05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਆਟੋਮੋਬਾਇਲ ਅਤੇ ਫਾਰਮੇਸੀ ਵਿਭਾਗ ਨੂੰ ਮਿਲਿਆ ਸਰਬੋਤਮ ਪੁਰਸਕਾਰ

ਜਲੰਧਰ, 4 ਅਗਸਤ (ਜਸਪਾਲ ਸਿੰਘ)-ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਆਟੋਮੋਬਾਇਲ ਅਤੇ ਫਾਰਮੇਸੀ ਵਿਭਾਗ ਨੇ ਆਪਣੀ ਵਿਭਾਗਾਂ ਦੀ ਸਮੁੱਚੀ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ‘ਤੇ ‘ਲਾਲਾ ਮੇਹਰ ਚੰਦ ਬੈਸਟ ਡਿਪਾਰਟਮੈਂਟ ਟਰਾਫੀ’ ਸਾਝੇਂ ਤੌਰ ’ਤੇ ਹਾਸਲ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ.

Ad Position 21
No active advertisement
ਕੈਂਪ ਦੌਰਾਨ ਮਰੀਜ਼ ਦੀ ਜਾਂਚ ਕਰਦੇ ਹੋਏ ਡਾ. ਐੱਸ.ਪੀ.ਐੱਸ. ਗਰੋਵਰ। ਤਸਵੀਰ : ਜੀ.ਪੀ ਸਿੰਘ 05-08-2026
ਜਲੰਧਰ, 4 ਅਗਸਤ (ਜਸਪਾਲ ਸਿੰਘ)-ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਆਟੋਮੋਬਾਇਲ ਅਤੇ ਫਾਰਮੇਸੀ ਵਿਭਾਗ ਨੇ ਆਪਣੀ ਵਿਭਾਗਾਂ ਦੀ ਸਮੁੱਚੀ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ‘ਤੇ ‘ਲਾਲਾ ਮੇਹਰ ਚੰਦ ਬੈਸਟ ਡਿਪਾਰਟਮੈਂਟ ਟਰਾਫੀ’ ਸਾਝੇਂ ਤੌਰ ’ਤੇ ਹਾਸਲ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2024 ਲਈ ਇਹਨਾਂ ਦੋਹਾਂ ਵਿਭਾਗਾਂ ਨੂੰ ਬੈਸਟ ਡਿਪਾਰਟਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦਕਿ ਸਿਵਲ ਅਤੇ ਇਲੈਕਟ੍ਰੀਕਲ ਨੂੰ ਰਨਰ-ਅੱਪ ਐਵਾਰਡ ਪ੍ਰਾਪਤ ਹੋਇਆ ਹੈ। ਬੈਸਟ ਡਿਪਾਰਟਮੈਂਟ ਟਰਾਫੀ ਅਤੇ 2500 ਰੁਪਏ ਦੀ ਨਕਦ ਰਾਸ਼ੀ ਦੋਹਾਂ ਵਿਭਾਗਾਂ ਦੇ ਮੁਖੀ ਅਤੇ ਸਟਾਫ਼ ਨੇ ਸ੍ਰੀ ਕੁੰਦਨਲਾਲ ਅਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੋਂ ਪ੍ਰਾਪਤ ਕੀਤੀ । ਇਸੇ ਤਰ੍ਹਾਂ ਰਨਰ-ਅੱਪ ਟਰਾਫੀ ਅਤੇ 1,100 ਰੁਪਏ ਦੀ ਨਕਦ ਰਾਸ਼ੀ ਵਿਭਾਗ ਮੁੱਖੀ ਅਤੇ ਸਟਾਫ਼ ਨੇ ਪ੍ਰਾਪਤ ਕੀਤੀ । ਡਾ. ਜਗਰੂਪ ਸਿੰਘ ਨੇ ਕਿਹਾ ਕਿ ਅਜਿਹੇ ਸਨਮਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਸ਼੍ਰੀਮਤੀ ਰਿਚਾ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਗੌਰਵ ਸ਼ਰਮਾ, ਦੁਰਗੇਸ਼ ਕੁਮਾਰ, ਮੈਡਮ ਗੀਤਾ, ਸ੍ਰੀ ਮਨੀਸ਼ ਕੁਮਾਰ , ਅੰਕੁਸ਼ ਸ਼ਰਮਾ, ਸ਼੍ਰੀ ਸੁਸ਼ੀਲ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਦੀ ਲਾਪਰਵਾਹੀ ਕਰ ਕੇ ਰੋਜ਼ਾਨਾ 25 ਦੇ ਕਰੀਬ ਵਿਅਕਤੀ ਹੋ ਰਹੇ ਹਨ ਕੁੱਤਿਆਂ ਦੇ ਸ਼ਿਕਾਰ ਦਿਨ ਚੜ੍ਹਦੇ ਅਤੇ ਸ਼ਾਮ ਢੱ... ਅਗਲੀ ਖ਼ਬਰ ਵਿਕਾਸ ਦੇ ਕੰਮਾਂ ਦੇ ਮਾਮਲੇ ਵਿਚ ਉੱਤਰੀ ਹਲਕੇ ਦਾ ਬਜਟ ਵਧਾਏਗੀ ਨਗਰ ਨਿਗਮ ਉੱਤਰੀ ਹਲਕੇ ਦੀਆਂ ਵੀ ਜ਼ਿਆਦਾ ਨੇ ਸੀਵਰ ਜਾਮ...
Ad Position 24
No active advertisement