ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲੇਬਰ ਰੂਮ ’ਚ ਮੰਗਲਵਾਰ ਤੜਕੇ ਲੱਗੀ ਅੱਗ, ਮਰੀਜ਼ਾਂ ’ਚ ਮਚੀ ਹਫੜਾ-ਦਫੜੀ
ਲੇਬਰ ਰੂਮ ਦੇ ਏ. ਸੀ. ਓਵਰਹੀਟ ਹੋਣ ਨਾਲ ਲੱਗੀ ਅੱਗ, ਵਾਰਡ ਦੇ ਪਰਦੇ ਸੜੇ ਪਰ ਵੱਡਾ ਹਾਦਸਾ ਟਲਿਆ
ਜਲੰਧਰ, 4 ਅਗਸਤ (ਜਤਿੰਦਰ ਪੰਮੀ) : ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲੇਬਰ ਰੂਮ ਵਿੱਚ ਮੰਗਲਵਾਰ ਤੜਕੇ ਕਰੀਬ 5:30 ਵਜੇ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਉਥੇ ਲੱਗੇ ਏ. ਸੀ.
ਸ
ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲੇਬਰ ਰੂਮ ’ਚ ਸਵੇਰੇ ਤੜਕੇ ਲੱਗੀ ਅੱਗ ਬੁਝਾਉਣ ਲਈ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ। ਤਸਵੀਰ-ਜੀਪੀ ਸਿੰਘ।
05-08-2026
ਜਲੰਧਰ, 4 ਅਗਸਤ (ਜਤਿੰਦਰ ਪੰਮੀ) : ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲੇਬਰ ਰੂਮ ਵਿੱਚ ਮੰਗਲਵਾਰ ਤੜਕੇ ਕਰੀਬ 5:30 ਵਜੇ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਉਥੇ ਲੱਗੇ ਏ. ਸੀ. ਨੂੰ ਅੱਗ ਲੱਗ ਗਈ। ਅੱਗ ਨੇ ਉਥੇ ਲੱਗੇ ਪਰਦਿਆਂ ਨੂੰ ਲਪੇਟ ਵਿਚ ਲੈ ਲਿਆ, ਜਿਸ ਨਾਲ ਵਾਰਡ ਅੰਦਰ ਧੂੰਆਂ ਤੇ ਅੱਗ ਦੀਆਂ ਲਪਟਾਂ ਵੇਖ ਕੇ ਉਥੇ ਸੁੱਤੇ ਪਏ ਮਰੀਜ਼ਾਂ ਦੀ ਜਾਗ ਖੁੱਲ੍ਹ ਗਈ ਅਤੇ ਉਨ੍ਹਾਂ ’ਚ ਦਹਿਸ਼ਤ ਫੈਲ ਗਈ। ਮੌਕੇ ’ਤੇ ਤਾਇਨਾਤ ਸਿਹਤ ਤੇ ਸੁਰੱਖਿਆ ਸਟਾਫ ਨੇ ਤੁਰੰਤ ਮਰੀਜ਼ਾਂ ਨੂੰ ਲੇਬਰ ਰੂਮ ’ਚ ਬਾਹਰ ਕੱਢਣ ਦੇ ਨਾਲ ਹੀ ਬੈੱਡ ਤੇ ਹੋਰ ਸਾਮਾਨ ਵੀ ਬਾਹਰ ਕੱਢਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਤੇ ਵੱਡੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ਲੱਗਣ ਦਾ ਕਾਰਨ ਲੇਬਰ ਰੂਮ ’ਚ ਲੱਗੇ ਏਅਰ ਕੰਡੀਸ਼ਨਰਜ਼ (ਏ. ਸੀ.) ਦੇ ਓਵਰਹੀਟ ਹੋਣਾ ਦੱਸਿਆ ਜਾ ਰਿਹਾ ਹੈ ਕਿਉਂਕਿ ਏ. ਸੀ. ਲਗਾਤਾਰ ਚੱਲਣ ਕਾਰਨ ਓਵਰਹੀਟ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪੁੱਜੀਆਂ ਅਤੇ ਤੁਰੰਤ ਕਾਰਵਾਈ ਕਰਦਿਆਂ ਅੱਗ ‘ਤੇ ਕਾਬੂ ਪਾ ਲਿਆ। ਸਮੇਂ ਸਿਰ ਅੱਗ ਬੁਝਾਏ ਜਾਣ ਕਾਰਨ ਇਸ ਨੂੰ ਹੋਰ ਵਾਰਡਾਂ ਤੱਕ ਫੈਲਣ ਤੋਂ ਰੋਕ ਲਿਆ ਗਿਆ। ਇਸ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਲੱਗੇ ਬਿਜਲੀ ਉਪਕਰਨਾਂ ਅਤੇ ਅੱਗ ਸੁਰੱਖਿਆ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸੰਪਰਕ ਕਰਨ ’ਤੇ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਉਥੇ ਲੱਗੇ ਏ. ਸੀ. ਲਗਾਤਾਰ ਚੱਲਣ ਕਾਰਨ ਓਵਰਹੀਟ ਹੋ ਕੇ ਸੜ ਗਏ, ਜਿਸ ਦੇ ਚੰਗਿਾੜਿਆਂ ਨੇ ਉਥੇ ਲੱਗੇ ਪਰਦਿਆਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਉਨ੍ਹਾਂ ਕਿਹਾ ਕਿ ਉਥੇ ਤਾਇਨਾਤ ਸਿਹਤ ਤੇ ਸੁਰੱਖਿਆ ਅਮਲੇ ਦੀ ਚੌਕਸੀ ਕਾਰਨ ਮਰੀਜ਼ਾਂ ਤੇ ਸਾਮਾਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਾਇਰ ਬ੍ਰਿਗੇਡ ਕਰਮੀਆਂ ਨੇ ਮੌਕੇ ’ਤੇ ਪੁੱਜ ਕੇ ਅੱਗ ਉਪਰ ਕਾਬੂ ਪਾ ਲਿਆ। ਡਾ. ਘਈ ਨੇ ਕਿਹਾ ਕਿ ਅੱਗ ਬੁਝਾਏ ਜਾਣ ਤੋਂ ਬਾਅਦ ਤੁਰੰਤ ਹੀ ਲੇਬਰ ਰੂਮ ਦੀ ਸਾਫ਼-ਸਫ਼ਾਈ ਕਰਵਾ ਦਿੱਤੀ ਗਈ ਅਤੇ ਸਿਹਤ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।