28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਰੋਟਰੀ ਕਲੱਬ ਲੋਹੀਆਂ ਦੇ ਰੋ. ਤਰੁਨ ਵਰਮਾ ਪ੍ਰਧਾਨ ਅਤੇ ਰੋ. ਕਰਨੈਲ ਸਿੰਘ ਥਿੰਦ ਸੈਕਟਰੀ ਬਣੇ

Ad Position 21
No active advertisement
ਅਜੀਤ ਡੈਸਕ 29-07-2026
ਲੋਹੀਆਂ ਖਾਸ, 28 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਸੀਨੀਅਰ ਰੋਟੇਰੀਅਨ ਤਰੁਨ ਵਰਮਾ ਨੂੰ ਰੋਟਰੀ ਕਲੱਬ ਲੋਹੀਆਂ ਖਾਸ ਦੇ ਸਾਲ 2026-27 ਲਈ ਪ੍ਰਧਾਨ ਅਤੇ ਮਾਰਕੀਟਿੰਗ ਸਭਾ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਰੋ. ਕਰਨੈਲ ਸਿੰਘ ਥਿੰਦ ਨੂੰ ਸੈਕਟਰੀ ਚੁਣਿਆ ਗਿਆ ਹੈ| ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮੂਹ ਮੈਂਬਰਾਂ ਦੀ ਹਾਜ਼ਰੀ ’ਚ ਸਾ. ਪ੍ਰਧਾਨ ਰਜਿੰਦਰ ਸਿੰਘ ਪਲਾਹਾ ਵੱਲੋਂ ਨਵੇਂ ਪ੍ਰਧਾਨ ਰੋਟੇਰੀਅਨ ਤਰੁਨ ਵਰਮਾ ਨੂੰ ਕਾਲਰ ਪਹਿਨਾਅ ਕੇ ਅਤੇ ਪਿੰਨ ਲਗਾਕੇ ਉਨ੍ਹਾਂ ਦੇ ਅਹੁਦੇ ’ਤੇ ਬਿਠਾਇਆ ਗਿਆ | ਸਾ. ਪ੍ਰਧਾਨ ਰਜਿੰਦਰ ਸਿੰਘ ਪਲਾਹਾ ਵੱਲੋਂ ਆਪਣੀ ਸਾਰੀ ਪੁਰਾਣੀ ਟੀਮ ਅਤੇ ਮੀਡੀਆ ਕਰਮੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ| ਇਸ ਮੌਕੇ ਪਾਸਟ ਪ੍ਰਧਾਨ ਜਗੀਰ ਸਿੰਘ ਥਿੰਦ ਨੇ ਲੰਘੇ ਸਾਲ ਦੀ ਰਿਪੋਰਟ ਪੜ੍ਹੀ, ਆਪਣੇ ਵੱਲੋਂ ਕਰਵਾਏ ਕੰਮਾਂ ਬਾਰੇ ਦੱਸਿਆ ਅਤੇ ਵਧੀਆ ਸਾਥ ਦੇਣ ਲਈ ਕਲੱਬ ਦੇ ਸਾਰੇ ਰੋਟੇਰੀਅਨਾਂ ਅਤੇ ਵਿਸ਼ੇਸ਼ ਕਰਕੇ ਮੀਡੀਆ ਦਾ ਧੰਨਵਾਦ ਵੀ ਕੀਤਾ ਗਿਆ| ਇਸ ਤਾਜਪੋਸ਼ੀ ਸਮਾਗਮ ਮੌਕੇ ਜਿਥੇ ਨਵੇਂ ਪ੍ਰਧਾਨ ਰੋ. ਤਰੁਨ ਵਰਮਾ ਅਤੇ ਨਵੇਂ ਸੈਕਟਰੀ ਰੋ. ਕਰਨੈਲ ਸਿੰਘ ਥਿੰਦ ਹਾਜਰ ਸਨ, ਉਥੇ ਸਾ. ਪ੍ਰਧਾਨ ਜਗੀਰ ਸਿੰਘ ਥਿੰਦ, ਰੋ. ਗੁਰਪ੍ਰੀਤ ਸਿੰਘ ਐਡਵੋਕੇਟ, ਸਾ. ਪ੍ਰਧਾਨ ਰੋ. ਜੋਗਾ ਸਿੰਘ ਡੋਲ, ਸਾ. ਪ੍ਰਧਾਨ ਰਜਿੰਦਰ ਸਿੰਘ ਪਲਾਹਾ, ਰੋ. ਭਜਨ ਸਿੰਘ ਤਾਸ਼ਪੁਰ, ਰੋ. ਗੁਰਵੀਰ ਸਿੰਘ ਤਾਰਪੁਰ, ਰੋ. ਬਲਵਿੰਦਰ ਸਿੰਘ ਜੱਕੋਪੁਰ ਸਾ. ਸਰਪੰਚ, ਰੋ. ਸੁਭਾਸ ਚੰਦਰ ਸੱਦੀ ਅਤੇ ਹੋਰ ਪਤਵੰਤੇ ਵੀ ਹਾਜਰ ਸਨ| ਅਖੀਰ ਵਿੱਚ ਨਵੇਂ ਪ੍ਰਧਾਨ ਰੋ. ਤਰੁਨ ਵਰਮਾ ਅਤੇ ਨਵੇਂ ਸੈਕਟਰੀ ਰੋ. ਕਰਨੈਲ ਸਿੰਘ ਥਿੰਦ ਨੇ ਹਾਜ਼ਰੀਨ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਲਈ ਸਭਨਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਐਲਾਨ ਕੀਤਾ ਕਿ ਉਹ ਵਾਤਾਵਰਨ ਸਮੇਤ ਹੋਰ ਸਮਾਜ ਸੇਵੀ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਕਰਨਗੇ|
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੇ ਕੰਮਾਂ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ-ਪਿੰਦਰ ਪੰਡੋਰੀ ਬਾਜਵਾ ਖੁਰਦ ਤੇ ਚੱਕ ਬਾਹਮ... ਅਗਲੀ ਖ਼ਬਰ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਕੂਲ ਮਲਸੀਆਂ ਵਿਖੇ ‘ਆਪ’ ਆਗੂਆਂ ਨੇ ਵਿਦਿਆਰਥਣਾਂ ਨੂੰ ਵੰਡੀਆਂ ਬੈਗ ਕਿੱਟਾਂ
Ad Position 24