02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਰੇਲਵੇ ਸਟੇਸ਼ਨ ਦੀ ਪੁਰਾਣੀ ਚੁੰਗੀ ਨਾਲ ਲੱਗਦਾ ਰਸਤਾ ਬੰਦ ਕੀਤੇ ਜਾਣ ਨਾਲ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 01-08-2026
ਚੁਗਿੱਟੀ/ਜੰਡੂ ਸਿੰਘਾ,31 ਜੁਲਾਈ (ਨਰਿੰਦਰ ਲਾਗੂ)-ਸਥਾਨਕ ਰੇਲਵੇ ਸਟੇਸ਼ਨ ਨਾਲ ਲੱਗਦੀ ਪੁਰਾਣੀ ਚੁੰਗੀ ਦੇ ਬਾਹਰਲਾ ਰਸਤਾ ਮੁਰੰਮਤ ਲਈ ਜਨਤਕ ਤੌਰ ‘ਤੇ ਬਿਨਾਂ ਸੂਚਿਤ ਕੀਤੇ ਬੰਦ ਕਰਨ ‘ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬੰਧਿਤ ਮਹਿਕਮੇ ਪ੍ਰਤੀ ਰੋਸ ਜ਼ਾਹਰ ਕਰਦਿਆਂ ਵੱਖ -ਵੱਖ ਰਾਹਗੀਰਾਂ ਨੇ ਕਿਹਾ ਕਿ ਉਕਤ ਸੜਕ ਦਾ ਟੋਟਾ ਪਿਛਲੇ ਲੰਬੇ ਸਮੇਂ ਤੋਂ ਖ਼ਸਤਾ ਹਾਲਤ ‘ਚ ਸੀ। ਜਿਸ ਕਾਰਨ ਆਉਣ ਜਾਣ ਦੌਰਾਨ ਭਾਰੀ ਮੁਸ਼ਕਿਲ ਝੱਲਣੀ ਪੈਂਦੀ ਸੀ। ਉਨਾਂ ਕਿਹਾ ਕਿ ਪ੍ਰੇਸ਼ਾਨੀ ਉਦੋਂ ਹੋਰ ਵੱਧ ਜਾਂਦੀ ਹੈ, ਜਦੋਂ ਇਥੇ ਮੀਂਹ ਦਾ ਪਾਣੀ ਖੜ੍ਹਾ ਹੋ ਜਾਂਦਾ ਹੈ। ਉਨਾਂ ਆਖਿਆ ਕਿ ਉਕਤ ਸੜਕ ਨੂੰ ਹੁਣ ਤੱਕ 3-4 ਵਾਰ ਬਣਾਇਆ ਗਿਆ ਹੈ। ਕਦੇ ਲੁੱਕ- ਬੱਜਰੀ ਪਾਈ ਦਿੱਤੀ ਜਾਂਦੀ ਹੈ, ਕਦੇ ਸੀਮਿੰਟ ਦੀਆਂ ਟਾਈਲਾਂ ਲਗਾਕੇ ਬਣਾਈ ਜਾਂਦੀ ਹੈ। ਉਨਾਂ ਕਿਹਾ ਕਿ ਪਰ ਤਸੱਲੀਬਖ਼ਸ਼ ਕੰਮ ਨਾ ਕੀਤੇ ਜਾਣ ਕਾਰਨ ਉਕਤ ਸੜਕ ਕੁਝ ਦਿਨਾਂ ‘ਚ ਟੁੱਟ ਜਾਂਦੀ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨਾਂ ਕਿਹਾ ਕਿ ਉਕਤ ਸੜਕ ਰਾਹੀਂ ਲੋਕ ਨਾਲ ਲੱਗਦੇ ਦਮੋਦਰੀ ਪੁੱਲ ਤੇ ਆਸਪਾਸ ਦੇ ਇਲਾਕ਼ੇ ‘ਚ ਆਉਂਦੇ ਜਾਂਦੇ ਹਨ,ਪਰ ਸੜਕ ਨੂੰ ਬੰਦ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਨਾਲ ਲੱਗਦੇ ਖੇਤਰ ਦੇ ਬਦਲਵੇਂ ਰਾਹਾਂ ਵੱਲ ਨੂੰ ਜਾਣਾ ਪੈ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਤਾਂ ਹੁੰਦੀ ਹੀ ਹੈ, ਨਾਲ ਦੀ ਨਾਲ ਉਨ੍ਹਾਂ ਦੇ ਕੀਮਤੀ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ। ਉਧਰ ਇਸ ਰੇਲਵੇ ਸਟੇਸ਼ਨ ‘ਤੇ ਆਉਣ ਵਾਲੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ। ਕੁਝ ਯਾਤਰੀ ਭਾਰੇ ਬੈਗ ਦੂਰੋਂ ਦੂਰੋਂ ਚੁੱਕ ਕੇ ਸਟੇਸ਼ਨ ਵੱਲ ਨੂੰ ਜਾਂਦੇ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਆਟੋ ਚਾਲਕ ਉਨ੍ਹਾਂ ਨੂੰ ਸੜਕ ਬੰਦ ਹੋਣ ਕਾਰਨ ਕਾਫੀ ਪਿਛਾਂਹ ਹੀ ਉਤਾਰ ਕੇ ਚਲੇ ਗਏ ਹਨ।ਇਸੇ ਤਰ੍ਹਾਂ ਆਪਣੇ ਵਾਹਨਾਂ ਵਿੱਚ ਆਏ ਲੋਕ ਵੀ ਪ੍ਰੇਸ਼ਾਨ ਵਿਖਾਈ ਦਿੱਤੇ। ਉਨ੍ਹਾਂ ਵਲੋਂ ਉਕਤ ਸੜਕ ਦੀ ਜਲਦ ਮੁਰੰਮਤ ਕਰਨ ਦੀ ਅਪੀਲ ਸਬੰਧਿਤ ਮਹਿਕਮੇ ਨੂੰ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਡਾ. ਸ਼ੈਲ ਕੌਰ ਨੇ ਨੀਮਾ ਦੀਆਂ ਮਹਿਲਾ ਡਾਕਟਰਾਂ ਨੂੰ ਔਰਤਾਂ ਦੀਆਂ ਬਿਮਾਰੀਆਂ ਦੇ ਆਧੁਿਨਕ ਇਲਾਜ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਜਲੰਧਰ ਜਿਮਖਾਨਾ ਕਲੱਬ ਦੀ ਏ. ਜੀ. ਐਮ. ਅੱਜ-ਕੀਤਾ ਜਾ ਸਕਦੈ ਚੋਣਾਂ ਦਾ ਐਲਾਨ
Ad Position 24
No active advertisement