05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪ੍ਰਸ਼ਾਸਨ ਦੀ ਲਾਪਰਵਾਹੀ ਕਰ ਕੇ ਰੋਜ਼ਾਨਾ 25 ਦੇ ਕਰੀਬ ਵਿਅਕਤੀ ਹੋ ਰਹੇ ਹਨ ਕੁੱਤਿਆਂ ਦੇ ਸ਼ਿਕਾਰ ਦਿਨ ਚੜ੍ਹਦੇ ਅਤੇ ਸ਼ਾਮ ਢੱਲਦੇ ਲੋਕਾਂ ਦਾ ਘਰੋਂ ਨਿਕਲਣਾ ਹੋਇਆ ਦੁਸ਼ਵਾਰ ਐੱਮ. ਐੱਸ. ਲੋਹੀਆ

ਜਲੰਧਰ, 4 ਅਗਸਤ - ਸ਼ਹਿਰ ’ਚ ਕੁੱਤਿਆਂ ਦਾ ਕਹਿਰ ਏਨਾ ਵੱਧ ਗਿਆ ਹੈ ਕਿ ਲੋਕਾਂ ਦਾ ਦਿਨ ਚੜ੍ਹਦੇ ਅਤੇ ਸ਼ਾਮ ਢੱਲਦੇ ਘਰ ’ਚੋਂ ਬਾਹਰ ਨਿਕਲਣਾ ਦੁਸ਼ਵਾਰ ਹੋ ਗਿਆ ਹੈ। ਖ਼ਾਸ ਕਰਕੇ ਵਡੇਰੀ ਉਮਰ ਦੇ ਲੋਕ ਅਤੇ ਛੋਟੇ ਬੱਚੇ ਇਨ੍ਹਾਂ ਲਾਵਾਰਿਸ ਘੁੰਮਦੇ ਕੁੱਤਿਆਂ ਦਾ ਅਸਾਨੀ ਨਾਲ ਸ਼ਿਕਾਰ ਹੋ ਰਹੇ ਹਨ।

Ad Position 21
No active advertisement
ਲਾਵਾਰਸ ਘੁੰਮ ਰਹੇ ਕੁੱਤੇ। ਤਸਵੀਰ : ਮੁਨੀਸ਼ 05-08-2026
ਜਲੰਧਰ, 4 ਅਗਸਤ - ਸ਼ਹਿਰ ’ਚ ਕੁੱਤਿਆਂ ਦਾ ਕਹਿਰ ਏਨਾ ਵੱਧ ਗਿਆ ਹੈ ਕਿ ਲੋਕਾਂ ਦਾ ਦਿਨ ਚੜ੍ਹਦੇ ਅਤੇ ਸ਼ਾਮ ਢੱਲਦੇ ਘਰ ’ਚੋਂ ਬਾਹਰ ਨਿਕਲਣਾ ਦੁਸ਼ਵਾਰ ਹੋ ਗਿਆ ਹੈ। ਖ਼ਾਸ ਕਰਕੇ ਵਡੇਰੀ ਉਮਰ ਦੇ ਲੋਕ ਅਤੇ ਛੋਟੇ ਬੱਚੇ ਇਨ੍ਹਾਂ ਲਾਵਾਰਿਸ ਘੁੰਮਦੇ ਕੁੱਤਿਆਂ ਦਾ ਅਸਾਨੀ ਨਾਲ ਸ਼ਿਕਾਰ ਹੋ ਰਹੇ ਹਨ। ਇਕ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਰੋਜ਼ਾਨਾ 20-25 ਅਜਿਹੇ ਵਿਅਕਤੀ ਆ ਰਹੇ ਹਨ, ਜੋ ਇਨ੍ਹਾਂ ਲਾਵਾਰਸ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ। ਇਹ ਜਾਣਕਾਰੀ ਵੀ ਮਿਲੀ ਹੈ ਕਿ ਜੁਲਾਈ ਮਹੀਨੇ ’ਚ 770 ਦੇ ਕਰੀਬ ਵਿਅਕਤੀ ਕੁੱਤਿਆਂ ਦਾ ਸ਼ਿਕਾਰ ਹੋ ਕੇ ਜ਼ਖ਼ਮੀ ਹੋਣ ਤੋਂ ਬਾਅਦ ਆਪਣਾ ਇਲਾਜ ਕਰਵਾਉਣ ਪਹੁੰਚੇ, ਅਜਿਹੇ ਹੀ ਆਂਕੜੇ ਪਿੱਛਲੇ ਕਈ ਮਹੀਨਿਆਂ ਦੇ ਦੱਸੇ ਜਾ ਰਹੇ ਹਨ। ਇਹ ਸਮੱਸਿਆ ਸ਼ਹਿਰ ਦੇ ਹਰ ਖੇਤਰ ’ਚ ਦੇਖਣ ਨੂੰ ਮਿਲ ਰਹੀ ਹੈ, ਚਾਹੇ ਸ਼ਹਿਰ ਦਾ ਅੰਦਰੂਨੀ ਖੇਤਰ ਹੋਵੇ, ਪਾਸ਼ ਇਲਾਕੇ ਜਾਂ ਫਿਰ ਸ਼ਹਿਰ ਦੇ ਬਾਹਰਵਾਰ ਖੁਲ੍ਹਾ ਇਲਾਕਾ ਹੋਵੇ ਹਰ ਰਸਤੇ ’ਤੇ ਕੁੱਤਿਆਂ ਵਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਇਸ ਦੀ ਤਾਜ਼ਾ ਮਿਸਾਲ ਪਟੇਲ ਚੌਕ ਨੇੜੇ ਬਣੇ ਪੁਲਿਸ ਕੁਆਟਰਾਂ ’ਚ ਇਕ ਬਜ਼ੁਰਗ ਔਰਤ ਨੂੰ ਕੁੱਤਿਆਂ ਨੇ ਵੱਢ ਲਿਆ, ਜਦਕਿ ਇਸੇ ਖੇਤਰ ਦੇ ਇਕ ਸਰਕਾਰੀ ਮੁਲਾਜ਼ਮ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਹ ਕਈ ਵਾਰ ਆਪਣੀ ਸਮੱਸਿਆ ਲੈ ਕੇ ਇਲਾਕੇ ਦੇ ਮੁਹੱਤਬਰ ਵਿਅਕਤੀਆਂ ਅਤੇ ਪ੍ਰਸ਼ਾਸ਼ਨ ਨੂੰ ਵੀ ਮਿਲੇ, ਪਰ ਲਾਵਾਰਸ ਘੁੰਮਦੇ ਕੁੱਤਿਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਕੁੱਤਿਆਂ ਦੇ ਸ਼ਿਕਾਰ ਬਣੇ ਲੋਕਾਂ ਵਲੋਂ ਲਾਵਾਰਸ ਘੁੰਮਦੇ ਕੁੱਤਿਆਂ ਖ਼ਿਲਾਫ਼ ਪ੍ਰਸ਼ਾਸ਼ਨ ਤੋਂ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ, ਪਰ ਕੁਝ ਲੋਕ ਇਨ੍ਹਾਂ ਲਾਵਾਰਸ ਕੁੱਤਿਆਂ ਨਾਲ ਮੋਹ-ਪਿਆਰ ਕਰਦੇ ਹਨ ਅਤੇ ਇਨ੍ਹਾਂ ਨੂੰ ਖਾਣ-ਪੀਣ ਲਈ ਪਦਾਰਥ ਵੀ ਪਾਉਂਦੇ ਹਨ, ਜੋ ਇਨ੍ਹਾਂ ਲਾਵਾਰਸ ਕੁੱਤਿਆਂ ਨੂੰ ਇਲਾਕੇ ’ਚੋਂ ਹਟਾਏ ਜਾਣ ਦੇ ਵਿਰੋਧ ਵੀ ਕਰਦੇ ਹਨ। ਅਕਸਰ ਇਹੋ ਜਿਹੇ ਹਾਲਾਤ ’ਚ ਦੋ ਧਿਰਾਂ ਦਾ ਵਿਵਾਦ ਵੀ ਹੋ ਜਾਂਦਾ ਹੈ, ਜਿਸ ਕਰਕੇ ਆਮ ਲੋਕਾਂ ਅਤੇ ਪੀੜਤਾਂ ਦੀ ਪ੍ਰੇਸ਼ਾਨੀ ਹੋਰ ਵੱਧ ਜਾਂਦੀ ਹੈ। ਇਸ ਨਾਲ ਆਪਸੀ ਭਾਈਚਾਰਕ ਸਾਂਝ ’ਚ ਵਿਗਾੜ ਪੈਂਦਾ ਹੈ, ਜਿਸ ਦੀਆਂ ਕਈ ਮਿਸਾਲਾਂ ਸਾਹਮਣੇ ਆ ਰਹੀਆਂ ਹਨ। ਜੇਕਰ ਪ੍ਰਸ਼ਾਸ਼ਨ ਸੰਜੀਦਗੀ ਦੇ ਨਾਲ ਲਾਵਾਰਸ ਕੁੱਤਿਆਂ ਖ਼ਿਲਾਫ਼ ਕਾਰਵਾਈ ਕਰੇ ਤਾਂ ਆਮ ਨਾਗਰਿਕਾਂ ਨੂੰ ਇਨ੍ਹਾਂ ਪ੍ਰਸ਼ਾਨੀਆਂ ਤੋਂ ਵੱਡੀ ਰਾਹਤ ਮਿਲ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ’ਚ ਕੰਨਾਂ ਦੇ ਮੁਫ਼ਤ ਟੈਸਟ ਅਤੇ 50 ਫੀਸਦੀ ਛੋਟ ’ਤੇ ਕੰਨ ਦੀਆਂ ਮਸ਼ੀਨਾਂ ਉਪਲੱਬਧ ਅਗਲੀ ਖ਼ਬਰ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਆਟੋਮੋਬਾਇਲ ਅਤੇ ਫਾਰਮੇਸੀ ਵਿਭਾਗ ਨੂੰ ਮਿਲਿਆ ਸਰਬੋਤਮ ਪੁਰਸਕਾਰ
Ad Position 24
No active advertisement