06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਫਿਰੌਤੀਆਂ ਮੰਗਣ ਵਾਲੇ ਗਰੋਹ ਦੇ ਤਿੰਨ ਜਣੇ ਅਸਲ੍ਹੇ ਸਮੇਤ ਕਾਬੂ

Ad Position 21
No active advertisement
ਅਜੀਤ ਡੈਸਕ 06-07-2026

ਲੋਹੀਆਂ ਖ਼ਾਸ, 5 ਜੁਲਾਈ (ਬਲਵਿੰਦਰ ਸਿੰਘ ਵਿੱਕੀ­, ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਸਥਾਨਕ ਥਾਣੇ ਦੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ, ਫੋਨ ’ਤੇ ਧਮਕੀਆਂ ਦੇ ਕੇ ਫਿਰੌਤੀਆਂ ਮੰਗਣ, ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਆਦਿ ਦੇ ਦੋਸ਼ਾਂ ਅਧੀਨ ਤਿੰਨ ਨੌਜੁਆਨਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ ਜੋ ਜੱਗਾ ਵਾਸੀ ਪਿੰਡ ਫੂਕੀ ਵਾਲ ਜ਼ਿਲ੍ਹਾ ਕਪੂਰਥਲਾ ਨਾਲ ਰਲ ਕੇ ਫ਼ਿਰੌਤੀਆਂ ਮੰਗਦੇ ਸਨ। ਸਰਵਣ ਸਿੰਘ ਬਲ ਪੀ ਪੀ ਐੱਸ ਉੱਪ ਪੁਲਿਸ ਕਪਤਾਨ ਸ਼ਾਹਕੋਟ ਵੱਲੋਂ ਪ੍ਰੈੱਸ ਨੂੰ ਦੱਸਿਆ ਗਿਆ ਕਿ ਪੁਲਸ ਥਾਣਾ ਲੋਹੀਆਂ ਦੇ ਐੱਸ ਐੱਚ ਓ ਸੁਖਜਿੰਦਰ ਸਿੰਘ ਖਹਿਰਾ ਅਤੇ ਪੁਲਿਸ ਪਾਰਟੀ ਵਲੋਂ ਗ਼ਸ਼ਤ ਦੌਰਾਨ ਸੁਨੀਲ ਉੱਰਫ਼ ਜਿਊਣਾ ਪੁੱਤਰ ਬਲਵੀਰ ਮਸੀਹ ਵਾਸੀ ਮੰਢਾਲਾ ਥਾਣਾ ਲੋਹੀਆਂ ਖ਼ਾਸ (ਜਲੰਧਰ), ਸਲੀਮ ਮਸੀਹ ਉੱਰਫ਼ ਬੰਟੀ ਪੁੱਤਰ ਬਲਕਾਰ ਮਸੀਹ ਵਾਸੀ ਮੰਢਾਲਾ ਥਾਣਾ ਲੋਹੀਆਂ ਖ਼ਾਸ (ਜਲੰਧਰ) ਅਤੇ ਸੁਖਮਾਨ ਉੱਰਫ਼ ਸੁੱਖਾ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਕੁਤਬੀ ਵਾਲ ਥਾਣਾ ਲੋਹੀਆਂ ਖ਼ਾਸ (ਜਲੰਧਰ) ਨੂੰ ਕਾਬੂ ਕਰਕੇ ਇਹਨਾਂ ਤਿੰਨਾਂ ਦੇ ਕਬਜ਼ੇ ਚੋਂ 02 ਪਿਸਟਲ .32 ਬੋਰ ਸਮੇਤ ਮੈਗਜ਼ੀਨ ਜਿਸ ਵਿਚ 07 ਰੌਂਦ ਜ਼ਿੰਦਾ ਅਤੇ ਇਕ ਦੇਸੀ ਕੱਟਾ .315 ਬੋਰ ਸਮੇਤ 02 ਰੌਂਦ ਜ਼ਿੰਦਾ ਬ੍ਰਾਮਦ ਕੀਤੇ ਗਏ । ਸਥਾਨਕ ਥਾਣੇ ਵਿਚ ਉੱਕਤ ਤਿੰਨਾਂ ਦੇ ਵਿਰੁੱਧ ਮੁਕੱਦਮਾ ਨੰਬਰ 107 ਜ਼ੇਰ ਧਾਰਾ 25-54-59 ਆਰਮਜ਼ ਐੱਕਟ ਦਰਜ ਕਰਨ ਉਪ੍ਰੰਤ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਬਰੀਕੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਜਿਸ ਨਾਲ ਹੋਰ ਖ਼ੁਲਾਸੇ ਹੋ ਸਕਦੇ ਹਨ ।

Ad Position 22
No active advertisement
ਪਿਛਲੀ ਖ਼ਬਰ ਰਣਜੀਤ ਰੰਧਾਵਾ ਨੇ ਯੂਥ ਵਰਕਰਾਂ ਸਮੇਤ ਪੰਜਾਬ ਪ੍ਰਧਾਨ ਸ਼ੁਭਮ ਸ਼ਰਮਾ ਦਾ ਕੀਤਾ ਜ਼ੋਰਦਾਰ ਸਵਾਗਤ ਅਗਲੀ ਖ਼ਬਰ ਅਟਵਾਲ ਕਾਲੋਨੀ, ਫਿਲੌਰ ਵਿਖੇ ਪ੍ਰਾਪਰਟੀ ਡੀਲਰ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮ ਗ੍ਰਿਫ਼ਤਾਰ
Ad Position 24
No active advertisement