11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਗਾਜ਼ੀਗੁੱਲਾ ਦੇ ਕੋਲ ਅਜੇ ਤੱਕ ਨਹੀਂ ਬਣਾਈ ਗਈ ਤੋੜੀ ਸੜਕ

Ad Position 21
No active advertisement
ਅਜੀਤ ਡੈਸਕ 22-07-2026
ਜਲੰਧਰ, 21 ਜੁਲਾਈ (ਸ਼ਿਵ)- ਕਈ ਠੇਕੇਦਾਰਾਂ ਵਲੋਂ ਕੰਮ ਤਾਂ ਲੈ ਲਿਆ ਜਾਂਦਾ ਹੈ ਪਰ ਉਸ ਨੂੰ ਸਮੇਂ ਸਿਰ ਪੂਰਾ ਨਾ ਕਰਨ ਕਰਕੇ ਲੋਕਾਂ ਲਈ ਪ੍ਰੇਸ਼ਾਨੀ ਬਣ ਜਾਂਦਾ ਹੈ। ਇਸੇ ਤਰਾਂ ਨਾਲ ਵਿਧਾਨ ਸਭਾ ਉੱਤਰੀ ਹਲਕੇ ਦੇ ਗ਼ਾਜ਼ੀ ਗੁੱਲਾ ਫਾਟਕ ਨੂੰ ਜਾਂਦੇ ਹੋਏ ਖੱਬੇ ਪਾਸੇ ਭਗਵਾਨ ਵਾਲਮੀਕਿ ਕਲੋਨੀ ਪਿੱਛੇ ਚਾਰ ਮਹੀਨਿਆਂ ਤੋਂ ਨਗਰ ਨਿਗਮ ਠੇਕੇਦਾਰ ਵੱਲੋਂ ਸੀਵਰੇਜ ਦੀ ਪਾਈਪ ਪਾ ਕੇ ਤੋੜ ਕੇ ਛੱਡ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਸੀ ਕਿ ਅਜੇ ਤੱਕ ਦਾ ਕੁਨੈਕਸ਼ਨ ਨਹੀਂ ਕੀਤਾ ਗਿਆ ਹੈ। ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਇਹ ਅੱਧੀ ਟੁੱਟੀ ਪਈ ਸੜਕ ਤੋਂ ਕਾਫੀ ਪ੍ਰੇਸ਼ਾਨ ਹਨ। ਜੇਕਰ ਸੀਵਰੇਜ ਦੀ ਪਾਈਪ ਵੇਲੇ ਕੁਨੈਕਸ਼ਨ ਕਰ ਦਿੱਤਾ ਜਾਂਦਾ ਤਾਂ ਇਸ ਸੜਕ ਦਾ ਕੰਮ ਪੂਰਾ ਹੋ ਜਾਣਾ ਸੀ ਪਰ ਠੇਕੇਦਾਰ ਨੇ ਇਸ ਦਾ ਕੰਮ ਅਜੇ ਤੱਕ ਪੂਰਾ ਨਹੀਂ ਕੀਤਾ ਹੈ। ਟੁੱਟੀ ਸੜਕ ਹੋਣ ਕਰਕੇ ਕਈ ਵਾਹਨਾਂ ਤੋਂ ਲੋਕ ਡਿਗਦੇ ਡਿਗਦੇ ਬਚੇ ਹਨ। ਕੁਨੈਕਸ਼ਨ ਨੂੰ ਜੋੜਿਆ ਵੀ ਨਹੀਂ ਜਾ ਰਿਹਾ ਹੈ। ਨਗਰ ਨਿਗਮ ਵੱਲੋਂ ਇਨ੍ਹਾਂ ਕੰਮਾਂ ਦੀ ਨਿਗਰਾਨੀ ਕਰਨ ਲਈ ਚਾਹੇ ਐਡਹਾਕ ਕਮੇਟੀਆਂ ਬਣਾਈਆਂ ਗਈਆਂ ਹਨ ਪਰ ਉਨਾਂ ਦੇ ਚੇਅਰਮੈਨਾਂ ਵਲੋਂ ਵੀ ਇਨ੍ਹਾਂ ਦੀ ਨਿਗਰਾਨੀ ਨਹੀਂ ਕੀਤੀ ਜਾ ਰਹੀ ਹੈ। ਲੋਕਾਂ ਨੇ ਮੇਅਰ ਵਨੀਤ ਧੀਰ ਤੋਂ ਮੰਗ ਕਰਦਿਆਂ ਕਿਹਾ ਕਿ ਇਹ ਰੁਕਿਆ ਕੰਮ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ, ਅਰਜੁਨ ਨਗਰ ਵਿਖੇ ਫੈਮਿਲੀ ਸਪੋਰਟਸ ਡੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਦੇ ਸਮਾਗਮ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਵਿੱਢੀਆਂ
Ad Position 24