍ਹਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਰਾਤ ਕਰੀਬ 2 ਵਜੇ 5-6 ਬੰਦਿਆਂ ਨੇ ਆਣ ਕੇ ਮੈਨੂੰ ਜਬਰਦਸਤੀ ਉਠਾਇਆ ਤੇ ਉਨ੍ਹਾਂ ਕੋਲ ਇਕ ਰਿਵਾਲਵਰ ਤੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੈਨੂੰ ਰੱਸੀ ਨਾਲ ਬੰਨ ਦਿੱਤਾ। ਲੁਟੇਰੇ ਇਸ ਖੂਹ ਤੋਂ ਇਕ ਗਾਂ ਆਪਣੇ ਨਾਲ ਲੈ ਗਏ। ਇਸੇ ਤਰ੍ਹਾਂ ਉਸ ਤੋਂ ਦੂਜੇ ਪਾਸੇ ਨਰਿੰਦਰ ਸਿੰਘ ਦੇ ਖੂਹ ’ਤੇ ਉਨ੍ਹਾਂ ਦੇ ਪਸ਼ੂਆਂ ਵਿਚੋਂ ਇਕ ਮੱਝ, ਇਕ ਝੋਟੀ, ਇਕ ਕੱਟੀ ਲੁਟੇਰੇ ਆਪਣੇ ਨਾਲ ਲੈ ਕੇ ਇਸੇ ਤਰ੍ਹਾਂ ਇਨ੍ਹਾਂ ਦੇ ਨਜ਼ਦੀਕ ਕਿਸਾਨ ਮਲਕੀਤ ਸਿੰਘ ਦੇ ਖੂਹ ਤੋਂ ਇਕ ਮੱਝ ਤੇ ਇਕ ਕੱਟੀ ਵੀ ਖੋਲ੍ਹ ਕੇ ਆਪਣੇ ਨਾਲ ਕਿਸੇ ਵਾਨ ਰਾਹੀਂ ਲੈ ਗਏ। ਕਿਸਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਮਜ਼ਦੂਰ ਰਾਜੂ ਨੇ ਤੜਕੇ ਕਰੀਬ 4 ਵਜੇ ਕਿਸ ਤਰ੍ਹਾਂ ਆਪਣੇ ਆਪ ਨੂੰ ਖੋਲ੍ਹ ਕੇ ਇਸ ਵਾਰਦਾਤ ਦੀ ਸੂਚਨਾ ਕਿਸਾਨਾਂ ਨੂੰ ਦਿੱਤੀ। ਇਸ ਸੰਬੰਧੀ ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਆਖਿਆ ਕਿ ਪ੍ਰਸ਼ਾਸਨ ਨੂੰ ਰਾਤ ਸਮੇਂ ਵੀ ਨਾਕੇ ਲਗਾਉਣਾ ਚਾਹੀਦੇ ਹਨ। ਕਿਸਾਨਾਂ ਵਲੋਂ ਇਸ ਵਾਰਦਾਤ ਦੀ ਸੂਚਨਾ ਲਾਭੜਾ ਪੁਲਿਸ ਨੂੰ ਦੇ ਦਿੱਤੀ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਧੜੇਬੰਦੀ ਕਾਰਨ ਜਲੰਧਰ ’ਚ ਵੀ ਕਾਂਗਰਸ ਦੀਆਂ ਮੁਸ਼ਕਿਲਾਂ ਵਧੀਆਂ-2027 ਦਾ ਰਾਹ ਹੋਇਆ ਹੋਰ ਔਖਾ ਚੰਨੀ ਤੇ ਵੜਿੰਗ ਦੋ ਖੇਮਿਆ... ਅਗਲੀ ਖ਼ਬਰ ਮੀਂਹ ’ਚ ਵੀ ਉਮੜਿਆ ਯੂਥ ਕਾਂਗਰਸ ਦਾ ਜੋਸ਼ ਪੰਜਾਬ ਪ੍ਰਧਾਨ ਸ਼ੁਵਮ ਸ਼ਰਮਾ ਦਾ ਜਲੰਧਰ ’ਚ ਸਵਾਗਤ
Ad Position 24
No active advertisement