03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਐੱਲ. ਏ. ਡੀ. ਸੀ. ਨੀਤੀ ਦੇ ਵਿਰੋਧ ’ਚ ਵਕੀਲਾਂ ਦੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ

Ad Position 21
No active advertisement
ਅਜੀਤ ਡੈਸਕ 24-07-2026
ਜਲੰਧਰ, 23 ਜੁਲਾਈ (ਜਤਿੰਦਰ ਪੰਮੀ)–ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਐੱਲ. ਏ. ਡੀ. ਸੀ. ਨੀਤੀ ਦੇ ਵਿਰੋਧ ਵਿੱਚ ਚੱਲ ਰਹੀ ਭੁੱਖ ਹੜਤਾਲ ਵੀਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਆਦਿਤਿਆ ਜੈਨ ਨੇ ਦੱਸਿਆ ਕਿ ਸੰਯੁਕਤ ਸੰਘਰਸ਼ ਕਮੇਟੀ ਦੇ ਫ਼ੈਸਲੇ ਅਨੁਸਾਰ ਪਿਛਲੇ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਵਕੀਲਾਂ ਵਲੋਂ ‘ਨੋ ਵਰਕ’ ਅੰਦੋਲਨ ਚਲਾਇਆ ਜਾ ਰਿਹਾ ਹੈ ਅਤੇ ਹੁਣ ਅੰਦੋਲਨ ਦੇ ਅਗਲੇ ਪੜਾਅ ਵਜੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਸੰਘਰਸ਼ ਕਮੇਟੀ ਵੱਲੋਂ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਐੱਲ. ਏ. ਡੀ. ਸੀ. ਨੀਤੀ ਵਾਪਸ ਨਾ ਲਏ ਜਾਣ ਤੱਕ ਸੰਘਰਸ਼ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਕੀਲਾਂ ਦਾ ਇਹ ਸੰਘਰਸ਼ ਪੂਰੀ ਤਰ੍ਹਾਂ ਸ਼ਾਂਤੀਪੂਰਨ, ਲੋਕਤੰਤਰੀ ਅਤੇ ਵਕੀਲਾਂ ਦੇ ਹਿੱਤਾਂ ਦੀ ਰੱਖਿਆ ਲਈ ਸਮਰਪਿਤ ਹੈ। ਵੀਰਵਾਰ ਨੂੰ
40 ਵਕੀਲ ਭੁੱਖ ਹੜਤਾਲ ’ਤੇ ਬੈਠੇ, ਜਿਨ੍ਹਾਂ ਵਿੱਚ ਸਾਹਿਲ ਮਲਹੋਤਰਾ ਸੰਯੁਕਤ ਸਕੱਤਰ, ਬਲਵਿੰਦਰਜੀਤ ਸਿੰਘ ਲੱਕੀ ਸਾਬਕਾ ਪ੍ਰਧਾਨ, ਸੰਜੀਵ ਬਾਂਸਲ ਸਾਬਕਾ ਸਕੱਤਰ, ਐੱਚ. ਵੀ. ਕੋਹਲੀ ਸਾਬਕਾ ਸਕੱਤਰ, ਸੁਸ਼ੀਲ ਮਹਿਤਾ ਸਾਬਕਾ ਸਕੱਤਰ, ਰਵੀਸ਼ ਮਲਹੋਤਰਾ ਸਾਬਕਾ ਸੀਨੀਅਰ ਵਾਈਸ ਪ੍ਰਧਾਨ, ਹਰੀਸ਼ ਚੰਦਰ ਤਿਵਾੜੀ, ਸੁਮੀਤ ਸ਼ਰਮਾ, ਸਚਿਨ ਸ਼ਰਮਾ, ਧੀਰਜ ਕੁਮਾਰ ਭਗਤ, ਹਤਿੰਦਰ ਸ਼ਰਮਾ ਸਾਬਕਾ ਸਹਾਇਕ ਸਕੱਤਰ, ਭੁਪਿੰਦਰ ਸਿੰਘ ਕਾਲਰਾ ਸਾਬਕਾ ਸੰਯੁਕਤ ਸਕੱਤਰ, ਤਰਸੇਮ ਸਿੰਘ ਟਾਂਕ ਸਾਬਕਾ ਸਹਾਇਕ ਸਕੱਤਰ, ਜਗਜੀਤ ਕੌਰ ਪਰਮਾਰ, ਹਰਮਨਪ੍ਰੀਤ ਸਿੰਘ ਜੌਹਲ, ਅਕਸ਼ ਸ਼ਰਮਾ, ਹਿਮਾਂਸ਼ੂ ਛਿੱਬੜ, ਹਰਸਿਮਰਨ ਸਿੰਘ ਸਚਦੇਵਾ, ਰਾਕੇਸ਼ ਕੁਮਾਰ ਤਨੇਜਾ, ਰੋਹਿਤ ਕੁਮਾਰ ਭੱਟੀ, ਰਵਿੰਦਰ ਕੁਮਾਰ ਹੁੰਝਨ, ਵਰੁਣ ਮਲਹੋਤਰਾ, ਮਾਇਆ ਰਨੌਤ, ਰਾਜੀਵ ਰਤਨ, ਪ੍ਰਦੀਪ ਸ਼ਰਮਾ, ਹਿਤੇਨ, ਕ੍ਰਿਸ਼ਨ ਕੁਮਾਰ ਸ਼ਰਮਾ, ਅਪਰੂਵਾ ਬਖਸ਼ੀ, ਸੰਨੀ ਕੁਮਾਰ, ਮੋਹਿਤ ਸੇਪਲਾ, ਪਾਰਸ ਚੌਧਰੀ ਕਾਰਜਕਾਰੀ ਮੈਂਬਰ, ਪਾਇਲ ਹੀਰ ਕਾਰਜਕਾਰੀ ਮੈਂਬਰ, ਨੇਹਾ ਅੱਤਰੀ ਕਾਰਜਕਾਰੀ ਮੈਂਬਰ, ਸੁਦੇਸ਼ ਕੁਮਾਰੀ, ਮਨਵੀਰ ਕੌਰ, ਬਲਜੀਤ ਕੌਰ, ਦੀਪੀਕਾ ਦੁੱਗਲ ਸਾਬਕਾ ਕਾਰਜਕਾਰੀ ਮੈਂਬਰ, ਸਾਕਸ਼ੀ ਕੈਂਥ, ਅੰਜਲੀ ਵਿਰਦੀ, ਬਾਣੀਕਾ ਬੇਦੀ ਸ਼ਾਮਲ ਹਨ। ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਰੋਹਿਤ ਗੰਭੀਰ ਨੇ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਵਕੀਲ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਭੁੱਖ ਹੜਤਾਲ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਹੌਲੀ-ਹੌਲੀ ਇੱਕ ਵਿਆਪਕ ਅੰਦੋਲਨ ਦਾ ਰੂਪ ਧਾਰ ਰਿਹਾ ਹੈ। ਹਰ ਰੋਜ਼ ਵੱਧ ਤੋਂ ਵੱਧ ਵਕੀਲ ਇਸ ਸੰਘਰਸ਼ ਨਾਲ ਜੁੜ ਰਹੇ ਹਨ। ਇਸ ਮੌਕੇ ਜੂਨੀਅਰ ਉਪ ਪ੍ਰਧਾਨ ਐਡਵੋਕੇਟ ਸੂਰਜ ਪ੍ਰਤਾਪ ਸਿੰਘ, ਅਮਾਨਤ ਭਗਤ, ਸਾਬਕਾ ਪ੍ਰਧਾਨ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ, ਆਰ. ਕੇ. ਭੱਲਾ ਅਤੇ ਪੰਕਜ ਸ਼ਰਮਾ, ਅਸ਼ੋਕ ਕੁਮਾਰ ਸ਼ਰਮਾ, ਕਰਣ ਕਾਲੀਆ, ਦਿਨੇਸ਼ ਜੱਸੀ, ਓਪਿੰਦਰ ਸਿੰਘ, ਮਨਜੀਤ ਸਿੰਘ, ਪੁਨੀਤ ਸਰੀਨ, ਦਰਸ਼ਨ ਸਿੰਘ ਦਿਆਲ, ਅਮਰਿੰਦਰ ਸਿੰਘ ਥਿੰਦ, ਜਤੇਸ਼ ਗੌਤਮ, ਕਮਲਪ੍ਰੀਤ ਸਿੰਘ ਓਸਾਹਨ, ਜਗਤ ਮੈਨੀ, ਨਿਖਿਲ ਸ਼ਰਮਾ, ਵਿਕਾਸ ਥਾਪਰ, ਏਕਾਂਤ ਨਾਹਰ, ਨਵਨੀਤ ਨਾਇਰ, ਭਾਰਤ ਮਹਾਜਨ, ਮਨੀਤ ਮਲਹੋਤਰਾ, ਨਵੀਨ ਮੈਨੀ, ਛਾਇਆ ਖੁੱਲਰ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਮੌਜੂਦ ਰਹੇ ਅਤੇ ਭੁੱਖ ਹੜਤਾਲ ’ਤੇ ਬੈਠੇ ਵਕੀਲਾਂ ਦਾ ਸਮਰਥਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕਰਮਚਾਰੀਆਂ ਦੀ ਹੜਤਾਲ ਪ੍ਰਭਾਵਿਤ-ਫੀਡਰਾਂ ਦੇ ਬੰਦ ਰਹਿਣ ਕਰਕੇ ਪ੍ਰੇਸ਼ਾਨੀ ਸੀ. ਐੱਚ. ਬੀ. ਸਮੇਤ ਕਾਫੀ ਘੱਟ ਗਿਣ... ਅਗਲੀ ਖ਼ਬਰ ‘ਚਰਨ ਪਾਵਨ ਦਿਵਸ’ ਸੰਬੰਧੀ ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਸਜਾਏ ਗਏ ਅਲੌਕਿਕ ਨਗਰ ਕੀਰਤਨ
Ad Position 24
No active advertisement