ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪਿੰਡ ਅੱਟਾ ਦੇ ਨੌਜਵਾਨ ਲੜਕੇ ਦੀ ਹਾਦਸੇ ਵਿਚ ਮੌਤ

Ad Position 21
No active advertisement
ਅਜੀਤ ਡੈਸਕ 14-07-2026
ਗੁਰਾਇਆ, 13 ਜੁਲਾਈ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਅੱਟਾ ਵਿਖੇ ਉਸ ਸਮੇਂ ਮਾਹੌਲ ਗ਼ਮਗੀਨ ਹੋ ਗਿਆ ਜਦੋਂ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮਨਦੀਪ ਕੁਮਾਰ 25 ਸਾਲ ਪੁੱਤਰ ਲਾਲ ਚੰਦ ਵਾਸੀ ਪਿੰਡ ਅੱਟਾ ਮੋਟਰਸਾਈਕਲ ’ਤੇ ਪਿੰਡ ਪੱਦੀ ਜਗੀਰ ਤੋਂ ਗੁਰਾਇਆ ਵਲ ਆ ਰਿਹਾ ਸੀ ਕਿ ਮੋਟਰਸਾਈਕਲ ਦਰਖਤ ਵਿਚ ਵੱਜਣ ਨਾਲ ਸਿਰ ਵਿਚ ਗੰਭੀਰ ਸੱਟ ਲੱਗ ਗਈ। ਜ਼ਖਮੀ ਮਨਦੀਪ ਕੁਮਾਰ ਨੂੰ ਪਹਿਲਾਂ ਬੜਾ ਪਿੰਡ ਸਰਕਾਰੀ ਹਸਪਤਾਲ ਅਤੇ ਬਾਅਦ ਵਿਚ ਫਗਵਾੜਾ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਉੱਥੋਂ ਉਸ ਨੂੰ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ਲਿਜਾਇਆ ਗਿਆ। ਪਰ ਜ਼ਖ਼ਮਾਂ ਦੀ ਤਾਬ ਨਾਲ ਸਹਿੰਦੇ ਹੋਏ ਮਨਦੀਪ ਕੁਮਾਰ ਪੀ.ਜੀ.ਆਈ. ਵਿਖੇ ਦਮ ਤੋੜ ਗਿਆ। ਇਸ ਖ਼ਬਰ ਨਾਲ ਪਿੰਡ ਅੱਟਾ ਵਿਖੇ ਸੋਗ ਪਸਰ ਗਿਆ। ਸੰਸਕਾਰ ਬਾਅਦ ਦੁਪਹਿਰ ਪਿੰਡ ਅੱਟਾ ਵਿਖੇ ਕਰ ਦਿੱਤਾ ਗਿਆ। ਮਨਦੀਪ ਕੁਮਾਰ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ ਅਤੇ ਕੁੱਝ ਦਿਨ ਬਾਅਦ ਉਸ ਨੇ ਵਿਦੇਸ਼ ਜਾਣਾ ਸੀ ਕਿ ਇਹ ਭਾਣਾ ਵਰਤ ਗਿਆ।
Ad Position 22
No active advertisement
ਪਿਛਲੀ ਖ਼ਬਰ ਟਰਾਲੇ ਨੇ ਲਈ ਬਜ਼ੁਰਗ ਦੀ ਜਾਨ, ਪਰਿਵਾਰ ਨੇ ਕੀਤਾ ਰਾਜ਼ੀਨਾਮਾ ਅਗਲੀ ਖ਼ਬਰ ਜ਼ਿਲ੍ਹਾ ਦਿਹਾਤੀ ਪੁਲਿਸ ਵਲੋਂ ‘ਆਪ੍ਰੇਸ਼ਨ ਪ੍ਰਹਾਰ 3.0’ ਤਹਿਤ ਜ਼ਿਲ੍ਹੇ ’ਚ ਸਵੇਰੇ ਤੜਕੇ ਅਪਰਧਾਕ ਤੱਤਾਂ ਖ਼ਿਲਾਫ਼ ਵੱਡ...
Ad Position 24
No active advertisement