ਜਲੰਧਰ, 4 ਜੁਲਾਈ (ਪਵਨ ਖਰਬੰਦਾ)-ਸੇਂਟ ਸੋਲਜਰ ਇੰਸਟੀਚਿਊਟ ਆਫ ਬਿਜ਼ਨਸ ਮੈਨੇਜਮੈਂਟ ਐਂਡ ਐਗਰੀਕਲਚਰ ਦੇ ਵਿਦਿਆਰਥੀਆਂ ਨੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ ਅੰਤਿਮ ਸਮੈਸਟਰ (ਅਪ੍ਰੈਲ-2026) ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਬੀ. ਕਾਮ. (ਆਨਰਜ਼), ਬੀ. ਬੀ. ਏ., ਬੀ. ਸੀ. ਏ. ਤੇ ਬੀ. ਐੱਸ. ਸੀ. (ਫੈਸ਼ਨ ਡਿਜ਼ਾਇਨਿੰਗ) ਸਮੇਤ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੇ ਉੱਤਮ ਅੰਕ ਪ੍ਰਾਪਤ ਕਰਕੇ ਆਪਣੀ ਯੋਗਤਾ ਸਾਬਤ ਕੀਤੀ। ਨਵਦੀਪ ਕੌਰ ਨੇ 9.48, ਜਤਿੰਦਰ ਸਿੰਘ 9.28, ਸ਼ਿਫਾਲੀ 9.28, ਦੀਪਿਕਾ 9.20, ਮੁਸਕਾਨਪ੍ਰੀਤ ਕੌਰ 9.00, ਮੁਹੰਮਦ ਅਯਾਨ ਅਲੀ 8.88, ਖੁਸ਼ੀ 8.88, ਪੂਜਾ 8.84, ਸਲੋਮੀ 8.80, ਤਾਨਿਆ 8.80, ਅੰਜਲੀ 8.76, ਪਿੰਕੀ ਵਰਮਾ 8.68, ਈਸ਼ਾ 8.64, ਜਸਕਰਨ 8.56, ਸਿਮਰਨ 8.56, ਮੁਸਕਾਨ 8.52, ਨਿਕਿਤਾ ਭਾਰਤੀ 8.52, ਅਮਨ ਸ਼ਰਮਾ 8.52, ਬਿਨੀਤਾ ਕੁਮਾਰੀ 8.36, ਰਾਜਵਿੰਦਰ ਕੌਰ 8.28, ਮਮਤਾ ਕੁਮਾਰੀ 8.28, ਚੇਤਨਾ 8.28, ਪੂਜਾ 8.28, ਕਸ਼ਿਸ਼ 8.28, ਕਰਨਪ੍ਰੀਤ 8.28, ਲਕਸ਼ਮੀ 8.08, ਨਿਸ਼ਾ 8.08, ਜੈਸਮੀਨ 8.08, ਹਰਪ੍ਰੀਤ ਕੌਰ 8.08, ਨੇਹਾ ਮਾਨ 8.04, ਸ਼ਮਾ ਪਰਵੀਨ 8.04, ਸੁਰਜੀਤ 8.04, ਤਨਵੀ 8.04, ਅੰਜਲੀ 8.04, ਮਿਲੀ ਗੁਪਤਾ 8.04, ਸਾਹਿਲਪ੍ਰੀਤ ਸਿੰਘ 8.00, ਬੀਰੇਂਦਰ ਉਰਾਂਵ 7.92, ਸ਼ਿਵਾ 7.92, ਸੂਰਜ 7.88, ਜਸਦੀਪ ਕੌਰ 7.83, ਰਿਤਿਕਾ ਸ਼ਰਮਾ 7.83, ਜਸਪ੍ਰੀਤ ਕੌਰ 7.80, ਗੌਤਮ ਸਾਗਰ 7.80, ਸ਼ਬਾਨਾ ਖ਼ਾਤੂਨ 7.80, ਹਨਨੂ ਕੁਮਾਰ 7.80, ਦਿਵਾਂਸ਼ੀ 7.76, ਨੇਹਾ 7.76, ਕ੍ਰਿਤਿਕਾ ਯਾਦਵ 7.75, ਤਾਨਿਆ 7.56, ਤਰੁਣ ਕੁਮਾਰ 7.56, ਸਚਿਨ ਸ਼ਰਮਾ 7.56, ਤਮੰਨਾ 7.52, ਹਰਮਨਪ੍ਰੀਤ ਕੌਰ 7.52, ਕਸ਼ਿਸ਼ ਸ਼ਰਮਾ 7.52, ਸਾਨਿਆ 7.50, ਸਿਮਰਨਜੀਤ ਕੌਰ 7.32, ਕੁਸੁਮ 7.25, ਮੋਕਸ਼ੀ 7.25, ਹਰਮਨਪ੍ਰੀਤ 7.25, ਪਰਮਜੀਤ ਸਿੰਘ 7.08, ਪਲਕ ਚੌਧਰੀ 7.08 ਅਤੇ ਸਿਮਰਨ ਕੌਰ ਨੇ 7.17 ਐਸਜੀਪੀਏ ਹਾਸਿਲ ਕਰਕੇ ਗਰੁੱਪ ਦਾ ਨਾਂ ਰੋਸ਼ਨ ਕੀਤਾ। ਗਰੁੱਪ ਚੇਅਰਪਰਸਨ ਸੰਗੀਤਾ ਚੋਪੜਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਨਜੀਤ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ, ਸਮਰਪਣ ਅਤੇ ਲਗਨ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।