ਜਲੰਧਰ, 4 ਜੁਲਾਈ (ਜਤਿੰਦਰ ਪੰਮੀ)-ਜਲੰਧਰ ਇੰਡਸਟਰੀਅਲ ਐਂਡ ਟਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਵਲੋਂ ਨਵੇਂ ਆਏ ਸਟੇਟ ਜੀ. ਐਸ. ਟੀ. ਜਲੰਧਰ ਡਵੀਜ਼ਨ ਦੇ ਡੀ. ਈ. ਟੀ. ਸੀ. ਵਜੋਂ ਅਹੁਦਾ ਸੰਭਾਲਣ ‘ਤੇ ਪਵਨਜੀਤ ਸਿੰਘ ਦਾ ਉਨ੍ਹਾਂ ਦੇ ਦਫ਼ਤਰ ਪੁੱਜ ਕੇ ਸਵਾਗਤ ਕੀਤਾ। ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਵਾਗਤ ਕਰਨ ਵਾਲਿਆਂ ’ਚ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ, ਰਾਕੇਸ਼ ਬਹਿਲ, ਸੂਬਾ ਸਿੰਘ, ਆਰ. ਕੇ. ਹਰਜਾਈ, ਅਸ਼ੋਕ ਮੱਗੂ, ਸੁਖਵਿੰਦਰ ਬਾਗ਼ਾ, ਸੰਜੀਵ ਭਾਰਦਵਾਜ ਤੇ ਜਸਵਿੰਦਰ ਸਿੰਘ ਹਾਜ਼ਰ ਸਨ। ਕਮੇਟੀ ਦੇ ਅਹੁਦੇਦਾਰਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਪਵਨਜੀਤ ਦੀ ਅਗਵਾਈ ਹੇਠ ਵਪਾਰ ਤੇ ਉਦਯੋਗ ਜਗਤ ਨੂੰ ਬਿਹਤਰ ਪ੍ਰਸ਼ਾਸਨਿਕ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਜੀ. ਐਸ. ਟੀ. ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲ ਲਈ ਵੀ ਸਕਾਰਾਤਮਕ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਪਵਨਜੀਤ ਇਸ ਤੋਂ ਪਹਿਲਾਂ ਵੀ ਲੰਬੇ ਸਮੇਂ ਤੱਕ ਜਲੰਧਰ ਵਿਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਆਪਣੀ ਇਮਾਨਦਾਰ, ਪਾਰਦਰਸ਼ੀ ਤੇ ਲੋਕ-ਹਿਤੈਸ਼ੀ ਕਾਰਜਸ਼ੈਲੀ ਕਾਰਨ ਉਨ੍ਹਾਂ ਨੇ ਵਪਾਰ ਅਤੇ ਉਦਯੋਗ ਜਗਤ ਵਿਚ ਵਿਸ਼ੇਸ਼ ਸਨਮਾਨ ਤੇ ਭਰੋਸਾ ਹਾਸਿਲ ਕੀਤਾ ਹੈ।