ਨਗਰ ਪੰਚਾਇਤ ਮਹਿਤਪੁਰ ਦੇ ਸਫਾਈ ਸੇਵਕਾਂ ਨੇ ਹੜਤਾਲ ਕੀਤੀ ਖ਼ਤਮ
ਮਹਿਤਪੁਰ,4 ਅਗਸਤ( ਲਖਵਿੰਦਰ ਸਿੰਘ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪਿਛਲੇ 27 ਦਿਨਾਂ ਤੋਂ ਚੱਲੀ ਆ ਰਹੀ ਹੜਤਾਲ, ਸਰਕਾਰ ਅਤੇ ਸਫਾਈ ਸੇਵਕਾਂ ਦੇ ਸੂਬਾਈ ਆਗੂਆਂ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਮਹਿਤਪੁਰ ਕਸਬੇ ਦੇ ਸਫਾਈ ਸੇਵਕਾਂ ਨੇ ਸਫ਼ਾਈ ਦਾ ਕੰਮ ਆਰੰਭ ਕਰ ਦਿੱਤਾ। ਸਫ਼ਾਈ ਸੇਵਕਾਂ ਵਲੋਂ ਉਨਾਂ ਦੀਆਂ ਮੰਗਾਂ ਮੰਨੇ ਜਾਣ ਤੇ ਜਿੱਥੇ ਖੁਸ਼ੀ ਦੀ ਲਹਿਰ ਸੀ ।
ਮਹਿਤਪੁਰ,4 ਅਗਸਤ( ਲਖਵਿੰਦਰ ਸਿੰਘ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪਿਛਲੇ 27 ਦਿਨਾਂ ਤੋਂ ਚੱਲੀ ਆ ਰਹੀ ਹੜਤਾਲ, ਸਰਕਾਰ ਅਤੇ ਸਫਾਈ ਸੇਵਕਾਂ ਦੇ ਸੂਬਾਈ ਆਗੂਆਂ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਮਹਿਤਪੁਰ ਕਸਬੇ ਦੇ ਸਫਾਈ ਸੇਵਕਾਂ ਨੇ ਸਫ਼ਾਈ ਦਾ ਕੰਮ ਆਰੰਭ ਕਰ ਦਿੱਤਾ। ਸਫ਼ਾਈ ਸੇਵਕਾਂ ਵਲੋਂ ਉਨਾਂ ਦੀਆਂ ਮੰਗਾਂ ਮੰਨੇ ਜਾਣ ਤੇ ਜਿੱਥੇ ਖੁਸ਼ੀ ਦੀ ਲਹਿਰ ਸੀ । ਸਫਾਈ ਸੇਵਕਾਂ ਅਤੇ ਸੀਵਰ ਮੈਨਾਂ ਨੇ ਦਫ਼ਤਰੀ ਕਾਮਿਆਂ ਨਾਲ ਮਿਲ ਕੇ ਰੈਲੀ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ (ਸੀ) ਕੈਟੇਗਰੀ ਦੇ ਮਿਊਂਸੀਪਲ ਕਾਮਿਆਂ ਤੇ ਵੀ ਇਹ ਫੈਸਲਗ ਨੂੰ ਲਾਗੂ ਕੀਤਾ ਜਾਵੇ। ਇੱਥੇ ਵਰਨਣ ਯੋਗ ਹੈ ਕਿ ਸਮਾਜ ਦੇ ਹਰ ਵਰਗ ਨੇ ਸਫ਼ਾਈ ਕਾਮਿਆਂ ਦੇ ਇਸ ਹੱਕੀ ਸੰਘਰਸ਼ ਅਤੇ ਸਫਲ ਪੰਜਾਬ ਬੰਦ ਵਿਚ ਵੱਡਾ ਯੋਗਦਾਨ ਦਿੱਤਾ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸਫ਼ਾਈ ਸੇਵਕਾਂ ਦੇ ਆਗੂ ਪੱਪੂ ਪ੍ਰਧਾਨ, ਸੌਰਵ ਜੋਸ਼ੀ,ਸੁਭਾਸ਼ ਵਾਲਮੀਕ, ਸਲੀਮ ਮਹਿਤਪੁਰੀ, ਓਮ ਪ੍ਰਕਾਸ਼, ਰਾਮਚਰਨ, ਕੁਲਵਿੰਦਰ, ਕਮਲ ਕਿਸ਼ੋਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਸੰਬੋਧਨ ਕੀਤਾ।