05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਰਾਏਪੁਰ ਰਸੂਲਪੁਰ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਸ਼ਮਸ਼ਾਨਘਾਟ ’ ਚ ਬੂਟੇ ਲਗਾਏ

ਕਿਸ਼ਨਗੜ, 4 ਅਗਸਤ (ਹੁਸਨ ਲਾਲ)-ਸ੍ਰੀ ਗੁਰੂ ਹਰਿਰਾਇ ਸੇਵਕ ਦਲ, ਇਤਿਹਾਸਿਕ ਗੁਰਦੁਆਰਾ ਤਾਲਵਾਲਾ ਸਾਹਿਬ ਯਾਦਗਾਰੀ ਸ੍ਰੀ ਗੁਰੂ ਹਰਿਰਾਇ ਸਾਹਿਬ (ਪਾਤਸ਼ਾਹੀ ਸੱਤਵੀਂ) ਰਾਏਪੁਰ ਰਸੂਲਪੁਰ ਦੇ ਸਮੂਹ ਸੇਵਾਦਾਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਸਾਂਝੇ ਤੌਰ ‘ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਵਾਤਾਵਰਨ ਦੀ ਸ਼ੁੱਧਤਾ ਤੇ ਧਰਤੀ ’ਤੇ ਦਿਨ ਪ੍ਰਤੀ ਦਿਨ ਵਧ ਰਹੇ ਤਾਪਮਾਨ ਨੂੰ ਘੱਟ ਕਰਨ ਦੇ ਮਨਸੂਬੇ ਤਹਿਤ ਜਿੱਥੇ ਸਮੇਂ ਦੀਆਂ ਸਰਕਾਰਾਂ ਹਰ ਸਾਲ ਹਜ਼ਾਰਾਂ ਲੱਖਾਂ ਬੂਟੇ ਲਗਾ ਕੇ ਮਾਨਵਤਾ ਦੇ ਭਲੇ ਹਿਤ ਮਹਾਨ ਪ੍ਰਸਾਰਥ ਕਰ ਰਹੀਆਂ ਹਨ। ਉਥੇ ਇਸੇ ਹੀ ਸੰਦਰਭ ਤਹਿਤ ਪਿੰਡ ਰਾਏਪੁਰ ਰਸੂਲਪੁਰ ਦੇ ਸ਼ਮਸ਼ਾਨ ਘਾਟ ਵਿਖੇ ਵੀ ਸ੍ਰੀ ਗੁਰੂ ਹਰਿਰਾਇ ਸੇਵਕ ਦਲ ਰਜਿ: ਰਾਏਪੁਰ ਪੁਰ ਰਸੂਲਪੁਰ ਵੱਲੋ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 05-08-2026
ਕਿਸ਼ਨਗੜ, 4 ਅਗਸਤ (ਹੁਸਨ ਲਾਲ)-ਸ੍ਰੀ ਗੁਰੂ ਹਰਿਰਾਇ ਸੇਵਕ ਦਲ, ਇਤਿਹਾਸਿਕ ਗੁਰਦੁਆਰਾ ਤਾਲਵਾਲਾ ਸਾਹਿਬ ਯਾਦਗਾਰੀ ਸ੍ਰੀ ਗੁਰੂ ਹਰਿਰਾਇ ਸਾਹਿਬ (ਪਾਤਸ਼ਾਹੀ ਸੱਤਵੀਂ) ਰਾਏਪੁਰ ਰਸੂਲਪੁਰ ਦੇ ਸਮੂਹ ਸੇਵਾਦਾਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਸਾਂਝੇ ਤੌਰ ‘ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਵਾਤਾਵਰਨ ਦੀ ਸ਼ੁੱਧਤਾ ਤੇ ਧਰਤੀ ’ਤੇ ਦਿਨ ਪ੍ਰਤੀ ਦਿਨ ਵਧ ਰਹੇ ਤਾਪਮਾਨ ਨੂੰ ਘੱਟ ਕਰਨ ਦੇ ਮਨਸੂਬੇ ਤਹਿਤ ਜਿੱਥੇ ਸਮੇਂ ਦੀਆਂ ਸਰਕਾਰਾਂ ਹਰ ਸਾਲ ਹਜ਼ਾਰਾਂ ਲੱਖਾਂ ਬੂਟੇ ਲਗਾ ਕੇ ਮਾਨਵਤਾ ਦੇ ਭਲੇ ਹਿਤ ਮਹਾਨ ਪ੍ਰਸਾਰਥ ਕਰ ਰਹੀਆਂ ਹਨ। ਉਥੇ ਇਸੇ ਹੀ ਸੰਦਰਭ ਤਹਿਤ ਪਿੰਡ ਰਾਏਪੁਰ ਰਸੂਲਪੁਰ ਦੇ ਸ਼ਮਸ਼ਾਨ ਘਾਟ ਵਿਖੇ ਵੀ ਸ੍ਰੀ ਗੁਰੂ ਹਰਿਰਾਇ ਸੇਵਕ ਦਲ ਰਜਿ: ਰਾਏਪੁਰ ਪੁਰ ਰਸੂਲਪੁਰ ਵੱਲੋ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ‘ਤੇ ਬੋਲਦਿਆ ਜਥੇਦਾਰ ਮਨਜੀਤ ਸਿੰਘ ਰਾਏਪੁਰ ਰਸੂਲਪੁਰ ਤੇ ਭਾਈ ਸੁਖਜਿੰਦਰ ਸਿੰਘ ਸੁੱਖਾ ਨੇ ਸਾਂਝੇ ਤੌਰ ’ਤੇ ਆਖਿਆ ਕਿ ਕੁਦਰਤ ਦੀ ਅਨਮੋਲ ਦਾਤ ਧਰਤੀ ਨੂੰ ਹਰਿਆਵਲ ਭਰਿਆ ਤੇ ਸੁੰਦਰ ਬਣਾਈ ਰੱਖਣ ਲਈ ਵੱਧ ਵੱਧ ਤੋਂ ਬੂਟੇ ਹੋਣੇ ਚਾਹੀਦੇ ਹਨ । ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣ ਹਿੱਤ ਗੁਰੂ ਹਰਿਰਾਏ ਸੇਵਕ ਦਲ ਦੇ ਸੇਵਾਦਾਰ ਤੇ ਇਤਿਹਾਸਿਕ ਗੁਰਦੁਆਰਾ ਤਾਲਵਾਲਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੇ ਪਿੰਡ ਦੇ ਪਤਵੰਤੇ ਸੱਜਣ ਨਾਲ ਮਿਲ ਕਿ ਹਰ ਸਾਲ ਆਪਣੇ ਨਗਰ ਤੇ ਇਲਾਕੇ ਵਿੱਚ ਬੂਟੇ ਲਗਾਉਂਦੇ ਹਨ। ਸ੍ਰੀ ਗੁਰੂ ਹਰਿਰਾਇ ਸੇਵਕ ਦਲ ਧਰਤੀ ਨੂੰ ਹਰਿਆਵਲ ਭਰਿਆ ਰੱਖਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਤੇ ਦ੍ਰਿੜ ਸੰਕਲਪ ਹੈ ਇਸ ਸਾਲ ਬੂਟਿਆਂ ਦੀ ਸੇਵਾ ਵਿੱਚ ਭੁਪਿੰਦਰ ਸਿੰਘ ਕਨੇਡਾ ਵਾਲਿਆਂ ਵੱਲੋਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਹੋਰਾਂ ਤੋਂ ਇਲਾਵਾ ਜਥੇਦਾਰ ਮਨਜੀਤ ਸਿੰਘ,ਭਾਈ ਸੁਖਜਿੰਦਰ ਸਿੰਘ ਸੁੱਖਾ, ਜਥੇਦਾਰ ਰਣਜੀਤ ਸਿੰਘ ਰਾਣਾ, ਜਸਵੰਤ ਸਿੰਘ, ਸੁਵਤੰਤਰ ਸਿੰਘ, ਪ੍ਰਿਥੀਪਾਲ ਸਿੰਘ, ਗੁਰਚੇਤਨ ਸਿੰਘ, ਦਿਲਜੀਤ ਸਿੰਘ ਸ਼ਾਹ, ਗ੍ਰੰਥੀ ਬਲਦੇਵ ਸਿੰਘ, ਅਮਰੀਕ ਸਿੰਘ ਹੋਠੀ , ਗੁਰਜੀਤ ਸਿੰਘ, ਗਿਆਨੀ ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ ਚੰਨਾ, ਸੁਖਦੇਵ ਸਿੰਘ, ਸਰਬਜੀਤ ਸਿੰਘ, ਗੁਰਦਾਵਰ ਸਿੰਘ, ਸੁਖਜੋਬਨ ਸਿੰਘ, ਅਮਰਿੰਦਰ ਸਿੰਘ, ਅਮਰੀਕ ਸਿੰਘ ਖਾਲਸਾ, ਮਨਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਢਲੀਆਂ ਸਹੂਲਤਾਂ ਤੋਂ ਬਾਅਦ ਅਗਲੀ ‘ ਆਪ ਸਰਕਾਰ ’ ਹਰ ਚਾਅ ਪੂਰਾ ਕਰੇਗੀ : ਪਿੰਦਰ ਪੰਡੋਰੀ ਅਗਲੀ ਖ਼ਬਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਮੁੜ ਵਿਚਾਰ ਕਰੇ ਕੇਂਦਰ ਸਰਕਾਰ- ਜਥੇ. ਕਲਿਆਣ
Ad Position 24
No active advertisement