02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਨਵ-ਨਿਯੁਕਤ ਚੇਅਰਮੈਨ ਸਮਾਜ ਦੀ ਭਲਾਈ ਲਈ ਅਹਿਮ ਭੂਮਿਕਾ ਨਿਭਾਉਣਗੇ-ਕੋਹਲੀ

Ad Position 21
No active advertisement
ਅਜੀਤ ਡੈਸਕ 18-07-2026
ਜਲੰਧਰ, 17 ਜੁਲਾਈ (ਜਤਿੰਦਰ ਪੰਮੀ)–ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਪਾਰਟੀ ਦੇ ਉਨ੍ਹਾਂ ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵੈਲਫੇਅਰ ਬੋਰਡਾਂ ਵਿੱਚ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸਾਰੇ ਨਿਯੁਕਤ ਚੈਅਰਮੈਨ ਆਪੋ-ਆਪਣੇ ਸਮਾਜ ਦੀ ਭਲਾਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨਗੇ। ਸੈਂਟਰਲ ਹਲਕੇ ਨਾਲ ਸਬੰਧਤ ਰਾਜ ਕਰਨ ਸਿੰਘ ਨੂੰ ਰਾਮਗੜ੍ਹੀਆ ਵੈਲਫੇਅਰ ਬੋਰਡ, ਹਰਪਾਲ ਸਿੰਘ ਨੂੰ ਸੈਣੀ ਵੈਲਫੇਅਰ ਬੋਰਡ, ਰਾਜਨ ਗੁਪਤਾ ਨੂੰ ਅਗਰਵਾਲ ਵੈਲਫੇਅਰ ਬੋਰਡ, ਸੰਦੀਪ ਕੁਮਾਰ ਨੂੰ ਕਨੌਜੀਆ ਵੈਲਫੇਅਰ ਬੋਰਡ, ਨਰੇਸ਼ ਸ਼ਰਮਾ ਨੂੰ ਬ੍ਰਾਹਮਣ ਵੈਲਫੇਅਰ ਬੋਰਡ, ਪ੍ਰਵੀਨ ਕੁਮਾਰ ਨੂੰ ਦਲਿਤ ਵਿਕਾਸ ਬੋਰਡ, ਧਰਮਿੰਦਰ ਸਿੰਘ ਨੂੰ ਪ੍ਰਜਾਪਤ ਸਮਾਜ ਵੈਲਫੇਅਰ ਬੋਰਡ, ਤੇਜਿੰਦਰ ਸਿੰਘ ਨੂੰ ਰਾਜਪੂਤ ਕਲਿਆਣ ਬੋਰਡ, ਨਿਜ਼ਾਮੁਦੀਨ ਨੂੰ ਪੰਜਾਬ ਸਟੇਟ ਮੁਸਲਿਮ ਡਿਵੈਲਪਮੈਂਟ ਬੋਰਡ, ਕ੍ਰਿਸ਼ਨ ਨੰਦ ਸ਼ਾਸਤਰੀ ਨੂੰ ਬੈਰਾਗੀ ਵੈਲਫੇਅਰ ਬੋਰਡ, ਸਤਨਾਮ ਕੰਬੋਜ ਨੂੰ ਕੰਬੋਜ ਵੈਲਫੇਅਰ ਬੋਰਡ, ਰਾਜਨ ਮਸੀਹ ਨੂੰ ਮਸੀਹ ਵੈਲਫੇਅਰ ਬੋਰਡ, ਦੀਪਕ ਕੁਮਾਰ ਨੂੰ ਵਿਮੁਕਤ ਜਾਤੀ ਵੈਲਫੇਅਰ ਬੋਰਡ, ਵਰਿਆਮ ਚੰਦ ਨੂੰ ਬਾਜ਼ੀਗਰ ਅਤੇ ਟਪਰੀਵਾਸ ਵੈਲਫੇਅਰ ਬੋਰਡ, ਨਿਖਿਲ ਅਰੋੜਾ ਨੂੰ ਖੱਤਰੀ ਅਰੋੜਾ ਵੈਲਫੇਅਰ ਬੋਰਡ, ਗਗਨਦੀਪ ਸਿੰਘ ਚੌਹਾਨ ਨੂੰ ਸਵਰਨਕਾਰ ਵੈਲਫੇਅਰ ਬੋਰਡ, ਲਗਨਦੀਪ ਸਿੰਘ ਨੂੰ ਰਾਏ ਸਿੱਖ ਵੈਲਫੇਅਰ ਬੋਰਡ, ਰਵੀ ਕੁਮਾਰ ਨੂੰ ਸੈਣ ਸਮਾਜ ਵੈੱਲਫੇਅਰ ਬੋਰਡ ਤੇ ਤ੍ਰਿਲੋਕ ਸਿੰਘ ਸਰਾਂ ਨੂੰ ਸਪੋਰਟਸ ਵੈਲਫੇਅਰ ਬੋਰਡ ਚੇਅਮੈਨ ਨਿਯੁਕਤ ਕੀਤਾ ਗਿਆ ਹੈ। ਨਿਤਿਨ ਕੋਹਲੀ ਨੇ ਕਿਹਾ ਕਿ ਪਾਰਟੀ ਹਮੇਸ਼ਾ ਆਪਣੇ ਮਿਹਨਤੀ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਵਾਲੰਟੀਅਰਾਂ ਦਾ ਸਨਮਾਨ ਕਰਦੀ ਹੈ। ਇਹ ਨਿਯੁਕਤੀਆਂ ਇਸੇ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਕਦਮ ਹਨ।
Ad Position 22
No active advertisement
ਪਿਛਲੀ ਖ਼ਬਰ ਚੋਰੀ ਦੀ ਐਕਟਿਵਾ ਵੇਚਣ ਜਾ ਰਹੇ ਦੋ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਨਗਰ ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਦੀ ਮੀਟਿੰਗ ਹੋਈ
Ad Position 24
No active advertisement