05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮਨਮੀਤ ਸਿੰਘ ਵਿਕੀ ਜਲੰਧਰ ਭਾਜਪਾ ਦਿਹਾਤੀ ਉੱਤਰੀ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 19-07-2026
ਜਲੰਧਰ, 18 ਜੁਲਾਈ (ਸ਼ਿਵ)- ਭਾਜਪਾ ਹਾਈਕਮਾਨ ਵਲੋਂ ਅੱਜ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਕਈ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ ਤਾਂ ਉਸ ਵਿਚ ਜਲੰਧਰ ਸ਼ਹਿਰੀ, ਦਿਹਾਤੀ ਦੱਖਣੀ ਦੇ ਜਗਬੀਰ ਸਿੰਘ ਬਰਾੜ ਤੇ ਉੱਤਰੀ ਦੇ ਭਾਜਪਾ ਦੇ ਪ੍ਰਧਾਨ ਮਨਮੀਤ ਸਿੰਘ ਵਿਕੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਨਮੀਤ ਸਿੰਘ ਵਿਕੀ ਇਸ ਵੇਲੇ ਜਲੰਧਰ ਦਿਹਾਤੀ ਦੇ ਜਨਰਲ ਸਕੱਤਰ ਵਜੋਂ ਪਾਰਟੀ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਜਦਕਿ ਇਸ ਤੋਂ ਪਹਿਲਾਂ ਉਹ ਮੀਤ ਪ੍ਰਧਾਨ ਦੀਆਂ ਸੇਵਾਵਾਂ ਵੀ ਦੇ ਚੁੱਕੇ ਹਨ। ਪ੍ਰਧਾਨ ਬਣਨ ਤੋਂ ਬਾਅਦ ਮਨਮੀਤ ਸਿੰਘ ਵਿਕੀ ਨੇ ਕਿਹਾ ਕਿ ਉਹ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ। ਉਸ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਨਗੇ ਤੇ ਅਗਲੇ ਸਾਲ ਪਾਰਟੀ ਦੇ ਉਮੀਦਵਾਰਾਂ ਨੂੰ ਬਹੁਮਤ ਨਾਲ ਜਿਤਾ ਕੇ ਵਰਕਰਾਂ, ਲੋਕਾਂ ਦੇ ਸਹਿਯੋਗ ਨਾਲ ਭਾਜਪਾ ਦੀ ਸਰਕਾਰ ਬਣਾਉਣ ਦੀ ਕੋਈ ਕਸਰ ਨਹੀਂ ਰਹਿਣ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਉਦਘਾਟਨ ਤੋਂ ਅਗਲੇ ਹੀ ਦਿਨ ਛਾਉਣੀ ਰੇਲਵੇ ਸਟੇਸ਼ਨ ’ਤੇ ਬੰਦ ਹੋਏ ਕਈ ਐਕਸੀਲੇਟਰ-ਪੌੜੀਆਂ ਚੜ੍ਹਣ ਕਾਰਨ ਪ੍ਰੇਸ਼ਾਨ ਹੋਏ ਬਜ਼ੁਰ... ਅਗਲੀ ਖ਼ਬਰ ਅਸ਼ੋਕ ਸਰੀਨ ਹਿੱਕੀ ਨੂੰ ਜਲੰਧਰ ਭਾਜਪਾ ਸ਼ਹਿਰੀ ਦੀ ‘ਕਮਾਨ’ ਪ੍ਰਧਾਨ ਬਣਨ ’ਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ, ਲੱਡੂ ਵੰਡੇ...
Ad Position 24
No active advertisement