26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਜੰਡਿਆਲਾ-ਮੰਜਕੀ ਦੀ ਵਸਨੀਕ ਨਾਬਾਲਗ ਲੜਕੀ ਨੂੰ ਕੁੱਟ-ਕੁੱਟ ਕੇ ਮਾਰਨ ਵਾਲਾ ਮਾਸੜ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 29-07-2026
ਜਮਸ਼ੇਰ ਖਾਸ,ਜੰਡਿਆਲਾ ਮੰਜਕੀ, 28 ਜੁਲਾਈ( ਹਰਵਿੰਦਰ ਕੁਮਾਰ)-ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਲੋਂ ਜਾਰੀ ਸੂਚਨਾ ਅਨੁਸਾਰ ਜੰਡਿਆਲਾ ਮੰਜਕੀ ਦੀ ਵਸਨੀਕ ਨਾਬਾਲਗ ਲੜਕੀ ਦੇ ਸਕੇ ਮਾਸੜ ਵਲੋਂ ਬੇਰਹਿਮੀ ਨਾਲ ਕੀਤੇ ਕਤਲ ਨਾਲ ਸਬੰਧਤ ਮੁੱਖ ਦੋਸ਼ੀ ਵਿਨੀਤ ਕੁਮਾਰ ਉਰਫ ਹਨੀ ਨੂੰ ਗ੍ਰਿਫਤਾਰ ਕਰ ਲਿਆ ਹੈ। 16 ਜੁਲਾਈ ਨੂੰ ਹਨੀ ਅਤੇ ਦੋ ਹੋਰ ਮੁਲਜਮਾਂ ਖਿਲਾਫ ਪੁਲੀਸ ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਵਿਚ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 103,351(2) ਅਤੇ 3(5) ਅਧੀਨ ਮੁਕੱਦਮਾਂ ਦਰਜ ਕੀਤਾ ਦਿਆ ਸੀ।ਤਿੰਨੇ ਕਥਿਤ ਦੋਸ਼ੀ ਫਰਾਰ ਦੱਸੇ ਜਾਂਦੇ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਵਲੋਂ ਮ੍ਰਿਤਕਾ ਲਵਨਿਆਂ ਨੂੰ ਕੁੱਟ-ਕੁੱਟ ਕੇ ਮਾਰਨ ਲਈ ਵਰਤਿਆ ਗਿਆ ਲੱਕੜ ਦਾ ਡੰਡਾ ਬਰਾਮਦ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਥਿਤ ਮੁਲਜ਼ਮ ਨੇ ਚੋਰੀ ਦੇ ਸ਼ੱਕ ਵਿਚ ਪੀੜਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ । ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ । ਗ੍ਰਿਫ਼ਤਾਰ ਮੁਲਜ਼ਮ ਹਨੀ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਵਪਾਰਕ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਪਹਿਲਾਂ ਵੀ ਇੱਕ ਅਪਰਾਧਿਕ ਮਾਮਲਾ ਦਰਜ ਹੈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਨੂੰ ਫੜੇ ਜਾਣ ਤੱਕ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਲੜਕੀ ਦੇ ਪਿਤਾ ਨੇ ਦੱਸਿਆ ਕਿ ਪਰਿਵਾਰ ਨੇ ਦੋਸ਼ੀ ਦੀ ਗ੍ਰਿਫਤਾਰੀ ਹੋ ਜਾਣ ਕਰਕੇ 30 ਜੁਲਾਈ ਦਿਨ ਵੀਰਵਾਰ ਨੂੰ ਸਸਕਾਰ ਕਰਨ ਦਾ ਫੈਸਲਾ ਕੀਤਾ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਛੇਤੀਂ ਤੋਂ ਛੇਤੀਂ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ
Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰ ਨੇ ਬਰਸਾਤਾਂ ਨੂੰ ਲੈ ਕੇ ਦਿੱਤੀਆਂ ਕਈ ਹਦਾਇਤਾਂ ਅਗਲੀ ਖ਼ਬਰ ਰਾਹ ਜਾਂਦੇ ਪ੍ਰਵਾਸੀ ਵਿਅਕਤੀ ਤੋਂ ਲੁਟੇਰੇ ਨਕਦੀ ਖੋਹ ਕੇ ਫ਼ਰਾਰ
Ad Position 24