05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਬੁਰਜ ਹਸਨ ਵਿਖੇ ਨਾਜਾਇਜ਼ ਮਾਈਨਿੰਗ ਨਸ਼ਰ ਕਰਨ ਦੀ ਕੋਸ਼ਿਸ਼ ਫ਼ਲਾਪ ਪੁਲਿਸ ਨੇ ਜ਼ਬਤ ਕੀਤੀ ਕਾਂਗਰਸੀ ਆਗੂ ਦੀ ਦੱਸੀ ਜਾਂਦੀ ਪੋਕਲੇਨ ਮਸ਼ੀਨ

ਬਿਲਗਾ, 4 ਅਗਸਤ (ਤਜਿੰਦਰ ਕੁਮਾਰ )- ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਸਾਥੀਆਂ ਸਮੇਤ ਬੀਤੀ ਰਾਤ ਕਰੀਬ 12 ਵਜੇ ਬੁਰਜ ਹਸਨ ਦਰਿਆ ਬੰਨ੍ਹ ‘ਤੇ ਨਜਾਇਜ਼ ਰੇਤ ਮਾਈਨਿੰਗ ਨੂੰ ਨਸ਼ਰ ਕਰਨ ਦੀ ਕੀਤੀ ਗਈ ਕੋਸ਼ਿਸ਼ ਅਸਫਲ ਸਾਬਤ ਹੋਈ ਹੈ। ਮੌਕੇ ‘ਤੇ ਪੁਲਿਸ ਨੇ ਇੱਕ ਪੋਕਲੇਨ ਮਸ਼ੀਨ ਆਪਣੇ ਕਬਜ਼ੇ ਵਿੱਚ ਲੈ ਲਈ ਹੈ, ਜਿਸ ਬਾਰੇ ਇਲਾਕੇ ਵਿੱਚ ਭਾਰੀ ਚਰਚਾ ਹੈ ਕਿ ਫੜੀ ਗਈ ਇਹ ਮਸ਼ੀਨ ਇੱਕ ਕਾਂਗਰਸੀ ਆਗੂ ਦੀ ਹੈ।

Ad Position 21
No active advertisement
ਪੁਲਿਸ ਅਤੇ ਮਾਈਨਿੰਗ ਵਿਭਾਗ ਦੇ ਅਫਸਰਾਂ ਵੱਲੋਂ ਕਬਜ਼ੇ ਵਿੱਚ ਲਈ ਗਈ ਪੋਕਲੇਨ ਮਸ਼ੀਨ। ਤਸਵੀਰ- ਤਜਿੰਦਰ ਕੁਮਾਰ 05-08-2026
ਬਿਲਗਾ, 4 ਅਗਸਤ (ਤਜਿੰਦਰ ਕੁਮਾਰ )- ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਸਾਥੀਆਂ ਸਮੇਤ ਬੀਤੀ ਰਾਤ ਕਰੀਬ 12 ਵਜੇ ਬੁਰਜ ਹਸਨ ਦਰਿਆ ਬੰਨ੍ਹ ‘ਤੇ ਨਜਾਇਜ਼ ਰੇਤ ਮਾਈਨਿੰਗ ਨੂੰ ਨਸ਼ਰ ਕਰਨ ਦੀ ਕੀਤੀ ਗਈ ਕੋਸ਼ਿਸ਼ ਅਸਫਲ ਸਾਬਤ ਹੋਈ ਹੈ। ਮੌਕੇ ‘ਤੇ ਪੁਲਿਸ ਨੇ ਇੱਕ ਪੋਕਲੇਨ ਮਸ਼ੀਨ ਆਪਣੇ ਕਬਜ਼ੇ ਵਿੱਚ ਲੈ ਲਈ ਹੈ, ਜਿਸ ਬਾਰੇ ਇਲਾਕੇ ਵਿੱਚ ਭਾਰੀ ਚਰਚਾ ਹੈ ਕਿ ਫੜੀ ਗਈ ਇਹ ਮਸ਼ੀਨ ਇੱਕ ਕਾਂਗਰਸੀ ਆਗੂ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਡਾਕਟਰ ਨਵਜੋਤ ਸਿੰਘ ਦਾਹੀਆ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਾਤ ਦੇ ਸਮੇਂ ਮਾਈਨਿੰਗ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ। ਵਾਇਰਲ ਹੋ ਰਹੀ ਵੀਡੀਓ ਵਿਚ ਆਗੂ ਖੜ੍ਹੇ ਟਿੱਪਰਾਂ ਅਤੇ ਹਨੇਰੇ ਵੱਲ ਇਸ਼ਾਰਾ ਕਰਕੇ ਮਾਈਨਿੰਗ ਚੱਲਣ ਦੀ ਗੱਲ ਕਹਿ ਰਹੇ ਸਨ, ਪਰ ਉਹ ਮੌਕੇ ‘ਤੇ ਕੋਈ ਠੋਸ ਸਬੂਤ ਦਿਖਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਮੌਕੇ ‘ਤੇ ਮੌਜੂਦ ਕੁਝ ਲੋਕ ਬਾਹਰਲੇ ਸਨ, ਜੋ ਵਿਧਾਇਕ ਇੰਦਰਜੀਤ ਕੌਰ ਮਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਵੀ ਨਜ਼ਰ ਆਏ। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਚੰਨੀ ਵੱਲੋਂ ਮੌਕੇ ‘ਤੇ ਮਾਈਨਿੰਗ ਵਿਭਾਗ ਜਾਂ ਪੁਲਿਸ ਪ੍ਰਸ਼ਾਸਨ ਨੂੰ ਬੁਲਾਉਣਾ ਕਿਉਂ ਜ਼ਰੂਰੀ ਨਹੀਂ ਸਮਝਿਆ ਗਿਆ । ਇਸ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਨੇ ਇਸ ਸਭ ਦਾ ਸਖ਼ਤ ਖ਼ੰਡਨ ਕੀਤਾ ਹੈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਇਸੇ ਦੌਰਾਨ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਕਾਂਗਰਸੀ ਆਗੂ ਮੌਕੇ ‘ਤੇ ਕੋਈ ਵੀ ਸਬੂਤ ਦਿਖਾਉਣ ਵਿੱਚ ਨਾਕਾਮ ਰਹੇ, ਉਲਟਾ ਰੇਤ ਮਾਈਨਿੰਗ ਦਾ ਕੰਮ ਕਰਦੇ ਖ਼ੁਦ ਇੱਕ ਕਾਂਗਰਸੀ ਆਗੂ ਦੀ ਪੋਕਲੇਨ ਮਸ਼ੀਨ ਫੜੀ ਗਈ ਹੈ। ਚੇਅਰਮੈਨ ਟਾਹਲੀ ਨੇ ਆਖਿਆ ਕਿ ਰੇਤ ਮਾਈਨਿੰਗ ਦਾ ਇਹ ਮੁੱਦਾ ਚੰਨੀ ਨੂੰ ਉਲਟਾ ਪੈ ਗਿਆ ਹੈ। ਦੂਜੇ ਪਾਸੇ, ਬਿਲਗਾ ਪੁਲਿਸ ਨੇ ਪੋਕਲੇਨ ਮਸ਼ੀਨ ਦੇ ਅਣਪਛਾਤੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਿਸ ਜ਼ਮੀਨ ਵਿੱਚ ਕਰੀਬ 6 ਫੁੱਟ ਡੂੰਘੀ ਪੁਟਾਈ ਚੱਲ ਰਹੀ ਸੀ, ਉਸ ਬਾਰੇ ਮਾਲ ਵਿਭਾਗ ਤੋਂ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਮਸ਼ੀਨ ਦੇ ਅਸਲ ਮਾਲਕ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਸੰਬੰਧੀ ਬਿੱਲ ਰਾਜ ਸਭਾ ’ਚ ਪਾਸ ਅਗਲੀ ਖ਼ਬਰ ਵਿਧਾਇਕ ਲਾਡੀ ਸ਼ੇਰੋਵਾਲੀਆ ਵਲੋਂ ਲੋਹੀਆਂ ਬਲਾਕ ਦੇ ਵੱਖ - ਵੱਖ ਪਿੰਡਾਂ ਦਾ ਦੌਰਾ
Ad Position 24
No active advertisement