ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਸਮਾਪਤ

Ad Position 21
No active advertisement
ਅਜੀਤ ਡੈਸਕ 14-07-2026
ਜਲੰਧਰ, 13 ਜੁਲਾਈ (ਜਸਪਾਲ ਸਿੰਘ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਲੰਧਰ ਛਾਉਣੀ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਲੜੀਵਾਰ ਪ੍ਰੋਗਰਾਮਾਂ ਦੀ ਸਮਾਪਤੀ ’ਤੇ ਗੁਰੂਦਵਾਰਾ ਮੌ ਸਾਹਿਬ ਬਿਲਗਾ ਵਿਖ਼ੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਸਕੱਤਰ ਸਤਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਸਵੇਰੇ 9:00 ਵਜੇ ਤੋਂ ਲੈਕੇ 12:30 ਵਜੇ ਤਕ ਚੱਲੇ ਦੀਵਾਨ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਖੰਡ ਕੀਰਤਨ ਦੇ ਦੀਵਾਨ ਸਜਾਏ ਗਏ। ਸੁਸਾਇਟੀ ਦੇ ਮੁਖ ਸੇਵਾਦਾਰ ਬਲਜੀਤ ਸਿੰਘ ਖ਼ਾਲਸਾ ਨੇ ਦੱਸਿਆ ਸੁਸਾਇਟੀ 1972 ਤੋਂ ਸੰਗਤਾਂ ਦੀ ਸੇਵਾ ਵਿਚ ਵਿਚਰ ਰਹੀ ਹੈ ਤੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ। ਅਜ ਦੇ ਪ੍ਰੋਗਰਾਮ ਵਿਚ ਵੀ ਸੰਗਤਾਂ ਵੱਡ ਗਿਣਤੀ ਵਿਚ ਹਾਜ਼ਰ ਹੋਈਆਂ। ਇਸ ਮੌਕੇ ਜਸਪਾਲ ਸਿੰਘ ਢਿੱਲੋਂ, ਅਮਰਜੀਤ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ, ਕੈਪਟਨ ਗੁਰਸ਼ਰਨ ਸਿੰਘ, ਜਸਪ੍ਰੀਤ ਸਿੰਘ ਬੰਕੀ, ਜਤਿੰਦਰ ਸਿੰਘ ਰਾਜੂ, ਕੁਲਦੀਪ ਸਿੰਘ ਵੱਲੋ ਗੁਰਦਵਾਰਾ ਮੋ ਸਾਹਿਬ ਦੇ ਮੈਨਜਰ ਸਾਹਿਬ ਸੁੱਖਵਿੰਦਰ ਸਿੰਘ , ਹੈੱਡ ਗ੍ਰੰਥੀ ਸਵਰਨ ਸਿੰਘ, ਗੁਰਨਾਮ ਸਿੰਘ ਆਦਿ ਨੂੰ ਸਿਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਵੱਲੋਂ ਬਲਜੀਤ ਸਿੰਘ ਖਾਲਸਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਪਤੀ ਉਪਰੰਤ ਚਾਹ, ਅਤੇ ਗੁਰੂ ਕੇ ਲੰਗਰ ਅਤੁੱਟ ਵਾਰਤਾਏ ਗਏ। ਬਲਜੀਤ ਸਿੰਘ ਖਾਲਸਾ ਨੇ ਸਹਿਯੋਗ ਲਈ ਸੰਗਤਾਂ ਅਤੇ ਗੁਰਦੁਆਰਾ ਮੌ ਸਾਹਿਬ ਦੇ ਸਟਾਫ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨਿਗਮ ਯੂਨੀਅਨ ਵਲੋਂ 143 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ਦਾ ਵਿਰੋਧ ਮੇਅਰ ਨੂੰ ਮੰਗ ਪੱਤਰ ਦੇ ਕੇ ਪ੍ਰਾਜੈਕਟ ਰੱਦ ਕਰ... ਅਗਲੀ ਖ਼ਬਰ ‘ਆਪ’ ਆਗੂ ਨਿਤਿਨ ਕੋਹਲੀ ਸਾਥੀਆਂ ਸਮੇਤ ਖਾਟੂ ਸ਼ਿਆਮ ਤੇ ਸਾਲਾਸਰ ਧਾਮ ਹੋਏ ਨਤਮਸਤਕ
Ad Position 24
No active advertisement