05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੱਤਾ ਦੀ ਲਾਲਸਾ ਤੇ ਆਪਸੀ ਲੜਾਈ ਵਿਚ ਸਿੱਖ ਆਗੂਆਂ ਨੇ ਸਿੱਖੀ ਦੇ ਮੁੱਦੇ ਵਿਸਾਰੇ ਤਾਲਮੇਲ ਕਮੇਟੀ

Ad Position 21
No active advertisement
ਅਜੀਤ ਡੈਸਕ 05-07-2026
ਜਲੰਧਰ, 4 ਜੁਲਾਈ (ਐੱਮ. ਐੱਸ. ਲੋਹੀਆ)-ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਤੇ ਰਣਜੀਤ ਸਿੰਘ ਗੋਲਡੀ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਸੱਤਾ ਦੀ ਲਾਲਸਾ ਤੇ ਆਪਸੀ ਲੜਾਈ ’ਚ ਸਿੱਖ ਆਗੂਆਂ ਨੇ ਸਿੱਖੀ ਦੇ ਮੁੱਦੇ ਵਿਸਾਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚਲੇ ਲਹਿੰਦੇ ਪੰਜਾਬ ’ਚ 125 ਸਾਲ ਪੁਰਾਣੇ ਗੁਰੂ ਘਰ ਦੇ ਇਕ ਹਿੱਸੇ ਨੂੰ ਉੱਥੋਂ ਦੇ ਕਿਸੇ ਜਨੂੰਨੀ ਵਲੋਂ ਢਾਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਹੋਰ ਮੁਲਕ ਦੀ ਗੱਲ ਕੀ ਕਰੀਏ ਭਾਰਤ ਜਿਸ ਨੂੰ ਅਸੀਂ ਆਪਣਾ ਦੇਸ਼ ਕਹਿੰਦੇ ਹਾਂ, ਜਿਸ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਕਟਵਾ ਲਿਆ, ਜਿਸ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਉਸ ਦੇਸ਼ ’ਚ ਸਾਡੇ ਇਤਿਹਾਸਕ ਗੁਰਧਾਮ ਜਿਨ੍ਹਾਂ ’ਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਹਰਿਦੁਆਰ, ਜਿਥੇ ਗੁਰੂ ਨਾਨਕ ਸਾਹਿਬ ਨੇ ਬਿਪਰਵਾਦੀ ਤਾਕਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਸੀ, ਉਸ ਨੂੰ ਮਲੀਆਮੇਟ ਕਰ ਦਿੱਤਾ ਗਿਆ। ਗੁਰਦੁਆਰਾ ਡਾਂਗ ਮਾਰ ਸਾਹਿਬ, ਸਿੱਕਮ, ਗੁਰਦੁਆਰਾ ਮੰਗੁ ਮੱਠ ਤੇ ਹੋਰ ਅਨੇਕਾਂ ਹੀ ਗੁਰੂਘਰ ਜਾਂ ਤਾਂ ਢਾਹ ਦਿੱਤੇ ਗਏ ਹਨ, ਜਾਂ ਉਨ੍ਹਾਂ ’ਤੇ ਕਬਜੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਪਿਛਲੇ ਲੰਬੇ ਸਮੇਂ ਤੋਂ ਬਿਨਾਂ ਕਿਸੇ ਕਾਰਨ ਬੰਦ ਕਰ ਦਿੱਤਾ ਗਿਆ ਹੈ। ਉਹ ਕਿਸ-ਕਿਸ ਵਧੀਕੀ ਦੀ ਗੱਲ ਕਰਨ, ਬੰਦੀ ਸਿੰਘਾਂ ਨੂੰ ਸਜਾਵਾਂ ਭੁਗਤਣ ਤੋਂ ਬਾਅਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ, ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਨਾਂ ਕਿਸੇ ਕਾਰਣ ਦੇ 4 ਸਾਲ ਤੋਂ ਡਿਬਰੂਗੜ੍ਹ ਜੇਲ੍ਹ ’ਚ ਬੰਦ ਕੀਤਾ ਹੋਇਆ ਹੈ, ਜਬਰ ਜਨਾਹ ਬਾਬੇ ਨੂੰ ਵਾਰ-ਵਾਰ ਪੈਰੋਲ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਿੱਖ ਆਗੂ ਭਾਵੇਂ ਉਹ ਧਾਰਮਿਕ ਹੋਣ ਜਾ ਰਾਜਨੀਤਕ ਉਨ੍ਹਾਂ ਨੂੰ ਆਪਣੀ ਲੜਾਈ ਤੇ ਸੱਤਾ ਦੀ ਲਾਲਸਾ ਨੇ ਇਸ ਕਦਰ ਬੋਨਾ ਬਣਾ ਦਿੱਤਾ ਹੈ, ਕਿ ਉਨ੍ਹਾਂ ਨੇ ਕੌਮ ਦੇ ਹੱਕਾਂ ਦੀ ਗੱਲ ਕਰਨੀ ਬੰਦ ਕਰ ਦਿੱਤੀ ਹੈ, ਜਿਸ ਕਰਕੇ ਦੇਸ਼-ਵਿਦੇਸ਼ ’ਚ ਸਿੱਖਾਂ ਦੇ ਗੁਰੂ ਘਰਾਂ ’ਤੇ ਹਮਲੇ ਹੋ ਰਹੇ ਹਨ ਅਤੇ ਸਿੱਖਾਂ ਨਾਲ ਦੇਸ ’ਚ ਦੂਜੇ ਦਰਜੇ ਦੇ ਨਾਗਰਿਕ ਵਾਲਾ ਵਿਹਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਇਸ ਚੱਕਰਵਿਊ ’ਚੋਂ ਕੱਢਣ ਲਈ ਸਿੱਖੀ ਨੂੰ ਸਮਰਪਿਤ ਆਗੂ ਅੱਗੇ ਲਿਆਉਣੇ ਪੈਣਗੇ। ਇਸ ਮੌਕੇ ਅਮਨਦੀਪ ਸਿੰਘ ਬੱਗਾ, ਹਰਪ੍ਰੀਤ ਸਿੰਘ ਸੋਨੂੰ, ਮਨਮਿੰਦਰ ਸਿੰਘ ਭਾਟੀਆ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ਆਫ ਬਿਜ਼ਨੈੱਸ ਮੈਨੇਜਮੈਂਟ ਐਂਡ ਐਗਰੀਕਲਚਰ ਜਲੰਧਰ ਵਲੋਂ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਸ਼ਾਨਦਾਰ... ਅਗਲੀ ਖ਼ਬਰ ਥਿਆੜਾ ਤੇ ਕੌਂਸਲਰ ਹੈਪੀ ਵਲੋਂ ਜੀ. ਟੀ. ਬੀ. ਨਗਰ ਤੇ ਮੈਨਬ੍ਰੋ ਚੌਕ ਦੀ ਨਵੀਂ ਸੜਕ ਦਾ ਸਾਂਝਾ ਉਦਘਾਟਨ ਸੜਕ ਬਣਨ ਨਾਲ ਇਲ...
Ad Position 24
No active advertisement