ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਕਾਂਗਰਸ ਨੂੰ ਵੱਡਾ ਝਟਕਾ: ਪਿੰਡ ਮਹੱਦੀਪੁਰ ਅਰਾਈਆਂ ਦੀ ਸਮੂਹ ਪੰਚਾਇਤ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 11-07-2026
ਆਦਮਪੁਰ,10 ਜੁਲਾਈ (ਹਰਪ੍ਰੀਤ ਸਿੰਘ)- ਹਲਕਾ ਆਦਮਪੁਰ ਅਧੀਨ ਪੈਂਦੇ ਪਿੰਡ ਮੱਹਦੀਪੁਰ ਅਰਾਈਆ ’ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਬਹੁਤ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਪਿੰਡ ਦੀ ਸਮੂਹ ਪੰਚਾਇਤ ਤੇ ਮੋਹਤਬਰ ਆਗੂ ਕਾਂਗਰਸ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋ ਗਏ। ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ‘ਆਪ’ ’ਚ ਸ਼ਾਮਿਲ ਹੋਣ ਵਾਲੀ ਸਮੂਹ ਪੰਚਾਇਤ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਵਨ ਕੁਮਾਰ ਟੀਨੂ ਨੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਨੇ ਕਾਂਗਰਸ ਪਾਰਟੀ ‘ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਆਪਣੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਕੇ ਸਿਰਫ਼ ਆਪਣੀ ਸਿਆਸੀ ਰੋਟੀਆਂ ਸੇਕੀਆਂ ਹਨ। ਟੀਨੂ ਨੇ ਆਖਿਆ ਕਿ ਕਾਂਗਰਸ ਦੇ ਰਾਜ ਵਿੱਚ ਪਿੰਡਾਂ ਦਾ ਵਿਕਾਸ ਪੂਰੀ ਤਰ੍ਹਾਂ ਠੱਪ ਰਿਹਾ ਤੇ ਉਨ੍ਹਾਂ ਦੇ ਆਗੂ ਸਿਰਫ਼ ਖੋਖਲੇ ਦਾਅਵੇ ਹੀ ਕਰਦੇ ਰਹੇ। ਕਾਂਗਰਸ ਦੀ ਇਸੇ ਬੇਰੁਖੀ ਤੇ ਅੰਦਰੂਨੀ ਫੁੱਟ ਤੋਂ ਦੁਖੀ ਹੋ ਕੇ ਅੱਜ ਸੂਝਵਾਨ ਲੋਕ ਲਗਾਤਾਰ ਪਾਰਟੀ ਛੱਡ ਰਹੇ ਹਨ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੇ ਇਮਾਨਦਾਰ ਸੋਚ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਪਾਰਟੀ ਨਾਲ ਚਟਾਨ ਵਾਂਗ ਖੜ੍ਹਾ ਹੈ। ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਨੇ ਪੰਚਾਇਤ ਨੂੰ ਪੂਰਾ ਭਰੋਸਾ ਦਿਵਾਇਆ ਕਿ ਪਿੰਡ ਮੱਹਦੀਪੁਰ ਅਰਾਇਆ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਪਾਰਟੀ ਵਿੱਚ ਸ਼ਾਮਿਲ ਹੋਏ ਸਰਪੰਚ ਕੁਲਜੀਤ ਕੌਰ, ਸੁਰਜੀਤ ਕੁਮਾਰ, ਕੁਲਜੀਤ ਕੌਰ, ਰੁਪਿੰਦਰ ਕੌਰ, ਮੰਜੂ ਬਾਲਾ ਸਮੂਹ ਪੰਚ, ਸਵਰਨ ਦਾਸ, ਜਗਦੀਸ਼ ਸਿੰਘ,ਰਾਜਕੁਮਾਰ,ਸੰਤੋਖ ਰਾਮ ਜਗਦੀਸ਼ ਚੰਦਰ,ਚਰਨਜੀਤ ਫੌਜੀ, ਚਮਨ ਲਾਲ, ਮਹਿੰਦਰ ਪਾਲ, ਵਿਜੇ ਕੁਮਾਰ,ਸਤਨਾਮ ਲਾਲ ਚਰਨਜੀਤ ਕੁਮਾਰ, ਨਰਿੰਦਰਪਾਲ, ਬੁੱਧ ਪ੍ਰਕਾਸ਼ ਸਤਨਾਮ ਸਿੰਘ, ਕਮਲਜੀਤ ਸਿੰਘ, ਬਲਜਿੰਦਰ ਕਾਕਾ ਸ਼ਿਵ ਸਿੰਘ ਸਮੇਤ ਲਖਬੀਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਤਾਰਾ, ਗੁਰਪ੍ਰੀਤ ਸਿੰਘ ਕਾਪੀ ਯੂਥ ਪ੍ਰਧਾਨ, ਅਮਰੀਕ ਲਾਲ ਤੇ ਬਲਵੀਰ ਮਹਿਮੀ ਦੋਨੋਂ ਬਲਾਕ ਪ੍ਰਧਾਨ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਸੁਨੀਲ ਜਾਖੜ ਕਰਕੇ ਅਬੋਹਰ ’ਚ ਲੋਕਤੰਤਰ ਦੀ ਹੱਤਿਆ ਹੋਣ ਤੋਂ ਬਚੀ-ਕੇ. ਡੀ. ਭੰਡਾਰੀ ਅਗਲੀ ਖ਼ਬਰ ਨਗਰ ਨਿਗਮ ਦਾ 1 ਹੋਰ ਬੈਂਕ ਖਾਤਾ ਸੀਲ , 2 ਪਹਿਲਾਂ ਸੀਲ ਹੋਣ ਨਾਲ ਵਿਕਾਸ ਕੰਮਾਂ ’ਤੇ ਵੀ ਪੈ ਰਿਹਾ ਅਸਰ
Ad Position 24
No active advertisement