27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਕੂਲ ਮਲਸੀਆਂ ਵਿਖੇ ‘ਆਪ’ ਆਗੂਆਂ ਨੇ ਵਿਦਿਆਰਥਣਾਂ ਨੂੰ ਵੰਡੀਆਂ ਬੈਗ ਕਿੱਟਾਂ

Ad Position 21
No active advertisement
ਅਜੀਤ ਡੈਸਕ 29-07-2026
ਮਲਸੀਆਂ, 28 ਜੁਲਾਈ (ਸੁਖਦੀਪ ਸਿੰਘ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਲਸੀਆਂ ਵਿਖੇ ਸਕੂਲ ਇੰਚਾਰਜ ਲੈਕਚਰਾਰ ਰਾਜਬਿੰਦਰ ਕੌਰ ਦੀ ਅਗਵਾਈ ਅਤੇ ਸਮੂਹ ਸਟਾਫ਼ ਦੀ ਦੇਖ-ਰੇਖ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਸਪਾਲ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਨਿਰਮਲ ਸਿੰਘ ਸਰਾਭਾ ਸ਼ਹਿਰੀ ਪ੍ਰਧਾਨ, ਅਨਿਲ ਕੁਮਾਰ ਅਗਰਵਾਲ ਚੇਅਰਮੈਨ ਟਰੇਡ ਵਿੰਗ, ਸਾਧੂ ਸਿੰਘ ਹੁੰਦਲ ਬਲਾਕ ਪ੍ਰਧਾਨ, ਸੁਰਿੰਦਰ ਸੱਗੜ ਸਮਾਜ ਸੇਵਕ ਅਤੇ ਜੋਤੀ ਸਰਪੰਚ ਮਲਸੀਆਂ ਨੇ ਸਕੂਲ ਦੀਆਂ 11ਵੀਂ ਅਤੇ 12ਵੀਂ ਜਮਾਤਾਂ ਦੀਆਂ 211 ਵਿਦਿਆਰਥਣਾ ਨੂੰ ਬੈੱਗ ਕਿੱਟਾਂ ਵੰਡੀਆਂ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਵਿਦਿਆਰਥਣਾ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਇੰਚਾਰਜ ਲੈਕਚਰਾਰ ਰਾਜਬਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਲੈਕਚਰਾਰ ਰਾਜਦੀਪ ਸਿੰਘ, ਲੈਕਚਰਾਰ ਸਤਪਾਲ, ਲੈਕਚਰਾਰ ਗੁਰਪ੍ਰੀਤ ਸਿੰਘ ਢੋਟ, ਬਲਜੀਤ ਕੌਰ, ਲੈਕਚਰਾਰ ਪੂਨਮ ਸੱਗੂ ਅਤੇ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਲੋਹੀਆਂ ਦੇ ਰੋ. ਤਰੁਨ ਵਰਮਾ ਪ੍ਰਧਾਨ ਅਤੇ ਰੋ. ਕਰਨੈਲ ਸਿੰਘ ਥਿੰਦ ਸੈਕਟਰੀ ਬਣੇ ਅਗਲੀ ਖ਼ਬਰ ਕੂੜੇ ਦਾ ਡੰਪ ਬਣਦੀਆਂ ਜਾ ਰਹੀਆਂ ਸ਼ਾਹਕੋਟ ਸ਼ਹਿਰ ਦੀਆਂ ਜਨਤਕ ਥਾਵਾਂ
Ad Position 24