ਜਲੰਧਰ, 13 ਜੁਲਾਈ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਵੱਲੋਂ ਅਕਾਦਮਿਕ ਸੈਸ਼ਨ 2026-2027 ਦੇ ਪਹਿਲੇ ਦਿਨ, ਕਾਲਜ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਓਰੀਐਨਟੇਸ਼ਨ ਪ੍ਰੋਗਰਾਮ ਉਲੀਕਿਆ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਵਿਖੇ ਚੱਲ ਰਹੇ ਲਗਭਗ 20 ਵੱਖ ਵੱਖ ਕੋਰਸਾਂ/ਵਿਭਾਗਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਸ਼ਾਮਿਲ ਹੋਏ । ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਸਾਰੇ ਨਵੇਂ ਵਿਦਿਆਰਥੀਆਂ ਨੂੰ “ਜੀ ਆਇਆਂ” ਆਖਦਿਆਂ ਕਿਹਾ ਕਿ ਜਿਸ ਮਹਾਨ ਸੰਸਥਾ ਦਾ ਤੁਸੀਂ ਹਿੱਸਾ ਬਣੇ ਹੋ, ਇਹ ਉਹ ਸੰਸਥਾ ਹੈ ਜਿਸ ਨੇ ਦੇਸ਼ ਨੂੰ ਬਹੁਤ ਨਾਮਵਰ ਹਸਤੀਆਂ ਪੈਦਾ ਕਰਕੇ ਦਿੱਤੀਆਂ ਹਨ ਤੇ ਇਸੇ ਕਰਕੇ ਪੂਰੀ ਦੁਨੀਆ ਵਿੱਚ ਇਸ ਸੰਸਥਾ ਦਾ ਨਾਮ ਹੈ। ਉਹਨਾਂ ਵਿਦਿਆਰਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਸੁਪਨੇ ਲੈ ਕੇ ਤੁਸੀਂ ਇਸ ਸੰਸਥਾ ਵਿੱਚ ਆਏ ਹੋ ਉਹ ਜ਼ਰੂਰ ਪੂਰੇ ਹੋਣਗੇ। ਵਿਦਿਆਰਥੀਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਸ ਕੋਰਸ ਵਿੱਚ ਉਹਨਾਂ ਨੇ ਦਾਖ਼ਲਾ ਲਿਆ ਹੈ, ਉਸ ਦੀ ਉਹਨਾਂ ਦੇ ਭਵਿੱਖ ਵਿੱਚ ਕੀ ਅਹਿਮੀਅਤ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਡਾ. ਬਲਰਾਜ ਕੌਰ, ਡਾ ਐਸ. ਐਸ. ਬੈਂਸ, ਡਾ. ਹਰਜਿੰਦਰ ਸਿੰਘ, ਡਾ. ਪੂਜਾ ਰਾਣਾ ਅਤੇ ਡਾ. ਅਨੂ ਮੂਨ, ਡਾ. ਅਰੁਣ ਦੇਵ ਸ਼ਰਮਾ, ਡਾ. ਗੀਤਾਂਜਲੀ ਮੋਡਗਿੱਲ, ਡਾ. ਨਰਵੀਰ ਸਿੰਘ ਡਾ. ਉਪਮਾ ਅਰੋੜਾ ਅਤੇ ਡਾ. ਸਰਬਜੀਤ ਸਿੰਘ, ਰਾਜੂ ਸ਼ਰਮਾ ਅਤੇ ਡਾ. ਜਸਵੰਤ ਕੌਰ, ਡਾ. ਸੰਜੀਵ ਆਨੰਦ, ਪ੍ਰੋ. ਅਮਿਤਾ ਛੀਨਾ, ਡਾ. ਹਰਜੀਤ ਸਿੰਘ (ਮੁਖੀ, ਗਣਿਤ ਵਿਭਾਗ) ਨੇ ਸਮੂਹ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਰੋਜ਼ਾਨਾ ਕਲਾਸਾਂ ‘ਚ ਆ ਕੇ ਪੂਰੀ ਲਗਨ ਨਾਲ ਪੜ੍ਹਾਈ ਕਰਨ ਲਈ ਵਚਨਬੱਧ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਵਿਭਾਗਾਂ ਦੇ ਮੁਖੀ ਤੇ ਅਧਿਆਪਕ ਹਾਜ਼ਰ ਸਨ ।