06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਅਟਵਾਲ ਕਾਲੋਨੀ, ਫਿਲੌਰ ਵਿਖੇ ਪ੍ਰਾਪਰਟੀ ਡੀਲਰ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 06-07-2026

ਜਲੰਧਰ, 5 ਜੁਲਾਈ (ਐੱਮ. ਐੱਸ. ਲੋਹੀਆ) - ਅਟਵਾਲ ਕਾਲੋਨੀ, ਫਿਲੌਰ ਵਿਖੇ 18-10-2025 ਨੂੰ ਪ੍ਰਾਪਰਟੀ ਡੀਲਰ ਮਨਦੀਪ ਸਿੰਘ ਉਰਫ਼ ਗੋਰਾ ਅਤੇ ਉਸ ਦੇ ਸਾਥੀ ਸੰਜੀਵ ਸ਼ਰਮਾ ‘ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਮੁਲਜ਼ਮ ਅਮਨਦੀਪ ਸਿੰਘ ਉਰਫ਼ ਰਮਨ ਪੁੱਤਰ ਭਜਨ ਸਿੰਘ, ਵਾਸੀ ਮੁਹੱਲਾ ਲੱਕੜ ਮੰਡੀ, ਫਿਲੌਰ, ਜਲੰਧਰ ਨੂੰ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੱਤੀ ਕਿ ਸੰਜੀਵ ਪੁੱਤਰ ਵਿਜੇ ਸ਼ਰਮਾ ਵਾਸੀ ਪਿੰਡ ਔੜ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਬਿਆਨ ਦਰਜ ਕਰਵਾਇਆ ਸੀ ਕਿ 18-10-2025 ਨੂੰ ਸ਼ਾਮ ਕਰੀਬ 4:30 ਤੋਂ 5 ਵਜੇ ਦੇ ਦਰਮਿਆਨ ਉਹ ਆਪਣੇ ਕਾਰੋਬਾਰੀ ਸਾਥੀ ਮਨਦੀਪ ਸਿੰਘ ਉਰਫ਼ ਗੋਰਾ ਨਾਲ ਅਟਵਾਲ ਕਲੋਨੀ, ਫਿਲੌਰ ਵਿਖੇ ਆਪਣੇ ਦਫ਼ਤਰ ਦੇ ਬਾਹਰ ਪਾਰਕ ’ਚ ਮੌਜੂਦ ਸੀ। ਇਸ ਦੌਰਾਨ ਇਕ ਥਾਰ ਗੱਡੀ ਉੱਥੇ ਆ ਕੇ ਰੁਕੀ, ਜਿਸ ’ਚੋਂ ਦੋ ਵਿਅਕਤੀ ਬਾਹਰ ਉਤਰੇ। ਉਨ੍ਹਾਂ ’ਚੋਂ ਇਕ ਦੀ ਪਛਾਣ ਰਾਹੁਲ ਉਰਫ਼ ਰਿਤੀਸ਼ ਪੁੱਤਰ ਪ੍ਰਿਥੀ ਚੰਦ ਵਾਸੀ ਲੱਕੜ ਮੰਡੀ, ਫਿਲੌਰ ਵਜੋਂ ਹੋਈ, ਜਿਸ ਨੇ ਮਨਦੀਪ ਸਿੰਘ ਉਰਫ਼ ਗੋਰਾ ਨੂੰ ਗੱਲਬਾਤ ਕਰਨ ਦੇ ਬਹਾਨੇ ਬਾਹਰ ਬੁਲਾਇਆ। ਕੁਝ ਹੀ ਪਲਾਂ ਬਾਅਦ ਉਸ ਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਪਿਸਤੌਲ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਸੰਜੀਵ ਸ਼ਰਮਾ ਅਤੇ ਮਨਦੀਪ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰਾਹੁਲ ਉਰਫ਼ ਰਿਤੀਸ਼ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਫਾਇਰ ਕੀਤੇ, ਜਿਨ੍ਹਾਂ ’ਚੋਂ ਇਕ ਗੋਲੀ ਸੰਜੀਵ ਸ਼ਰਮਾ ਦੇ ਖੱਬੇ ਗੋਡੇ ਤੋਂ ਉੱਪਰ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਥਾਰ ਗੱਡੀ ’ਚ ਮੌਕੇ ਤੋਂ ਫ਼ਰਾਰ ਹੋ ਗਏ। ਐੱਸ.