06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਬੀ ਤੋਂ ਏ ਕੈਟਾਗਰੀ ਵਿਚ ਸ਼ਾਮਿਲ ਕਈ ਕਾਲੋਨੀਆਂ ਦੇ ਜਾਇਦਾਦ ਕਰ ਦੇ ਵਧੇ ਰੇਟ

Ad Position 21
No active advertisement
ਅਜੀਤ ਡੈਸਕ 21-07-2026
ਜਲੰਧਰ, 20 ਜੁਲਾਈ (ਸ਼ਿਵ)- ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਦੀ ਵਸੂਲੀ ਇਸ ਸਾਲ ਫਿਰ ਵਧਣ ਜਾ ਰਹੀ ਹੈ ਪਰ ਦੂਜੇ ਪਾਸੇ ਲੋਕਾਂ ’ਤੇ ਜਾਇਦਾਦ ਕਰ ਦਾ ਰੇਟ ਵਧਣ ਦਾ ਭਾਰ ਇਸ ਕਰਕੇ ਪੈ ਗਿਆ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਨੇ 100 ਦੇ ਕਰੀਬ ਕਾਲੋਨੀਆਂ ਜਿਹੜੀਆਂ ਕਿ ਪਹਿਲਾਂ ਬੀ ਕੈਟਾਗਰੀ (ਵਰਗ) ਵਿਚ ਸੀ, ਉਨਾਂ ਨੂੰ ਏ ਕੈਟਾਗਰੀ ਵਿਚ ਸ਼ਾਮਿਲ ਕਰ ਲਿਆ ਤੇ ਏ ਕੈਟਾਗਰੀ ਵਿਚ ਸ਼ਾਮਿਲ ਹੋਣ ਨਾਲ ਰਹਿਣ ਵਾਲੇ ਲੋਕਾਂ ਨੂੰ 30 ਤੋਂ 40 ਫੀਸਦੀ ਦੇ ਕਰੀਬ ਜ਼ਿਆਦਾ ਜਾਇਦਾਦ ਕਰ ਜਮਾਂ ਕਰਵਾਉਣਾ ਪੈ ਰਿਹਾ ਹੈ। ਨਗਰ ਨਿਗਮ ਵਲੋਂ ਜਿਨਾਂ ਬੀ ਕੈਟਾਗਰੀ ਦੀਆਂ ਕਾਲੋਨੀਆਂ ਨੂੰ ਏ ਕੈਟਾਗਰੀ ਵਿਚ ਸ਼ਾਮਿਲ ਕੀਤਾ ਹੈ। ਉਸ ਵਿਚ ਰਹਿੰਦੇ ਲੋਕਾਂ ਨੂੰ ਆਪ ਵੀ ਇਸ ਵੇਲੇ ਜਾਣਕਾਰੀ ਮਿਲੀ ਹੈ ਜਦੋਂ ਕਿ ਉਹ ਆਪਣਾ ਬਣਦਾ ਜਾਇਦਾਦ ਕਰ ਜਮਾਂ ਕਰਵਾਉਣ ਗਏ ਸਨ। ਜਿਹੜੇ ਇਲਾਕੇ ਏ ਵਰਗ ਵਿਚ ਸ਼ਾਮਿਲ ਕੀਤੇ ਗਏ ਹਨ ਤੇ ਉਨਾਂ ਦੇ ਜਾਇਦਾਦ ਕਰ ਵਿਚ ਵਾਧਾ ਹੋ ਗਿਆ ਹੈ। ਉਨ੍ਹਾਂ ਵਿਚ ਰਾਮਾ ਮੰਡੀ ਦਾ ਸਾਰਾ ਇਲਾਕਾ ਏ ਕੈਟਾਗਰੀ ਵਿਚ ਆ ਗਿਆ ਹੈ। ਇਸੇ ਤਰਾਂ ਨਾਲ ਮਿੱਠਾਪੁਰ ਦੇ ਆਸਪਾਸ ਦੋ ਦਰਜਨ ਤੋਂ ਜ਼ਿਆਦਾ ਕਾਲੋਨੀਆਂ, ਅਵਤਾਰ ਨਗਰ, ਸ਼ਹਿਨਾਈ ਪੈਲੇਸ, ਲੰਬਾ ਪਿੰਡ ਅਤੇ ਵਡਾਲਾ ਚੌਕ ਦੇ ਲਾਗੇ ਵੀ ਕਈ ਕਾਲੋਨੀਆਂ ਏ ਕੈਟਾਗਰੀ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਏ ਕੈਟਾਗਰੀ ਵਿਚ ਘਰੇਲੂ ਕਰ ਰੇਟ ਰੁਪਏ ਗਜ ਹੈ। ਬੀ ਕੈਟਾਗਰੀ ਵਿਚ 3 ਰੁਪਏ ਤੇ ਸੀ ਵਰਗ ਵਿਚ ਰੇਟ 2 ਰੁਪਏ ਗਜ ਹੈ। ਵਪਾਰਕ ਇਮਾਰਤਾਂ ਦਾ ਰੇਟ 5 ਰੁਪਏ, 4 ਰੁਪਏ ਤੇ 3 ਰੁਪਏ ਫੁਟ ਹੈ। ਤੇ 1000 ਫੁਟ ਤੋਂ ਜ਼ਿਆਦਾ ਵੱਡੀ ਵਪਾਰਕ ਇਮਾਰਤ ਦੇ ਉੱਪਰ ਜਾਇਦਾਦ ਕਰ ਵਧ ਜਾਂਦਾ ਹੈ। ਨਿਗਮ ਸੂਤਰਾਂ ਮੁਤਾਬਕ ਪਹਿਲਾਂ ਜਿਹੜੇ ਪਿੰਡ ਸਨ, ਉਹ ਵੀ ਕਾਫੀ ਵਿਕਸਿਤ ਹੋ ਗਏ ਹਨ ਜਿਸ ਕਰਕੇ ਹੁਣ ਉਨਾਂ ਦੀ ਕੈਟਾਗਰੀ ਵੀ ਬਦਲ ਗਈ ਹੈ। ਨਗਰ ਨਿਗਮ ਵਲੋਂ ਜਿਹੜੀ ਕਾਲੋਨੀਆਂ ਨੂੰ ਬੀ ਵਰਗ ਤੋਂ ਏ ਵਰਗ ਵਿਚ ਸ਼ਾਮਿਲ ਕੀਤਾ ਹੈ। ਉਸ ਨਾਲ ਹੀ ਜਾਇਦਾਦ ਕਰ ਵਿਚ 35 ਤੋਂ 40 ਫੀਸਦੀ ਕਰ ਵਧ ਗਿਆ ਹੈ। ਲਲਿਤ ਕੁਮਾਰ ਨਿਵਾਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਨੂੰ ਇਸ ਦੀ ਪਹਿਲਾਂ ਜਾਣਕਾਰੀ ਨਹੀਂ ਸੀ। ਪਿਛਲੀ ਬਾਰ ਉਨਾਂ ਨੇ ਘੱਟ ਕਰ ਜਮਾਂ ਕਰਵਾਇਆ ਸੀ ਪਰ ਇਸ ਬਾਰ ਜ਼ਿਆਦਾ ਕਰ ਜਮਾਂ ਕਰਵਾਉਣਾ ਪਿਆ ਤਾਂ ਪੁੱਛਣ ’ਤੇ ਪਤਾ ਲੱਗਿਆ ਕਿ ਕਾਲੋਨੀਆਂ ਦੀਆਂ ਕੈਟਾਗਰੀਆਂ ਬਦਲ ਦਿੱਤੀਆਂ ਗਈਆਂ ਹਨ ਜਿਸ ਕਰਕੇ ਕਈ ਕਾਲੋਨੀਆਂ ਵਿਚ ਜਾਇਦਾਦ ਕਰ ਵਧ ਗਿਆ ਹੈ। ਜਾਇਦਾਦ ਕਰ ਦੀ ਅਦਾਇਗੀ ਕਰਨ ਲਈ 10 ਪ੍ਰਤੀਸ਼ਤ ਦੀ ਛੋਟ 30 ਸਤੰਬਰ ਤੱਕ ਲਾਗੂ ਹੁੰਦੀ ਹੈ। ਕਰ ਭੁਗਤਾਨ ਆਮ ਤੌਰ ’ਤੇ ਜੁਲਾਈ ਤੋਂ ਸਤੰਬਰ ਤੱਕ ਜ਼ਿਆਦਾ ਹੁੰਦੇ ਹਨ। ਹੁਣ ਜਦੋਂ ਲੋਕ ਆਪਣੇ ਟੈਕਸ ਅਦਾ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਆਪਣੇ ਜਾਇਦਾਦ ਕਰ ਵਿਚ 30 ਤੋਂ 40 ਪ੍ਰਤੀਸ਼ਤ ਤੱਕ ਦਾ ਮਹੱਤਵਪੂਰਨ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਕ ਜਾਣਕਾਰੀ ਮੁਤਾਬਕ ਕੈਟਾਗਰੀਆਂ ਬਦਲਣ ਨਾਲ ਤੋਂ ਬਾਅਦ ਜਿੱਥੇ ਨਿਗਮ ਨੂੰ ਕਰੋੜਾਂ ਰੁਪਏ ਦਾ ਜ਼ਿਆਦਾ ਵਸੂਲੀ ਆਏਗੀ ਤੇ ਉੱਥੇ ਲੋਕਾਂ ’ਤੇ ਵੀ ਇਸ ਦਾ ਭਾਰ ਪਿਆ ਹੈ। ਜਦੋਂ ਸਾਲ 2013-14 ਵਿਚ ਜਾਇਦਾਦ ਕਰ ਲਾਗੂ ਕੀਤਾ ਗਿਆ ਸੀ ਤਾਂ ਉਸ ਵੇਲੇ ਇਹ ਕਲੈਕਟਰ ਰੇਟ ਮੁਤਾਬਕ ਵਸੂਲ ਕੀਤਾ ਜਾਂਦਾ ਸੀ ਤਾਂ ਉਸ ਵੇਲੇ ਇਸ ਦੀ ਦਰ ਕਾਫੀ ਘੱਟ ਸੀ। ਜਿਨਾਂ ਬੀ ਕੈਟਾਗਰੀ ਵਾਲੇ ਇਲਾਕਿਆਂ ਨੂੰ ਏ ਕੈਟਾਗਰੀ ਵਿਚ ਸ਼ਾਮਿਲ ਕੀਤਾ ਹੈ, ਉਨਾਂ ਲੋਕਾਂ ਦਾ ਜਾਇਦਾਦ ਕਰ ਜ਼ਿਆਦਾ ਵਧ ਗਿਆ ਹੈ ਤੇ ਉਨਾਂ ਵਿਚ ਵੀ ਰੋਸ ਹੈ ਕਿ ਬਿਨਾਂ ਦੱਸੇ ਇਸ ਨੂੰ ਲਾਗੂ ਕੀਤਾ ਗਿਆ ਹੈ। ਉਂਜ ਹਰ ਸਾਲ ਜਾਇਦਾਦ ਕਰ ਦੇ ਰੇਟਾਂ ਵਿਚ 5 ਫੀਸਦੀ ਦਾ ਵਾਧਾ ਕੀਤਾ ਜਾਂਦਾ ਹੈ ਪਰ ਇਹ ਫ਼ੈਸਲਾ ਕਮਿਸ਼ਨਰ ਪੱਧਰ ’ਤੇ ਹੀ ਲਾਗੂ ਕੀਤਾ ਗਿਆ ਹੈ। ਇਸ ਵਾਧੇ ਨਾਲ ਪ੍ਰਾਪਰਟੀ ਟੈਕਸ ਵਿਭਾਗ ਦੀ ਆਮਦਨ ਵਿਚ ਵੀ ਇਸ ਬਾਰ ਭਾਰੀ ਵਾਧਾ ਹੋਣ ਜਾ ਰਿਹਾ ਹੈ। ਪਿਛਲੇ ਸਾਲ ਵਿਭਾਗ ਨੇ 50 ਕਰੋੜ ਦੇ ਨੇੜੇ ਵਸੂਲੀ ਕੀਤੀ ਸੀ ਪਰ ਹੁਣ ਜਦੋਂ ਕਿ ਪਲੇਟਾਂ ਲੱਗਣ ਦਾ ਕੰਮ ਪੂਰਾ ਹੋ ਗਿਆ ਹੈ ਤੇ ਕਈ ਕਾਲੋਨੀਆਂ ਵਿਚ ਰੇਟ ਵਧ ਗਏ ਹਨ ਤੇ ਵਿਭਾਗ ਦੀ ਆਮਦਨ ਹੋਰ ਵੀ ਵਧਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ। ਕਈ ਲੋਕਾਂ ਨੇ ਤਾਂ ਇਸ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਫ਼ੈਸਲਾ ਵਾਪਸ ਲੈਣ ਦੀ ਮੰਗ
ਕਾਂਗਰਸ ਆਗੂ ਰਵੀਸ਼ ਰਾਜ ਸ਼ਰਮਾ ਨੇ ਪ੍ਰਾਪਰਟੀ ਟੈਕਸ ਸ਼੍ਰੇਣੀ ਬਦਲਣ ਨਾਲ ਹਜ਼ਾਰਾਂ ਲੋਕਾਂ ਨੂੰ ਹੋਏ ਨੁਕਸਾਨ ਦੀ ਸਖ਼ਤ ਨਿੰਦਾ ਕੀਤੀ। ਉਨਾਂ ਕਿਹਾ ਕਿ ਨਿਗਮ ਵਲੋਂ ਜਿਹੜੀ ਕੈਟਾਗਰੀਆਂ ਬਦਲੀਆਂ ਗਈਆਂ ਹਨ। ਉਨਾਂ ਕਈ ਕਾਲੋਨੀਆਂ ਵਿਚ ਤਾਂ ਅਜੇ ਤੱਕ ਵਿਕਾਸ ਦੇ ਕੰਮ ਵੀ ਪੂਰੇ ਨਹੀਂ ਕਰਵਾਏ ਗਏ ਹਨ। ਉਨਾਂ ਨੇ ਇਹ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ’ਤੇ ਹੋਰ ਭਾਰ ਨਾ ਪੈ ਸਕੇ।
Ad Position 22
No active advertisement
ਪਿਛਲੀ ਖ਼ਬਰ ਕੋਰਟ ਕੰਪਲੈਕਸ ਲਈ ਥਾਂ ਦੀ ਚੋਣ ਵਾਸਤੇ ਹੋਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਵੋਟਿੰਗ ਅਗਲੀ ਖ਼ਬਰ ਜਸਪਾਲ ਸਿੰਘ ਪਨੇਸਰ ਰਾਮਗੜੀਆ ਵੈੱਲਫੇਅਰ ਬੋਰਡ ਕਪੂਰਥਲਾ ਦੇ ਚੇਅਰਮੈਨ ਬਣੇ
Ad Position 24
No active advertisement