05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਸ਼ੋਕ ਸਰੀਨ ਹਿੱਕੀ ਨੂੰ ਜਲੰਧਰ ਭਾਜਪਾ ਸ਼ਹਿਰੀ ਦੀ ‘ਕਮਾਨ’ ਪ੍ਰਧਾਨ ਬਣਨ ’ਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ, ਲੱਡੂ ਵੰਡੇ

Ad Position 21
No active advertisement
ਅਜੀਤ ਡੈਸਕ 19-07-2026
ਜਲੰਧਰ, 18 ਜੁਲਾਈ (ਸ਼ਿਵ)- ਭਾਰਤੀ ਜਨਤਾ ਪਾਰਟੀ ਹਾਈਕਮਾਨ ਨੇ ਜਲੰਧਰ ਸ਼ਹਿਰੀ ਦੇ ਨੌਜਵਾਨ ਆਗੂ ਅਸ਼ੋਕ ਸਰੀਨ ਹਿੱਕੀ ਦੀਆਂ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨਾਂ ਨੂੰ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਉਨਾਂ ਨੂੰ ਜਲੰਧਰ ਸ਼ਹਿਰੀ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਉਨਾਂ ਦੇ ਪ੍ਰਧਾਨ ਬਣਨ ਦੇ ਐਲਾਨ ਹੋਣ ਤੋਂ ਬਾਅਦ ਉਨਾਂ ਨੂੰ ਕਈ ਆਗੂਆਂ ਨੇ ਵਧਾਈਆਂ ਦਿੱਤੀਆਂ। ਸੈਂਟਰਲ ਟਾਊਨ ਵਿਚ ਉਨਾਂ ਦੇ ਨਿਵਾਸ ਸਥਾਨ ’ਤੇ ਆਗੂਆਂ ਨੇ ਇਕੱਠੇ ਹੋ ਕੇ ਭੰਗੜੇ ਪਾਏ ਤੇ ਇਸ ਮੌਕੇ ਲੱਡੂ ਵੰਡੇ ਗਏ। ਸ੍ਰੀ ਸਰੀਨ ਨੂੰ ਸੁਸ਼ੀਲ ਸ਼ਰਮਾ ਦੀ ਥਾਂ ’ਤੇ ਪ੍ਰਧਾਨ ਬਣਾਇਆ ਗਿਆ ਹੈ ਜਿਨਾਂ ਨੇ ਲਗਾਤਾਰ 6 ਸਾਲ ਤੱਕ ਭਾਰਤੀ ਜਨਤਾ ਪਾਰਟੀ ਨੂੰ ਸੇਵਾਵਾਂ ਦਿੱਤੀਆਂ ਹਨ ਤੇ ਪਾਰਟੀ ਦਾ ਆਧਾਰ ਮਜ਼ਬੂਤ ਬਣਾਉਣ ਲਈ ਲੰਬੇ ਸਮੇਂ ਤੋਂ ਮਿਹਨਤ ਵੀ ਕੀਤੀ ਸੀ। ਅਸ਼ੋਕ ਸਰੀਨ ਹਿੱਕੀ ਨੂੰ ਚਾਹੇ ਹਾਈਕਮਾਨ ਨੇ ਹੁਣ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪਰ ਸਰੀਨ ਦੇ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਆਰ. ਐੱਸ. ਐੱਸ. ਦੇ ਸੀਨੀਅਰ ਆਗੂਆਂ ਦਾ ਵੀ ਸਮਰਥਨ ਹਾਸਲ ਸੀ ਜਿਸ ਕਰਕੇ ਉਨਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਮਿਲੀ ਹੈ। ਅਸ਼ੋਕ ਸਰੀਨ ਸ਼ਹਿਰੀ ਯੂਨਿਟ ਵਿਚ ਜਨਰਲ ਸਕੱਤਰ ਦੇ ਅਹੁਦੇ ’ਤੇ ਸੇਵਾਵਾਂ ਦੇ ਰਹੇ ਸਨ। ਇਸ ਤੋਂ ਪਹਿਲਾਂ ਅਸ਼ੋਕ ਸਰੀਨ ਹਿੱਕੀ ਭਾਰਤੀ ਜਨਤਾ ਯੁਵਾ ਮੋਰਚਾ ਵਿਚ ਵੀ ਲੰਬੇ ਸਮੇਂ ਤੋਂ ਸੇਵਾਵਾਂ ਦਿੰਦੇ ਰਹੇ ਹਨ। ਅਸ਼ੋਕ ਸਰੀਨ ਸ਼ੁਰੂ ਤੋਂ ਹੀ ਕਾਫੀ ਧੱਕੜ ਆਗੂਆਂ ਵਿਚੋਂ ਗਿਣੇ ਜਾਂਦੇ ਹਨ ਜਿਨਾਂ ਨੇ ਨਾ ਸਿਰਫ਼ ਸ਼ਹਿਰ ਵਿਚ ਸਮਾਰਟ ਸਿਟੀ ਪ੍ਰਾਜੈਕਟਾਂ ਦੀਆਂ ਬੇਨਿਯਮੀਆਂ ਦੇ ਮਾਮਲਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਸੀ ਸਗੋਂ ਉਨਾਂ ਨੇ ਨਸ਼ਿਆਂ, ਨਾਜਾਇਜ ਸ਼ਰਾਬ ਤੇ ਹੋਰ ਵੀ ਸਮਾਜਿਕ ਬੁਰਾਈਆਂ ਖ਼ਿਲਾਫ਼ ਲਗਾਤਾਰ ਆਵਾਜ਼ ਉਠਾਉਂਦੇ ਰਹੇ ਹਨ।ਪਾਰਟੀ ਹਾਈਕਮਾਨ ਨੇ ਉਨਾਂ ਨੂੰ ਜਿੱਥੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਉੱਥੇ ਉਨਾਂ ਦੀ ਅਗਵਾਈ ਵਿਚ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣੀਆਂ ਹਨ ਜਿਸ ਦੀ ਵਿਉਂਤਬੰਦੀ ਲਈ ਪਾਰਟੀ ਵਿਚ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਨੀ ਪਵੇਗੀ। ਅਸ਼ੋਕ ਸਰੀਨ ਨੂੰ ਉਂਜ ਸਾਰੇ ਆਗੂਆਂ ਦਾ ਸਮਰਥਨ ਪ੍ਰਾਪਤ ਹੈ। ਉਨਾਂ ਦੇ ਪ੍ਰਧਾਨ ਬਣਨ ’ਤੇ ਰਾਕੇਸ਼ ਰਾਠੌਰ, ਸ਼ੀਤਲ ਅੰਗੁਰਾਲ ਸਮੇਤ ਹੋਰ ਆਗੂਆਂ ਨੇ ਉਨਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਅਸ਼ੋਕ ਸਰੀਨ ਨੇ ਹਮੇਸ਼ਾ ਹੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ ਤੇ ਉਨਾਂ ਨੂੰ ਆਸ ਹੈ ਕਿ ਉਨਾਂ ਦੀ ਅਗਵਾਈ ਵਿਚ ਪਾਰਟੀ ਅਗਲੇ ਸਾਲ ਵਿਧਾਨ ਸਭਾ ਚੋਣਾਂ ਵਿਚ ਸ਼ਹਿਰ ਦੀਆਂ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਮਨਮੀਤ ਸਿੰਘ ਵਿਕੀ ਜਲੰਧਰ ਭਾਜਪਾ ਦਿਹਾਤੀ ਉੱਤਰੀ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਡਾ. ਸਾਧੂ ਸਿੰਘ ਹਮਦਰਦ ਜੀ ਦੀ ਯਾਦ ਵਿਚ ਭਗਵਾਨ ਵਾਲੀਮਿਕ ਆਸ਼ਰਮ ਟਰੱਸਟ ਸ਼ਕਤੀ ਨਗਰ ’ਚ ਲਾਇਆ ਖ਼ੂਨਦਾਨ ਕੈਂਪ
Ad Position 24
No active advertisement