ਐੱਸ. ਪੀ. ਵਿਰਕ ਨੇ ਦੱਸਿਆ ਕਿ ਇਸ ਬਿਆਨ ਦੇ ਅਧਾਰ ‘ਤੇ ਥਾਣਾ ਫਿਲੌਰ ਦੇ ਮੁਖੀ ਅਮਨ ਸੈਣੀ ਨੇ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਫਾਇਰ ਕਰਨ ਵਾਲਾ ਦੂਜਾ ਮੁਲਜ਼ਮ ਅਮਨਦੀਪ ਸਿੰਘ ਉਰਫ਼ ਰਮਨ ਪੁੱਤਰ ਭਜਨ ਸਿੰਘ ਵਾਸੀ ਲੱਕੜ ਮੰਡੀ, ਫਿਲੌਰ, ਜ਼ਿਲ੍ਹਾ ਜਲੰਧਰ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਲਈ ਐੱਸ. ਪੀ. (ਜਾਂਚ ਵਿਨੀਤ ਅਹਲਾਵਤ ਦੀ ਨਿਗਰਾਨੀ ਹੇਠ ਇਸ ਕੇਸ ਦੀ ਤਫ਼ਤੀਸ਼ ਸੀ.ਆਈ.ਏ. ਸਟਾਫ਼, ਜਲੰਧਰ ਦਿਹਾਤੀ ਦੇ ਮੁਖੀ ਪੁਸ਼ਪ ਬਾਲੀ ਨੂੰ ਸੌਂਪੀ ਗਈ। ਤਫ਼ਤੀਸ਼ ਦੌਰਾਨ ਪੁਲਿਸ ਪਾਰਟੀ ਨੇ ਮਨੁੱਖੀ ਸੂਚਨਾ ਤੰਤਰ ਅਤੇ ਤਕਨੀਕੀ ਸਰਵੇਲੈਂਸ ਰਾਹੀਂ ਮੁਲਜ਼ਮ ਦੀ ਭਾਲ ਕੀਤੀ, ਜਿਸ ਨੂੰ ਮਿਤੀ 3-7-2026 ਨੂੰ ਨੂਰਮਹਿਲ ਇਲਾਕੇ ਵਿੱਚ ਦੇਖਿਆ ਗਿਆ ਅਤੇ ਏ.ਐੱਸ.ਆਈ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਪਿੰਡ ਪਾਸਲਾ ਵਿਖੇ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਕਾਬੂ ਕਰਕੇ, ਮੁਕੱਦਮੇ ’ਚ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਐੱਸ. ਪੀ. ਵਿਰਕ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਮਨਦੀਪ ਸਿੰਘ ਉਰਫ਼ ਰਮਨ ਆਪਣੇ ਸਾਥੀ ਰਾਹੁਲ ਉਰਫ਼ ਰਿਤੀਸ਼ ਨਾਲ ਫ਼ਰਾਰ ਹੋ ਗਿਆ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਕਦਾ ਫਿਰ ਰਿਹਾ ਸੀ। ਮੁਲਜ਼ਮ ਨੂੰ ਉਸਦੇ ਨਾਨਕੇ ਪਿੰਡ ਪਾਸਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਦਾਲਤ ’ਚ ਪੇਸ਼ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਫਿਰੌਤੀਆਂ ਮੰਗਣ ਵਾਲੇ ਗਰੋਹ ਦੇ ਤਿੰਨ ਜਣੇ ਅਸਲ੍ਹੇ ਸਮੇਤ ਕਾਬੂ ਅਗਲੀ ਖ਼ਬਰ ਕਾਂਗਰਸ ਦੀ ਤਰ੍ਹਾਂ ਆਪ ਸਰਕਾਰ ਨੇ ਵੀ ਪੰਜਾਬ ਦੇ ਲੋਕਾਂ ਨੂੰ ਸਬਜ਼ਬਾਗ ਦਿਖਾਏ-ਨਾਇਬ ਸਿੰਘ ਸੈਣੀ
Ad Position 24
No active advertisement