26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਡੀ. ਸੀ. ਦਫ਼ਤਰ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਹੋਣ ਉਪਰੰਤ ਵੱਡੀ ਗਿਣਤੀ ਲੋਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਕੰਮ ਕਰਵਾਉਣ ਲਈ ਪੁੱਜੇ

Ad Position 21
No active advertisement
ਅਜੀਤ ਡੈਸਕ 29-07-2026
ਜਲੰਧਰ, 28 ਜੁਲਾਈ (ਜਤਿੰਦਰ ਪੰਮੀ)–ਲੰਘੀ 23 ਤੋਂ 27 ਜੁਲਾਈ ਤਕ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਮੁਲਾਜ਼ਮਾਂ ਵਲੋਂ ਕੀਤੀ ਗਈ ਮੁਕੰਮਲ ਹੜਤਾਲ ਅਤੇ ਦੋ ਹਫਤਾਵਾਰੀ ਛੁੱਟੀਆਂ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਦਫਤਰ ਬੰਦ ਰਹਿਣ ਨਾਲ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ ਜਾਰੀ ਕਰਵਾਉਣ ਅਤੇ ਹੋਰ ਕਈ ਸਰਕਾਰੀ ਵਿਭਾਗਾਂ ਨਾਲ ਸੰਬੰਧਤ ਕੰਮ ਰੁਕੇ ਪਏ ਸਨ। ਸੋਮਵਾਰ ਦੇਰ ਸ਼ਾਮ ਯੂਨੀਅਨ ਵਲੋਂ ਮਾਲ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਹੜਤਾਲ ਖਤਮ ਕੀਤੇ ਜਾਣ ਦਾ ਐਲਾਨ ਕਰਨ ਉਪਰੰਤ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਕੰਮ ’ਤੇ ਪਰਤਣ ਨਾਲ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦਾ ਤਾਂਤਾ ਲੱਗਾ ਰਿਹਾ ਹੈ। ਮੁਲਾਜ਼ਮ ਵੀ ਸਾਰਾ ਦਿਨ ਦਫ਼ਤਰ ’ਚ ਬੈਠ ਕੇ ਆਪਣੇ ਪੈਂਡਿੰਗ ਸਰਕਾਰੀ ਕੰਮ ਨਿਬੇੜਣ ਵਿੱਚ ਰੁਝੇ ਰਹੇ। ਦੱਸਣਯੋਗ ਹੈ ਕਿ ਹੜਤਾਲਾਂ ਤੇ ਛੁੱਟੀਆਂ ਕਾਰਨ ਪਿਛਲੇ ਕਈ ਦਿਨਾਂ ਤੋਂ ਦਫ਼ਤਰਾਂ ਵਿੱਚ ਕੰਮ ਨਾ ਹੋਣ ਕਾਰਨ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ ਤਸਦੀਕ ਕਰਨ ਦਾ ਕੰਮ ਰੁਕਣ ਨਾਲ ਜ਼ਿਲ੍ਹੇ ਵਿੱਚ ਪੈਂਡੈਂਸੀ ਪਹਿਲਾਂ ਹੀ 20 ਹਜ਼ਾਰ ਤੋਂ ਟੱਪ ਚੁੱਕੀ ਸੀ ਜਦੋਂਕਿ ਇਸ ਦੇ ਉਲਟ ਲੋਕਾਂ ਵਲੋਂ ਸੇਵਾ ਕੇਂਦਰਾਂ ਰਾਹੀਂ ਅਰਜ਼ੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਸੀ। ਸੂਤਰਾਂ ਮੁਤਾਬਕ ਜ਼ਿਲ੍ਹੇ ਦੇ ਸਵਿਧਾ ਕੇਂਦਰ ਤੋਂ ਇਲਾਵਾ ਸੇਵਾ ਕੇਂਦਰਾਂ ਵਿੱਚ ਰੋਜ਼ਾਨਾ ਹੀ 4000 ਤੋਂ ਵੱਧ ਅਰਜ਼ੀਆਂ ਵੱਖ-ਵੱਖ ਦਸਤਾਵੇਜ਼ ਤਿਆਰ ਕਰਵਾਉਣ ਲਈ ਆਉਂਦੀਆਂ ਹਨ ਜਦੋਂਕਿ ਪ੍ਰਕਿਰਿਆ ਵਿੱਚ ਅੱਧੀਆਂ ਅਰਜ਼ੀਆਂ ’ਤੇ ਕੰਮ ਹੁੰਦਾ ਹੈ। ਇਸ ਨਾਲ ਪੈਂਡੈਂਸੀ ਹੋਰ ਵਧਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵਲੋਂ ਛਾਪੇਮਾਰੀ, ਭੀਖ ਮੰਗਦੀਆਂ ਦੋ ਬੱਚੀਆਂ ਛੁਡਾਈਆਂ ਅਗਲੀ ਖ਼ਬਰ ਆਰ.ਟੀ.ਓ. ਵਲੋਂ ਦਫ਼ਤਰ ਦਾ ਅਚਾਨਕ ਦੌਰਾ, ਮੌਕੇ ’ਤੇ ਹੀ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
Ad Position 24